‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ‘ਚ ਨਵੰਬਰ ਮਹੀਨੇ ‘ਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਨੂੰ ਲੈ ਕੇ ਡੈਮੋਕਰੈਟ ਉਮੀਦਵਾਰ ਜੋਅ ਬਿਡੇਨ ਤੇ ਡੋਨਾਲਡ ਟਰੰਪ ਜ਼ੋਰਾ-ਸ਼ੋਰਾ ਨਾਲ ਪ੍ਰਚਾਰ ਕਰ ਰਹੇ ਹਨ। ਜਿਸ ਦੇ ਤਹਿਤ ਜੋਅ ਬਿਡੇਨ ਦੀ ਚੋਣ ਮੁਹਿੰਮ ’ਚ ਹੁਣ ਸਿੱਖ ਭਾਈਚਾਰੇ ਨੂੰ ਖਿੱਚਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਨੂੰ ਪਛਾਣ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਮਰੀਕਾ ਵਿੱਚ ਕਰਨਾ ਪਿਆ ਹੈ। ਬਿਡੇਨ ਦੇ ਹਮਾਇਤੀਆਂ ਵੱਲੋਂ ‘ਸਿੱਖ ਅਮੈਰੀਕਨ ਫਾਰ ਬੀਡੇਨ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੰਤਵ ਸਕੂਲਾਂ ਵਿੱਚ ਅਮਰੀਕੀ ਸਿੱਖ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਕੌਮੀ ਔਸਤ ਨਾਲੋਂ ਦੁੱਗਣੀ ਦਰ ਉੱਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ 2017 ਤੋਂ ਬਾਅਦ ਅਜਿਹੇ ਮਾਮਲੇ ਵਧੇ ਹਨ। ਬਿਡੇਨ ਦੀ ਟੀਮ ਵੱਲੋਂ ਨਸਲਵਾਦ, ਸਭਿਆਚਾਰਕ ਪੱਖਪਾਤ ਜਿਹੇ ਮੁੱਦਿਆਂ ’ਤੇ ਕੰਮ ਕਰਨ ਦਾ ਭਰੋਸਾ ਸਿੱਖਾਂ ਨੂੰ ਦਿਵਾਇਆ ਜਾ ਰਿਹਾ ਹੈ। ਸਿੱਖ ਅਮੈਰੀਕਨ ਨੈਸ਼ਨਲ ਲੀਡਰਸ਼ਿਪ ਕੌਂਸਲ’ ਦੀ ਮੈਂਬਰ ਤੇ ਉੱਘੀ ਨਾਗਰਿਕ ਹੱਕ ਕਾਰਕੁਨ ਕਿਰਨ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਖਪਾਤ ਤੇ ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਬਲਕਿ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।

ਕੌਂਸਲ ਜੋਅ ਬਿਡੇਨ ਦੀ ਹਮਾਇਤ ਕਰ ਰਹੀ ਹੈ। ਇੱਕ ਹੋਰ ਕਾਰਕੁਨ ਵੈਲੈਰੀ ਕੌਰ ਨੇ ਕਿਹਾ ਕਿ ਸਿੱਖ ਧਰਮ ਸਨਮਾਨ, ਬਰਾਬਰੀ ਤੇ ਨਿਆਂ ਦੀ ਹਾਮੀ ਭਰਦਾ ਹੈ। ਬਿਡੇਨ ਆਪਣੀ ਚੋਣ ਮੁਹਿੰਮ ਵਿੱਚ ਇਨ੍ਹਾਂ ਹੀ ਪੱਖਾਂ ਉੱਤੇ ਧਿਆਨ ਕੇਂਦਰਤ ਕਰ ਰਹੇ ਹਨ।

ਟਰੰਪ ਨੇ 2016 ’ਚ ਸਿਰਫ਼ 750 ਡਾਲਰ ਟੈਕਸ ਅਦਾ ਕੀਤਾ

‘ਨਿਊ ਯਾਰਕ ਟਾਈਮਜ਼’ ਨੇ ਟੈਕਸ ਰਿਟਰਨ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ 2016 ਤੇ 2017 ਵਿੱਚ ਸਿਰਫ਼ 750 ਡਾਲਰ ਟੈਕਸ ਅਦਾ ਕੀਤਾ ਹੈ। ਇਸੇ ਸਾਲ ਉਹ ਰਾਸ਼ਟਰਪਤੀ ਬਣੇ ਸਨ। ਇਸ ਤੋਂ ਇਲਾਵਾ ਉਨ੍ਹਾਂ ਜਾਂ ਉਨ੍ਹਾਂ ਦੀਆਂ ਕੰਪਨੀਆਂ ਨੇ 2017 ਵਿੱਚ ਭਾਰਤ ’ਚ 145,400 ਡਾਲਰ ਟੈਕਸ ਅਦਾ ਕੀਤਾ ਹੈ। ਟਰੰਪ ਨੇ ਇਸ ਰਿਪੋਰਟ ਨੂੰ ‘ਫੇਕ ਨਿਊਜ਼’ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *