ਚੰਡੀਗੜ੍ਹ ( ਅਤਰ ਸਿੰਘ ) ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਈ ਮਹੀਨਿਆਂ ਬਾਅਦ ਵੱਖਰੇ ਅੰਦਾਜ ਚ ਵਾਪਸੀ ਕੀਤੀ ਹੈ । ਨਵਜੋਤ ਸਿੰਘ ਸਿੱਧੂ ਦੀ ਇਸ ਵਾਪਸੀ ਨਾਲ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਹੱਥਾ ਪੈਰਾਂ ਦੀ ਤਾਂ ਜਰੂਰ ਪੈ ਗਈ ਹੋਣੀ ਹੈ ,ਕਿਉਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਯੂਟਿਊਬ ਚੈਂਨਲ ਖੋਲ ਲਿਆ ਹੈ। ਜਿਸ ਦਾ ਨਾਂ ਉਹਨਾਂ ਜਿੱਤੇਗਾ ਪੰਜਾਬਰੱਖਿਆ ਹੈ।  ਨਵਜੋਤ ਸਿੰਘ ਸਿੱਧੂ ਹੁਣ ਆਪਣੇ ਚੈਂਨਲ ਰਾਹੀ ਪੰਜਾਬ ਦੇ ਲੋਕਾਂ ਨਾਲ ਹਰ ਗੱਲ ਸਾਝੀ ਕਰਿਆ ਕਰਨਗੇਂ, ਹਾਲਕਿ ਸਿੱਧੂ ਨੇ ਕਾਫੀ ਲੰਮੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ।

ਅੱਜ ਸਵੇਰੇ 8.30 ਵਜੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ 4.10  ਮਿੰਟ ਦੀ ਵੀਡੀਓ ਪਾਉਦਿਆ ਕਿਹਾ ਕਿ, ਉਹਨਾਂ ਸਾਰੇ ਪਲੇਟਫਾਰਮ ਛੱਡ ਕੇ ਆਪਣਾ ਜਿੱਤੇਗਾ ਪੰਜਾਬਚੈਨਲ ਇਸ ਲਈ ਸ਼ੁਰੂ ਕੀਤਾ ਹੈ , ਕਿਉਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੋੜ ਮਰੋੜ ਨਹੀਂ ਹੋਵੇਗੀ,ਇਸ ਦੀ ਜ਼ਰੀਏ ਉਹ ਪੰਜਾਬ ਦੇ ਲੋਕਾਂ ਨਾਲ ਸੰਪਰਕ ਕਰਿਆ ਕਰਨਗੇ।

ਇਸ ਚੈਨਲ ਤੇ ਲੋਕ ਪੰਜਾਬ ਦੀ ਤਰੱਕੀ ਨਾਲ ਜੁੜੇ ਮੁੱਦਿਆ ਜਾਂ ਆਪਣੇ ਵਿਚਾਰਾਂ ਦਾ ਨਵਜੋਤ ਸਿੰਘ ਸਿੱਧੂ ਨਾਲ ਆਦਾਨ ਪ੍ਰਦਾਨ ਕਰ ਸਕਣਗੇ। 

ਉੱਧਰ ਸਿੱਧੂ ਨੇ ਆਪਣੇ ਚੈਨਲ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ, ਚੈਨਲ ਦੇ ਸਾਰੇ ਅਧਿਕਾਰ ਕਾਪੀ ਰਾਈਟ ਹਨ। ਹੁਣ ਇਹ ਵੀ ਦੇਖਣਾ ਹੈ ਕਿ, ਕੀ ਨਵਜੋਤ ਸਿੰਘ ਸਿੱਧੂ ਨੇ ਇਹ ਕਦਮ ਵਪਾਰਕ ਲਾਹਾ ਲੈਣ ਖਾਤਰ ਤਾਂ ਨਹੀਂ ਚੁੱਕਿਆ ।