Punjab

ਖੰਨਾ ’ਚ 39.49 ਕਰੋੜ ਦੀ ਬਿਜਲੀ ਯੋਜਨਾ ਸ਼ੁਰੂ, ਨਵੇਂ ਟਰਾਂਸਫਾਰਮਰ ਤੇ ਫੀਡਰ ਨਾਲ ਸਪਲਾਈ ਸੁਧਾਰ ਦਾ ਦਾਅਵਾ

ਬਿਊਰੋ ਰਿਪੋਰਟ (ਲੁਧਿਆਣਾ, 9 ਅਕਤੂਬਰ 2025): ਖੰਨਾ ਵਿਖੇ ਬਿਜਲੀ ਪ੍ਰਣਾਲੀ ਸੁਧਾਰ ਲਈ ₹39.49 ਕਰੋੜ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਚਾਇਤ ਤੇ ਮਜ਼ਦੂਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਹੇਠ ਖੰਨਾ ਡਿਵਿਜ਼ਨ ਦੇ ਸਾਰੇ ਖੇਤਰਾਂ, ਸਿਟੀ-1, ਸਿਟੀ-2, ਪਿੰਡ ਖੰਨਾ, ਚਾਵਾ, ਭੜੀ ਅਤੇ ਜ਼ਰਗ ਵਿੱਚ ਜਰਜਰ ਤਾਰਾਂ ਦੀ ਬਦਲੀ, ਨਵੇਂ ਤੇ ਵੱਧ ਸਮਰੱਥਾ ਵਾਲੇ ਟਰਾਂਸਫਾਰਮਰ ਲਗਾਏ ਜਾਣਗੇ।

ਬਿਜਲੀ ਦੀ ਬਿਨਾ ਰੁਕਾਵਟ ਸਪਲਾਈ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। 66 ਕੇਵੀ ਸਬਸਟੇਸ਼ਨ ਤੋਂ ਨਵਾਂ 11 ਕੇਵੀ ਪੀਰਖਾਨਾ ਫੀਡਰ ਬਣਾਇਆ ਗਿਆ ਹੈ ਜਿਸ ਨਾਲ ਲੋਡ ਘਟੇਗਾ ਤੇ ਖੰਨਾ ਦੇ ਬਾਜ਼ਾਰਾਂ ਅਤੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਿਹਤਰ ਹੋਵੇਗੀ।

ਇਸ ਤੋਂ ਇਲਾਵਾ, 20 ਐਮਵੀਏ ਟਰਾਂਸਫਾਰਮਰ ਦੀ ਥਾਂ 31.5 ਐਮਵੀਏ ਦਾ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਹੈ ਜਿਸ ‘ਤੇ ₹3.3 ਕਰੋੜ ਦੀ ਲਾਗਤ ਆਈ ਹੈ। 46 ਲੱਖ ਦੀ ਲਾਗਤ ਨਾਲ ਤਿਆਰ ਹੋ ਰਿਹਾ ਨਵਾਂ ਨੰਦੀ ਕਾਲੋਨੀ ਫੀਡਰ 25 ਅਕਤੂਬਰ ਤੱਕ ਚਾਲੂ ਹੋ ਜਾਵੇਗਾ।