‘ਦ ਖ਼ਾਲਸ ਬਿਊਰੋ :- ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਜਿਥੇ ਪੂਰੇ ਦੇਸ਼ ‘ਚ ਲਾਕਡਾਊਨ ਚਲ ਰਿਹਾ ਹੈ, ਉਥੇ ਹੀ ਚੰਡੀਗੜ੍ਹ ਮਿਊਂਸੀਪਲ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਵਖ਼ਰੇ ਤਰੀਕੇ ਨਾਲ ਸਮਝਉਣ ਲਈ ਇੱਕ ਕਲਾਤਮਕ ਪਹਿਲ ਕੀਤੀ ਹੈ। ਚੰਡੀਗੜ੍ਹ ਦੀਆਂ ਸਾਫ਼ ਸੁਥਰੀਆਂ ਤੇ ਟੋਏ – ਟਿਬਿਆਂ ਤੋਂ ਰਹਿਤ ਸੜਕਾਂ ਜਿਥੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਆਪਣਾ ਰੋਲ ਨਿਭਾਉਂਦੀਆਂ ਨੇ ਉਥੇ ਹੁਣ ਪ੍ਰਸ਼ਾਸਨ ਨੇ ਸੜਕਾਂ ਦੀ ਲਾਕਡਾਊਨ ਨੂੰ ਲੈ ਕੇ ਨਵੇਂ ਤਰੀਕੇ ਨਾਲ ਵਰਤੋਂ ਕੀਤੀ ਹੈ।
STAY AT HOME, STAY SAFE…ਜੀ ਹਾਂ, ਚੰਡੀਗੜ੍ਹ ਦੀਆਂ ਸੜਕਾਂ ਤੇ ਹੁਣ ਇਹੀ ਸਲੋਗਨ ਤੁਹਾਨੂੰ ਲਿਖਿਆ ਮਿਲੇਗਾ। ਆਪਣੀ ਵਖ਼ਰੀ ਪਛਾਣ ਨੂੰ ਕਾਇਮ ਰਖਦਿਆਂ ਚੰਡੀਗੜ੍ਹ ਮਿਊਂਸੀਪਲ ਪ੍ਰਸ਼ਾਸਨ ਲੋਕਾਂ ਦੀ ਸੁਰਖਿਆ ਪ੍ਰਤੀ ਗੰਭੀਰਤਾ ਨਾਲ ਆਪਣੀ ਭੂਮਿਕਾ ਨਿਭਾ ਰਿਹਾ। ਲੋਕਾਂ ਨੂੰ ਕੋਰੋਨਾ ਵਾਇਰਸ ਦੀ ਇਸ ਲਾਗ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਕਦਮ ਚੁਕੇ ਜਾ ਰਹੇ ਨੇ ਤੇ ਸੜਕਾਂ ਤੇ ਲਿਖੇ ਇਹ ਸਲੋਗਨ ਉਨ੍ਹਾਂ ਲੋਕਾਂ ਦੇ ਜ਼ਰੂਰ ਕੰਮ ਆਉਣਗੇ, ਜੋ ਬਿਨਾ ਕਾਰਣ ਘਰਾਂ ਤੋਂ ਬਾਹਰ ਪੈਰ ਰਖਦੇ ਨੇ ਤਾਂ ਜਾਂ ਫਿਰ ਬਿਨਾ ਕਿਸੇ ਕਾਰਣ ਗਡੀਆਂ ਘੁਮਾਉਂਦੇ ਨੇ। ਹੁਣ ਵੇਖਣਾ ਇਹ ਹੈ ਕਿ ਚੰਡੀਗੜ੍ਹ ਵਾਲਿਆਂ ਤੇ ਇਹ ਸੜਕਾਂ ਤੇ ਲਿਖੇ ਸਲੋਗਨ ਕਿੰਨਾ ਕੁ ਅਸਰ ਕਰਦੇ ਹਨ।