‘ਦ ਖ਼ਾਲਸ ਬਿਊਰੋ :- ਭਾਰਤੀ ਰਿਜ਼ਰਵ ਬੈਂਕ ਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿੱਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ’ਤੇ 30 ਸਤੰਬਰ 2019 ਤਕ ਤਕਨੀਕੀ ਤੌਰ ’ਤੇ ਲੀਕ ਮਾਰੀ ਜਾ ਚੁੱਕੀ ਹੈ। ਆਰਬੀਆਈ ਵੱਲੋਂ ਜਾਰੀ ਡਿਫਾਲਟਰਾਂ ਦੀ ਇਸ ਸੂਚੀ ਵਿੱਚ 5492 ਕਰੋੜ ਰੁਪਏ ਦੇ ਮੋਟੇ ਬਕਾਏ ਨਾਲ ਭਗੌੜੇ ਹੀਰਾ ਕਾਰੋਬਾਰੀ ਚੋਕਸੀ ਦੀ ਕੰਪਨੀ ਗੀਤਾਂਜਲੀ ਜੈੱਮਸ ਸਿਖਰ ’ਤੇ ਹੈ। ਆਰਈਆਈ ਐਗਰੋ 4314 ਕਰੋੜ ਰੁਪਏ ਨਾਲ ਦੂਜੇ ਤੇ ਵਿਨਸਮ ਡਾਇਮੰਡਜ਼ 4076 ਕਰੋੜ ਰੁਪਏ ਦੇ ਬਕਾਏ ਨਾਲ ਤੀਜੀ ਥਾਵੇਂ ਹੈ। ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ ਪਹਿਲਾਂ 16 ਫਰਵਰੀ ਨੂੰ ਕੇਂਦਰੀ ਬੈਂਕ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ, ਪਰ ਉਸ ਮੌਕੇ ‘ਮੰਗੀ ਗਈ ਜਾਣਕਾਰੀ ਉਪਲੱਬਧ ਨਾ ਹੋਣ’ ਦੇ ਹਵਾਲੇ ਨਾਲ ਨਹੀਂ ਦਿੱਤੀ ਗਈ ਸੀ।
ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਵੱਲੋਂ ਐਡਵਾਂਸ ਫੰਡਾਂ ਦੇ ਰੂਪ ਵਿੱਚ ਦਿੱਤੇ 2850 ਕਰੋੜ ਨੂੰ ਤਕਨੀਕੀ ਰੂਪ ਵਿੱਚ ਮੁਆਫ਼ ਕੀਤਾ ਗਿਆ। ਹੋਰਨਾਂ ਕੰਪਨੀਆਂ ਵਿੱਚ ਕੁਡੋਜ਼ ਕੈਮੀ ਲਿਮਟਿਡ ਦੇ 2326 ਕਰੋੜ, ਰੁਚੀ ਸੋਯਾ ਇੰਡਸਟਰੀਜ਼ ਲਿਮਟਿਡ(ਜਿਸ ਦੀ ਮਾਲਕੀ ਹੁਣ ਰਾਮਦੇਵ ਪਤੰਜਲੀ ਪੁੱਛਿਆ ਸੀ ਪਰ ਵਿੱਤ ਮੰਤਰੀ ਨੇ ਇਸ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਹੁਣ ਰਿਜ਼ਰਵ ਬੈਂਕ ਨੇ ਨੀਰਵ ਮੋਦੀ, ਮੇਹੁਲ ਚੋਕਸੀ ਤੇ ਸਾਰੇ ਭਾਜਪਾ ਮਿੱਤਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹੀ ਕਾਰਨ ਸੀ ਕਿ ਸੰਸਦ ਵਿੱਚ ਇਹ ਗੱਲ ਛੁਪਾਈ ਗਈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਭਾਜਪਾ ਦਾ ਮੁੱਖ ਏਜੰਡਾ ਭਗੌੜਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੇ ਕਰਜ਼ਿਆਂ ’ਤੇ ਪੋਚਾ ਮਾਰਨਾ ਹੈ। ਇੰਜ ਹੀ ਰਾਹੁਲ ਗਾਂਧੀ ਨੇ 16 ਮਾਰਚ ਨੂੰ ਸੰਸਦ ਵਿੱਚ ਮੋਦੀ ਸਰਕਾਰ ਤੋਂ ਬੈਂਕਾਂ ਨਾਲ ਘਪਲੇ ਕਰਨ ਵਾਲੇ 50 ਵਿਅਕਤੀਆਂ ਦੇ ਨਾਮ ਪੁੱਛੇ ਸਨ। ਸਰਕਾਰ ਤੇ ਵਿੱਤ ਮੰਤਰੀ ਨੇ ਇਸ ਮਾਮਲੇ ’ਤੇ ਚੁੱਪ ਵੱਟ ਲਈ ਸੀ ਅਤੇ ਨਾਮ ਜਨਤਕ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਰਦਾਤਾਵਾਂ ਦਾ ਪੈਸਾ ਸਰਕਾਰ ਦੇ ਜਾਗੀਰਦਾਰ ਮਿੱਤਰਾਂ ਨੂੰ ਬਚਾਉਣ ਲਈ ਵਰਤਿਆ ਜਾ ਰਿਹਾ ਹੈ।
ਸੰਸਦ ਵਿੱਚ ਸਰਕਾਰ ਨੇ ਬੈਂਕ ਚੋਰਾਂ ਦੇ ਨਾਂ ਛੁਪਾਏ: ਰਾਹੁਲ ਗਾਂਧੀ:
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਜਾਣ-ਬੁੱਝ ਕੇ ਸੰਸਦ ਵਿੱਚ ਪੰਜਾਹ ਡਿਫਾਲਟਰਾਂ ਦੇ ਨਾਮ ਛੁਪਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 16 ਮਾਰਚ ਨੂੰ ਲੋਕ ਸਭਾ ਵਿੱਚ ਵਿੱਤ ਮੰਤਰੀ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ ਪਰ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ,‘ ਮੈਂ ਸੰਸਦ ਵਿੱਚ ਵਿੱਤ ਮੰਤਰੀ ਨੂੰ ਸਿੱਧੇ ਤੌਰ ’ਤੇ 50 ਬੈਂਕ ਚੋਰਾਂ ਬਾਰੇ ਸੁਆਲ ਕੋਲ ਹੈ) ਦੇ 2212 ਕਰੋੜ ਤੇ ਜ਼ੂਮ ਡਿਵੈਲਪਰਜ਼ ਪ੍ਰਾਈਵੇਟ ਲਿਮਿਟਡ ਦੇ 2012 ਕਰੋੜ ਦੇ ਕਰਜ਼ੇ ’ਤੇ ਲੀਕ ਮਾਰੀ ਗਈ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਇਸ ਸੂਚੀ ਵਿੱਚ 9ਵੇਂ ਨੰਬਰ ’ਤੇ ਹੈ, ਜਿਸ ਵੱਲ 1943 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਨੂੰ ਬੈਂਕਾਂ ਨੇ ਡੁੱਬਿਆ ਕਰਜ਼ਾ ਦੱਸ ਕੇ ਲੀਕ ਮਾਰ ਦਿੱਤੀ। ਫੌਰਐਵਰ ਪ੍ਰੈਸ਼ੀਅਸ ਜਿਊਲਰੀ ਤੇ ਡਾਇਮੰਡ ਪ੍ਰਾਈਵੇਟ ਲਿਮਿਟਡ ਦੇ 1962 ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ ਗਿਆ ਤਾਂ ਡੈਕਨ ਕਰੌਨੀਕਲਜ਼ ਹੋਲਡਿੰਗਜ਼ ਲਿਮਟਿਡ ਦਾ 1915 ਕਰੋੜ ਰੁਪਏ ਦੇ ਕਰਜ਼ੇ ਨੂੰ ਐਨਪੀਏ ਐਲਾਨ ਦਿੱਤਾ। ਚੋਕਸੀ ਦੀ ਇਕ ਹੋਰ ਫਰਮ ਜਿਲੀ ਇੰਡੀਆ ਤੇ ਨਕਸ਼ਤਰ ਬਰਾਡਾਂ ਵੱਲ ਬਕਾਇਆ ਕ੍ਰਮਵਾਰ 1447 ਤੇ 1109 ਕਰੋੜ ਰੁਪਏ ਦੇ ਕਰਜ਼ਿਆਂ ’ਤੇ ਲੀਕ ਫਿਰੀ। ਆਰਈਆਈ ਐਗਰੋ ਦੇ ਝੁਨਝੁਨਵਾਲਾ ਭਰਾ ਪਹਿਲਾਂ ਹੀ ਈਡੀ ਦੀ ਨਿਗਰਾਨੀ ਅਧੀਨ ਹਨ। ਸੀਬੀਆਈ ਤੇ ਈਡੀ ਵੱਲੋਂ ਵਿਨਸਮ ਡਾਇਮੰਡਜ਼ ਦੇ ਮਾਲਕਾਂ ਖ਼ਿਲਾਫ਼ ਕਥਿਤ ਧੋਖਾਧੜੀ ਤਹਿਤ ਜਾਂਚ ਕੀਤੀ ਜਾ ਰਹੀ ਹੈ। ਸੂਚੀ ਵਿੱਚ ਚੌਥੇ ਸਥਾਨ ’ਤੇ ਕਾਬਜ਼ ਰੋਟੋਮੈਕ ਦਾ ਵਿਕਰਮ ਕੋਠਾਰੀ ਤੇ ਉਹਦਾ ਪੁੱਤਰ ਰਾਹੁਲ ਕੋਠਾਰੀ ਸੀਬੀਆਈ ਦੀ ਹਿਰਾਸਤ ਵਿੱਚ ਹਨ।