India

ਦੇਸ਼ ਦੀ ਰਾਜਧਾਨੀ ‘ਚ ਕੋਰੋਨਾ ਨਾਲ ਹੋਈ ਦੂਜੀ ਮੌਤ

ਚੰਡੀਗੜ੍ਹ ( ਹਿਨਾ ) ਵਿਸ਼ਵ ਦੇ ਵੱਡੇ ਡਰ “ਕੋਰੋਨਾਵਾਇਰਸ ਦਾ ਦੇਸ਼ ਦੀ ਰਾਜਧਾਨੀ ‘ਤੇ ਹੋਇਆ ਪਹਿਲਾ ਜਾਣਲੇਵਾ ਹਮਲਾ। ਦਿੱਲੀ ‘ਚ 68 ਵਰ੍ਹਿਆ ਦੀ ਮਹਿਲਾ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਤੇ ਦਿੱਲੀ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਭਾਰਤ ਦੀ ਦੂਜੀ ਮੌਤ ਮੰਨਿਆ ਹੈ।

ਉਧਰ ਕੋਰੋਨਾਵਾਇਰਸ ਕਾਰਨ ਪੂਰੇ ਭਾਰਤ ‘ਚ ਬੰਦ ਵਰਗਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਕੂਲ, ਕਾਲਜ ਤੇ ਸਿਨੇਮਾਘਰਾਂ ਨੂੰ ਬੰਦ ਕਰਨ ਦਾ ਐਲਾਨ ਦਿੱਤਾ ਗਿਆ। IPL-2020 ਸਮੇਤ ਹੋਰ ਵੱਡੇ ਜਨਤਕ ਸਮਾਗਮ ਵੀ ਰੱਦ ਕਰ ਦਿੱਤੇ ਗਏ।

ਦਿੱਲੀ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾਵਿਰਸ ਦੇ ਪੀੜਤਾਂ ਦੀ ਗਿਣਤੀ 81 ਹੋ ਗਈ ਹੈ ਜਿਨ੍ਹਾਂ ‘ਚੋਂ 17 ਵਿਦੇਸ਼ੀ ਨਾਗਰਿਕ ਦੱਸੇ ਜਾ ਰਹੇ ਨੇ ਤੇ ਇਨ੍ਹਾਂ ‘ਚੋਂ 10 ਮਰੀਜਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਤਿੰਨ ਮਰੀਜ਼ ਕੇਰਲ ਤੇ ਸੱਤ ਮਰੀਜ਼ ਦਿੱਲੀ ਸਫ਼ਦਰਗੰਜ ਹਸਪਤਾਲ ਨਾਲ ਸਬੰਧਤ ਹਨ। ਦੇਸ਼ ਭਰ ‘ਚ 19 ਮਰੀਜ਼ ਕੇਰਲ ਦੇ ਦੱਸੇ ਜਾ ਰਹੇ ਨੇ ਤੇ ਦਿੱਲੀ ‘ਚ 42 ਹਜਾਰ ਸ਼ੱਕੀ ਮਰੀਜ਼ ਨਿਗਰਾਨੀ ਹੇਠ ਰੱਖ ਜਾ ਰਹੇ ਹਨ।

ਦਿੱਲੀ, ਕਰਨਾਟਕ ਤੇ ਮਹਾਰਾਸ਼ਟਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਕੋਈ ਸਿਹਤ ਐਮਰਜੈਂਸੀ ਨਹੀਂ ਹੈ।

ਭਾਰਤ ਵੱਲੋਂ ਮਾਲਦੀਪ, ਅਮਰੀਕਾ, ਮੈਡਗਾਸਕਰ ਤੇ ਚੀਨ ਸਮੇਤ ਵੱਖ-ਵੱਖ ਮੁਲਕਾਂ ਤੋਂ 1031 ਵਿਅਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 19 ਲਾਂਘਿਆ ਤੋਂ ਕੌਮਾਂਤਰੀ ਆਵਾਜਾਈ ਦੀ ਇਜਾਜ਼ਤ ਦਿੱਤੀ ਹੈ। ਕਰਨਾਟਕ ਦੇ ਕਲਬੁਰਗੀ ‘ਚ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਵੇਖਦੇ ਮੁੱਖ ਮੰਤਰੀ ਯੇਦੀਯਰੱਪਾ ਨੇ ਹਰ ਤਰ੍ਹਾਂ ਦੀ ਪ੍ਰਦਰਸ਼ਨੀ, ਸਮਰ ਕੈਂਪ, ਵਿਆਹ, ਕਾਨਫਰੰਸ, ਨਾਈਟ ਕਲੱਬ, ਸਿਨੇਮਾਘਰ, ਸ਼ਾਪਿੰਗ ਮਾਲ, ਨੂੰ ਰੁਕਵਾਉਣ ਦੇ ਹੁਕਮ ਜਾਰੀ ਦਿੱਤੇ ਹਨ।

ਬੰਗਲੂਰੂ ਦੇ ਦਫ਼ਤਰ ‘ਚ ਤਾਇਨਾਤ ਇੱਕ ਮੁਲਾਜ਼ਮ ਦੇ ਕੋਰੋਨਾਵਾਇਰਸ ਹੋਣ ‘ਤੇ ਦੀ ਪੁਸ਼ਟੀ ਕੀਤੀ ਹੈ। ਤੇ ਨਾਲ ਹੀ  ਦਿੱਲੀ ਤੇ ਉੜੀਸਾ ਵਿੱਚ ਜਨਤਕ ਸਮਾਗਮਾਂ ‘ਤੇ ਪਾਬੰਦੀ ਲਗਾਈ ਗਈ। ਤੇ ਯੂਰੋਪ ‘ਚ ਸਮੇਂ ਕੋਰੋਨਾਵਾਇਰਸ ਦਾ ਕੇਂਦਰ ਬਣ ਗਿਆ ਹੈ।