‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਪੰਜਾਬ ਦੇ ਸਰਕਾਰੀ ਸਕੂਲਾਂ ਲਈ ਦੀਵਾਲੀ ਤੋਂ ਪਹਿਲਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਖ਼ਾਸ ਕਰਕੇ ਪ੍ਰੀ ਪ੍ਰਾਈਮਰੀ ਸਕੂਲ ਦੇ ਬੱਚਿਆਂ ਲਈ ਹੈ। ਜਿੱਥੇ ਬੱਚਿਆਂ ਦੀ ਬੁਨਿਆਦ ਤਿਆਰ ਕੀਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਇਸ ਦੀ ਜਾਣਕਾਰੀ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਵੀਡੀਓ ਟਵੀਟ ਕਰਕੇ ਦਿੱਤੀ ਹੈ ਉਨ੍ਹਾਂ ਲਿਖਿਆ ਕਿ ਉਹ ਕੱਲ੍ਹ ਤੋਂ ਪ੍ਰੀ ਪ੍ਰਾਈਮਰੀ ਸਕੂਲਾਂ ਵਿੱਚ 2,625 ਟੈਬਲੇਟ ਵੰਡਣਗੇ, ਇਸ ਦੇ ਨਾਲ ਸੂਬੇ ਵਿੱਚ 1 ਹਜ਼ਾਰ ਸਮਾਰਟ ਸਕੂਲਾਂ ਵੀ ਲਾਂਚ ਕਰਨਗੇ ਤਾਕੀ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਣ, ਕੈਪਟਨ ਕਿਹਾ ਟੈਬਲੇਟ ਨਾਲ ਜੁੜੀ ਡਿਟੇਲ ਦਾ ਉਨ੍ਹਾਂ ਨੇ ਵੀਡੀਓ ਪੰਜਾਬ ਦੀ ਜਨਤਾ ਨਾਲ ਸ਼ੇਅਰ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ 2017 ਵਿੱਚ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਸੂਬਾ ਸਰਕਾਰ ਨੇ ਅਗਸਤ 2020 ਵਿੱਚ ਸ਼ੁਰੂ ਕੀਤਾ ਹੈ, ਪਹਿਲੇ ਗੇੜ ਵਿੱਚ 12ਵੀਂ ਦੇ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡੇ ਗਏ ਹਨ, ਹਾਲਾਂਕਿ ਵਿਰੋਧੀ ਧਿਰ ਨੇ ਸਵਾਲ ਚੁੱਕਿਆ ਸੀ ਕਿ ਸੂਬਾ ਸਰਕਾਰ ਨੇ ਸਾਰੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ।