Punjab Sports

ਸੈਂਕੜੇ ਦੇ ਬਾਵਜੂਦ ਸ਼ੁਭਮਨ ਦੇ ਪਿਤਾ ਮੈਨੇਜਮੈਂਟ ਦੇ ਇਸ ਫੈਸਲੇ ਤੋਂ ਨਰਾਜ਼ !

ਬਿਉਰੋ ਰਿਪੋਰਟ : ਸ਼ੁਭਮਨ ਗਿੱਲ ਨੇ ਇੰਗਲੈਂਡ ਦੇ ਖਿਲਾਫ ਸੀਰੀਜ਼ ਦਾ ਅੱਜ ਦੂਜਾ ਸੈਂਕੜਾ ਧਰਮਸ਼ਾਲਾ ਦੇ ਸਟੇਡੀਅਮ ਵਿੱਚ ਲਗਾਇਆ ਹੈ । ਇਸ ਮੌਕੇ ਸਟੇਡੀਅਮ ਵਿੱਚ ਪਿਤਾ ਅਤੇ ਉਨ੍ਹਾਂ ਦੇ ਗੁਰੂ ਲਖਵਿੰਦਰ ਸਿੰਘ ਵੀ ਮੌਜੂਦ ਸਨ । ਉਹ ਪੁੱਤਰ ਦੇ ਸੈਂਕੜੇ ਤੋਂ ਖੁਸ਼ ਸਨ ਪਰ ਟੀਮ ਵਿੱਚ ਉਨ੍ਹਾਂ ਦੇ ਬੈਟਿੰਗ ਆਰਡਰ ਨੂੰ ਲੈਕੇ ਕੁਝ ਨਰਾਜ਼ਗੀ ਵੀ ਸੀ ।

ਪਿਤਾ ਲਖਵਿੰਦਰ ਸਿੰਘ ਨੇ ਕਿਹਾ ਪਿਛਲੀ 12 ਇਨਿੰਗ ਵਿੱਚ ਜਦੋਂ ਸ਼ੁਭਮਨ ਅਰੱਧ ਸੈਂਕੜਾ ਨਹੀਂ ਲੱਗਾ ਪਾ ਰਹੇ ਸੀ ਤਾਂ ਉਸ ‘ਤੇ ਦਬਾਅ ਸੀ । ਜੋ ਉਸ ਦੇ ਖੇਡ ‘ਤੇ ਹਾਵੀ ਹੋ ਰਿਹਾ ਸੀ । ਪਿਤਾ ਨੇ ਕਿਹਾ ਸ਼ੁਭਮਨ ਨੂੰ ਪਹਿਲਾਂ ਵਾਂਗ ਓਪਨਿੰਗ ਲਈ ਹੀ ਉਤਰਨਾ ਚਾਹੀਦਾ ਹੈ । ਕਿਉਂਕਿ ਤੀਜੇ ਨੰਬਰ ‘ਤੇ ਆਉਣ ਦੀ ਵਜ੍ਹਾ ਕਰਕੇ ਉਸ ਨੂੰ ਲੰਮੇ ਸਮੇਂ ਤੱਕ ਡਰੈਸਿੰਗ ਰੂਮ ਵਿੱਚ ਬੈਠਣਾ ਪੈਂਦਾ ਹੈ ਜਿਸ ਕਾਰਨ ਦਬਾਅ ਵੱਧ ਦਾ ਹੈ । ਤੀਜਾ ਨੰਬਰ ਨਾ ਤਾਂ ਪਾਰੀ ਦੀ ਸ਼ੁਰੂਆਤ ਦਾ ਹੁੰਦਾ ਹੈ ਨਾ ਹੀ ਮਿਡਲ ਆਰਡਰ ਦਾ । ਦਰਅਸਲ ਕਪਤਾਨ ਰੋਹਿਤ ਸ਼ਰਮਾ ਅਤੇ ਟੀਮ ਮੈਨੇਜਮੈਂਟ ਨੇ ਸ਼ੁਭਮਨ ਦੀ ਪੋਜੀਸ਼ਨ ਬਦਲੀ ਹੈ । ਰੋਹਿਤ ਅਤੇ ਸ਼ੁਭਮਨ ਗਿੱਲ ਪਿਛਲੇ ਸਾਲ ਟੈਸਟ,ਵੰਨਡੇ ਵਿੱਚ ਲਗਾਤਾਰ ਓਪਨਿੰਗ ਆ ਰਹੇ ਸਨ। ਪਰ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਜਦੋਂ ਵੈਸਟਇੰਡੀਜ਼ ਟੂਰ ‘ਤੇ ਰੋਹਿਤ ਸ਼ਰਮਾ ਦੀ ਗੈਰ ਹਾਜ਼ਰੀ ਵਿੱਚ ਟੈਸਟ ਦੌਰਾਨ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ । ਇਸ ਲਈ ਟੀਮ ਮੈਨੇਜਮੈਂਟ ਨੇ ਰੋਹਿਤ ਦੇ ਨਾਲ ਲੈਫ-ਰਾਈਟ ਦੇ ਕੰਬੀਨੇਸ਼ਨ ਲਈ ਸ਼ੁਭਮਨ ਦੀ ਥਾਂ ਜੈਸਵਾਲ ਨੂੰ ਸਲਾਮੀ ਬਲੇਬਾਜ਼ੀ ਦਾ ਮੌਕਾ ਦਿੱਤਾ ।

ਅਕਸਰ ਮੰਨਿਆ ਜਾਂਦਾ ਹੈ ਕਿ ਗੇਂਦਬਾਜ਼ ਨੂੰ ਖੱਬੇ-ਸੱਜੇ ਬਲੇਬਾਜ਼ ਦਾ ਕੰਬੀਨੇਸ਼ਨ ਪਰੇਸ਼ਾਨ ਕਰਦਾ ਹੈ । ਇਸ ਲਈ ਸ਼ੁਭਮਨ ਦੀ ਥਾਂ ਜੈਸਵਾਲ ਨੂੰ ਓਪਨਿੰਗ ਦਿੱਤੀ ਸੀ,ਵਿਰਾਟ ਦੀ ਗੈਰ ਹਾਜ਼ਰੀ ਵੀ ਸ਼ੁਭਮਨ ਨੂੰ ਤੀਜੇ ਨੰਬਰ ‘ਤੇ ਉਤਾਰਿਆ ਗਿਆ। ਜੈਸਵਾਲ ਲਗਾਤਾਰ ਓਪਨਿੰਗ ਦੇ ਤੌਰ ‘ਤੇ ਸ਼ਾਨਦਾਰ ਬਲੇਬਾਜ਼ੀ ਕਰ ਰਹੇ ਹਨ । 5 ਮੈਚਾਂ ਵਿੱਚ ਹੁਣ ਤੱਕ ਜੈਸਵਾਲ 1000 ਦੌੜਾਂ ਬਣਾ ਚੁੱਕੇ ਹਨ ਜਿਸ ਵਿੱਚ ਡਬਲ ਸੈਂਕੜਾ,ਅਰੱਧ ਅਤੇ ਸੈਂਕੜਾਂ ਵੀ ਸ਼ਾਮਲ ਹੈ । ਉਧਰ ਪਿਤਾ ਦਾ ਕਹਿਣਾ ਹੈ ਕਿ ਸ਼ੁਭਮਨ ਦੀ ਫਾਰਮ ਵਾਪਿਸ ਆਉਣ ਨਾਲ ਉਹ ਖੁਸ਼ ਹਨ ਪਰ ਹੁਣ ਵੀ ਚਾਹੁੰਦੇ ਹਨ ਕਿ ਪੁੱਤਰ ਓਪਨਿੰਗ ਕਰੇ । ਉਨ੍ਹਾਂ ਕਿਹਾ ਬਚਪਨ ਵਿੱਚ ਉਹ ਸ਼ੁਭਮਨ ਨੂੰ ਲੈਕੇ ਸਾਰੇ ਫੈਸਲੇ ਕਰਦੇ ਸੀ ਹੁਣ ਉਹ ਆਪਣੇ ਫੈਸਲੇ ਆਪ ਲੈਂਦਾ ਹੈ।

ਜਦੋਂ ਸ਼ੁਭਮਨ ਲਗਾਤਾਰ ਫਲਾਪ ਚੱਲ ਰਹੇ ਸਨ ਤਾਂ ਉਨ੍ਹਾਂ ‘ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਸਨ ਪਰ ਪਿਛਲੇ 3 ਟੈਕਟ ਵਿੱਚ ਉਨ੍ਹਾਂ ਨੇ 2 ਸੈਂਕੜੇ ਠੋਕ ਦੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਲਾਸਿਕ ਬਲੇਬਾਜ਼ ਹਨ । 2023 ਸ਼ੁਭਮਨ ਦੇ ਲਈ ਕਾਫੀ ਸ਼ਾਨਦਾਰ ਰਿਹਾ ਹੈ । ਉਹ ICC ਕ੍ਰਿਕਟ ਵਿੱਚ ਨੰਬਰ ਤੇ ਰਹੇ ਸਭ ਤੋਂ ਵੱਧ ਸਕੋਰ ਅਤੇ ਸੈਂਕੜੇ ਬਣਾਉਣ ਵਾਲੇ ਦੁਨੀਆ ਦੇ ਬਲੇਬਾਜ਼ ਬਣੇ ਸਨ।