India

ਗਾਇਕ ਬਾਦਸ਼ਾਹ ਨੇ ਯੂ-ਟਿਊਬ ‘ਤੇ ਗਾਣੇ ਦੇ ਫੇਕ ਵਿਊ ਲੈਣ ਲਈ ਦਿੱਤੇ 75 ਲੱਖ, ਮੁੰਬਈ ਪੁਲਿਸ ਵੱਲੋਂ ਸੰਮਨ ਜਾਰੀ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਗਾਇਕ ਤੇ ਰੈਪਰ ਬਾਦਸ਼ਾਹ ਨੂੰ ‘ਫੇਕ ਵਿਊ’ (ਨਕਲੀ ਦਰਸ਼ਕ) ਘੁਟਾਲੇ ਦੇ ਸੰਬੰਧ ‘ਚ ਮੁੰਬਈ ਪੁਲਿਸ ਵੱਲੋਂ ਸ਼ਨੀਵਾਰ 8 ਅਗਸਤ ਨੂੰ ਸੰਮਨ ਭੇਜੇ ਗਏ ਸੀ। ਬਾਦਸ਼ਾਹ ਨੇ ਬਿਆਨ ‘ਚ ਕਿਹਾ ਕਿ, ਉਹ ਇਸ ਮਾਮਲੇ ‘ਚ ਪੁਲਿਸ ਦੀ ਮਦਦ ਤੇ ਸਹਿਯੋਗ ਕਰਨਾ ਚਾਹੁੰਦੇ ਹਨ ਉਨ੍ਹਾਂ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ। ਹਾਲਾਂਕਿ ਮੁੰਬਈ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬਾਦਸ਼ਾਹ ਨੇ ਵਿਸ਼ਵ ਰਿਕਾਰਡ ਬਣਾਉਣ ਖਾਤਰ ਆਪਣੇ ਗਾਣੇ “ਪਾਗਲ ਹੈ” ਲਈ 72 ਲੱਖ ਰੁਪਏ ‘ਚ ‘ਨਕਲੀ ਦਰਸ਼ਕ’ ਖਰੀਦਣ ਦਾ ਇਕਰਾਰ ਕੀਤਾ ਹੈ।

ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਨੰਦਕੁਮਾਰ ਠਾਕੁਰ ਨੇ ਦੱਸਿਆ ਕਿ, “ਗਾਇਕ ਬਾਦਸ਼ਾਹ ਯੂ-ਟਿਊਬ ‘ਤੇ 24 ਘੰਟਿਆਂ ‘ਚ ਸਭ ਤੋਂ ਵੱਧ ਦਰਸ਼ਕ ਬਣਾਉਣ ਦਾ ਵਿਸ਼ਵ ਰਿਕਾਰਡ ਕਾਇਮ ਕਰਨਾ ਚਾਹੁੰਦੇ ਸੀ। ਇਸ ਲਈ ਬਾਦਸ਼ਾਹ ਨੇ ਯੂ-ਟਿਊਬ ਕੰਪਨੀ ਨੂੰ 72 ਲੱਖ ਰੁਪਏ ਅਦਾ ਕੀਤੇ।” ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਾਦਸ਼ਾਹ ਵੱਲੋਂ ‘ਪਾਗਲ ਹੈ’ ਗਾਣੇ ਨੂੰ 7.2 ਕਰੋੜ ਵਾਰ ਵੇਖਣ ਦੀ ਗੱਲ ਕਬੂਲ ਕੀਤੀ ਗਈ ਹੈ। ਇਸ ਗਾਣੇ ਨੇ ਰਿਲੀਜ਼ ਦੇ ਪਹਿਲੇ ਦਿਨ ਹੀ 75 ਮਿਲੀਅਨ ਦੀ ਕਮਾਈ ਕੀਤੀ ਹੈ। ਗਾਣੇ ਦੇ ਟ੍ਰੇਲਰ ਸਵਿਫਟ ਤੇ ਕੋਰੀਅਨ ਮਿਊਜ਼ਿਕ ਬੈਂਡ BTS ਦੁਆਰਾ ਬਣਾਏ ਪਿਛਲੇ ਰਿਕਾਰਡ ਨੂੰ ਹਰਾ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਦਾਅਵੇ ਨੂੰ ਗੂਗਲ ਨੇ ਰੱਦ ਕਰ ਦਿੱਤਾ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਬਾਦਸ਼ਾਹ ਦੇ ਪੋਸਟ ਕੀਤੇ ਹੋਰ ਗੀਤਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਬਾਦਸ਼ਾਹ ਨੇ ਕਿਹਾ ਕਿ “ਮੁੰਬਈ ਪੁਲਿਸ ਦੁਆਰਾ ਜਾਰੀ ਕੀਤੇ ਸੰਮਨ ਤੋਂ ਬਾਅਦ ਮੈਂ ਪੁਲਿਸ ਨਾਲ ਗੱਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਤਸੱਲੀ ਨਾਲ ਜਾਂਚ ਕਰਨ। ਮੈਂ ਉਨ੍ਹਾਂ ਦਾ ਸਹਿਯੋਗ ਕਰਦਾ ਹਾਂ ਅਤੇ ਮੈਂ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਦਾ ਸਪੱਸ਼ਟ ਤੌਰ ‘ਤੇ ਇਨਕਾਰ ਕਰਦਾਂ ਹਾਂ”।

ਬਾਲੀਵੁੱਡ ਦੀ ਪਲੇਅਬੈਕ ਗਾਇਕਾ ਭੂਮੀ ਤ੍ਰਿਵੇਦੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ 14 ਜੁਲਾਈ ਨੂੰ ਤਕਨੀਕੀ-ਸੂਝ-ਬੂਝ ਰਾਹੀਂ ਇਸ ਘੁਟਾਲੇ ਬਾਰੇ ਜਾਣਕਾਰੀ ਦਿੱਤੀ।