‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਅੰਦਰ ਵੀ ਅਜਿਹਾ ਕਾਰਪੋਰੇਸ਼ਨ ਬਣਾਵਾਂਗੇ, ਜਿਸ ਵਿਚ ਆਟੋ ਵਾਲੇ ਸਭ ਤੋਂ ਉਪਰ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਟੋ ਤੇ ਟੈਕਸੀ ਚਾਲਕ ਖੁਦ ਪਾਲਿਸੀ ਬਣਾਉਣਗੇ। ਕੇਜਰੀਵਾਲ ਲੁਧਿਆਣਾ ਵਿਚ ਆਟੋ ਚਾਲਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਆਟੋ ਵਾਲੇ ਨਹੀਂ, ਲੀਡਰ ਅਸਲੀ ਮਾਫੀਆ ਹਨ। ਆਟੋ ਵਾਲਿਆਂ ਨੂੰ ਇਮਾਨਦਾਰੀ ਨਾਲ ਕਮਾਉਣ ਦਾ ਮੌਕਾ ਨਹੀਂ ਮਿਲਦਾ ਹੈ। ਦਿਲੀ ਵਿਚ ਜਦੋਂ ਸਾਡੀ ਸਰਕਾਰ ਬਣੀ ਤਾਂ ਉਸ ਵਿਚ 70-80 ਫੀਸਦ ਆਟੋ ਵਾਲਿਆਂ ਦਾ ਹਿੱਸਾ ਸੀ। ਆਟੋ ਵਾਲੇ ਕਿਸੇ ਵੀ ਪਾਰਟੀ ਨੂੰ ਜਿਤਾ ਤੇ ਹਰਾ ਸਕਦੇ ਹਨ। ਜੇ ਇਹ ਤਾਕਤ ਪਛਾਣ ਲਈ ਤਾਂ ਪਾਰਟੀਆਂ ਲਾਇਨ ਲਗਾ ਲੈਣਗੀਆਂ। ਆਟੋ ਵਾਲਿਆਂ ਨੇ ਸਾਨੂੰ ਦਿਲੀ ਵਿੱਚ ਜਿਤਾਇਆ ਹੈ। ਦਿਲੀ ਦੇ ਹਰੇਕ ਆਟੋ ਵਾਲੇ ਨੇ ਸਾਡੇ ਪੋਸਟਰ ਲਗਾਏ। ਇਨ੍ਹਾਂ ਕਾਰਨ ਅਸੀਂ ਜਿਤ ਗਏ। ਆਟੋ ਵਾਲਿਆਂ ਨਾਲ ਬੈਠ ਕੇ ਇਕ ਇਕ ਕਾਨੂੰਨ ਬਦਲੇ। ਦਿੱਲੀ ਆਟੋ ਵਾਲੇ ਕਿਸੇ ਨੂੰ ਵੀ ਫੋਨ ਕਰ ਲੈਣਾ, ਸਾਡੀ ਤਰੀਫ ਨਾ ਕਰੇ ਤਾਂ ਵੋਟ ਨਾ ਪਾਇਓ। ਹਰੇਕ ਆਟੋ ਵਾਲੇ ਕੋਲ ਮੇਰਾ ਨੰਬਰ ਹੈ, ਉਹ ਸਿੱਧਾ ਫੋਨ ਕਰਦਾ ਹੈ। ਅੱਜ ਮੈਂ ਤੁਹਾਡਾ ਭਰਾ ਬਣਨ ਆਇਆ ਹਾਂ।
ਕੋਈ ਸਮੱਸਿਆ ਹੋ ਜਾਵੇ ਤਾਂ ਭਰਾ ਸਾਰੀ ਸਮੱਸਿਆ ਹੱਲ ਕਰਦਾ ਹੈ। ਕੋਈ ਵੀ ਸਮੱਸਿਆ ਹੋਵੇ ਤਾਂ ਮੇਰੇ ਕੋਲ ਆ ਜਾਇਓ। ਮੈਂ ਦੋ ਘੰਟੇ ਤੋਂ ਬੈਠਾ ਸਮੱਸਿਆਵਾਂ ਦਾ ਹੱਲ ਲਿਖ ਰਿਹਾ ਹਾਂ। ਦਿਲੀ ਆਟੋ ਵਾਲਿਆਂ ਦਾ ਕਿਰਾਇਆ ਵਧਾਇਆ ਹੈ। ਆਟੋ ਵਾਲਿਆਂ ਨੇ ਖੁਦ ਆਪਣਾ ਕਿਰਾਇਆ ਤੈਅ ਕੀਤਾ ਹੈ। ਦਿਲੀ ਵਿਚ ਅਸੀਂ ਫੇਸਲੈਸ ਸਿਸਟਮ ਬਣਾਇਆ ਹੈ ਆਟੋ ਵਾਲਿਆਂ ਨੂੰ ਆਰਟੀਓ ਜਾਣ ਦੀ ਲੋੜ ਨਹੀਂ ਹੈ। ਸਿਰਫ ਫਿਟਨੈਸ ਲਈ ਦਫਤਰ ਜਾਣਾ ਪੈਂਦਾ ਹੈ।
ਕੋਰੋਨਾ ਕਾਲ ਵਿਚ ਦਿਲੀ ਸਰਕਾਰ ਡੇਢ ਲੱਖ ਆਟੋ ਤੇ ਟੈਕਸੀ ਵਾਲਿਆਂ ਨੂੰ 5 ਹਜਾਰ ਤੇ ਇਸ ਸਾਲ 10 ਹਜ਼ਾਰ ਪਾਏ। ਕਰੀਬ ਡੇਢ ਸੌ ਕਰੋੜ ਰੁਪਏ ਦਿੱਤੇ ਗਏ ਹਨ। ਕਿਸੇ ਡਰਾਇਵਰ ਦਾ ਐਕਸੀਡੈਂਟ ਹੁੰਦਾ ਹੈ ਤਾਂ ਸਰਕਾਰ ਕਰੇਗੀ। ਪੰਜਾਬ ਵਿਚ ਸਰਕਾਰ ਬਣੇਗੀ ਤਾਂ ਸਰਕਾਰ ਬਿਮਾਰੀ ਦਾ ਖਰਚਾ ਫ੍ਰੀ ਕਰੇਗੀ। ਅਪਰੇਸ਼ਨ ਦਾ 70-80 ਲੱਖ ਰੁਪਏ ਖਰਚਾ ਵੀ ਹੋਵੇਗਾ ਤਾਂ ਸਰਕਾਰ ਕਰੇਗੀ। ਪਰਸੋਂ ਟੀਚਰਾਂ ਨਾਲ ਮੁਲਾਕਾਤ ਕਰ ਰਿਹਾ ਹਾਂ। ਚੰਨੀ ਸਾਹਬ ਉਨ੍ਹਾਂ ਦਾ ਕੰਮ ਕਰਵਾ ਦਿਓ, ਨਹੀਂ ਕੱਲ੍ਹ ਮਿਲਣ ਜਾ ਰਿਹਾ ਹਾਂ। ਇਸ ਮੌਕੇ ਉਨ੍ਹਾਂ ਆਟੋ ਵਾਲਿਆਂ ਨੂੰ ਅਪੀਲ ਕੀਤੀ ਕਿ ਮੇਰੇ ਆਟੋ ਪਿੱਛੇ ਪੋਸਟਰ ਲਗਾਉਣ ਤੇ ਹਰੇਕ ਸਵਾਰੀ ਨੂੰ ਇਹ ਅਪੀਲ ਕਰਨ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਵੇ।