Punjab

ਮੋਗਾ ਦੇ D.C ਦਫ਼ਤਰ ‘ਚ ਤਿਰੰਗੇ ਨੂੰ ਉਤਾਰ ਕੇ ਲਹਿਰਾਇਆ ਖ਼ਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ:- ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਮੋਗਾ ਦੇ ਡੀ.ਸੀ ਦਫਤਰ ਵਿੱਚ ਕਿਸੇ ਵੱਲੋਂ ਡੀ.ਸੀ ਕੰਪਲੈਕਸ ਵਿੱਚ ਲੱਗੇ ਤਿਰੰਗੇ ਝੰਡੇ ਨੂੰ ਉਤਾਰ ਦਿੱਤਾ ਗਿਆ ਅਤੇ ਬਿਲਡਿੰਗ ਦੀ ਸਭ ਤੋਂ ਉਪਰਲੀ ਛੱਤ ‘ਤੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ।

 

ਜਿਵੇਂ ਹੀ ਪ੍ਰਸ਼ਾਸ਼ਨ ਨੂੰ ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਹੱਥਾਂ ਪੈਰਾਂ ਦੀ ਪੈ ਗਈ, ਜਿਸ ਤੋਂ  ਬਾਅਦ ਦੁਬਾਰਾ ਮੁੜ ਪੁਲਿਸ ਅਧਿਕਾਰੀਆਂ ਨੇ ਬੜੇ ਮਾਣ-ਸਤਿਕਾਰ ਨਾਲ ਤਿਰੰਗੇ ਦਾ ਝੰਡਾ ਲਹਿਰਾ ਦਿੱਤਾ।

 

ਇਸ ਘਟਨਾ ਤੋਂ ਤੁਰੰਤ ਬਾਅਦ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ CCTV ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਗਈ ਤਾਂ ਉਸ ਵਿੱਚ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਦੋ ਵਿਅਕਤੀ ਮਿੰਨੀ ਸੈਕਟਰੀਏਟ ਦੀ ਬਿਲਡਿੰਗ ਵਿੱਚ ਦਾਖਲ ਹੋਏ ਦਿਖਾਈ ਦਿੱਤੇ, ਜੋ ਤਿਰੰਗੇ ਝੰਡੇ ਦੀ ਡੋਰੀ ਕੱਟ ਕੇ ਝੰਡਾ ਨਾਲ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਪ੍ਰਸ਼ਾਸ਼ਨ ਵੱਲੋਂ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ।