ਚੰਡੀਗੜ੍ਹ- (ਪੁਨੀਤ ਕੌਰ) ਕੋਰੋਨਾਵਾਇਰਸ ਕਰਕੇ ਅੱਜ ਸਵੇਰੇ 7 ਵਜੇ ਤੋਂ ਜਨਤਾ–ਕਰਫ਼ਿਊ ਸ਼ੁਰੂ ਹੋ ਗਿਆ ਹੈ ਜੋ ਅੱਜ ਰਾਤ 9 ਵਜੇ ਤੱਕ ਜਾਰੀ ਰਹਿਣਾ ਹੈ। ਇਸਦੇ ਚੱਲਦਿਆਂ ਅੱਜ ਹਰ ਕੋਈ ਆਪੋ-ਆਪਣੇ ਘਰ ਵਿੱਚ ਹੈ। ਬਜ਼ਾਰਾਂ ਵਿੱਚ ਦੁਕਾਨਾਂ, ਫੈਕਟਰੀਆਂ ਸਮੇਤ ਸਭ ਕੁੱਝ ਬੰਦ ਪਿਆ ਹੈ ਜਿਸ ਨਾਲ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਲਈ ਰੋਟੀ ਲਈ ਪੈਸਾ ਕਮਾਉਣਾ ਬਹੁਤ ਮੁਸ਼ਕਲ ਹੋਵੇਗਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨੇਕ ਕਦਮ ਚੁੱਕਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਂਵਾਂ ’ਤੇ ਮਜ਼ਦੂਰਾਂ ਨੂੰ ਪੈਕ ਕੀਤਾ ਹੋਇਆ ਭੋਜਨ ਦਿੱਤਾ ਜਾਵੇਗਾ।
ਸਵੇਰੇ 11 ਵਜੇ ਤੋਂ ਪੀ.ਜੀ.ਆਈ., ਜੀਐੱਮਐੱਸਐੱਚ-32, ਜੀਐੱਮਐੱਸਐੱਚ -16,ਸਿਵਲ ਹਸਪਤਾਲ ਸੈਕਟਰ -22,ਸਿਵਲ ਹਸਪਤਾਲ ਮਨੀਮਾਜਰਾ,ਲੇਬਰ ਚੌਂਕ,ਸੈਕਟਰ -26 ਮੰਡੀ,ਬੱਸ ਸਟੈਂਡ ਸੈਕਟਰ -35 ‘ਤੇ ਮਜ਼ਦੂਰਾਂ ਨੂੰ ਭੋਜਨ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਸ਼ਾਮ 4 ਵਜੇ ਤੋਂ ਈਡਬਲਯੂਐੱਸ ਕਲੋਨੀ ਧਨਾਸ,ਸਬਜ਼ੀ ਮੰਡੀ,ਰੈਣ ਬਸੇਰਾ, ਮੋਟਰ ਮਾਰਕੀਟ,ਰਾਮ ਦਰਬਾਰ, ਰੇਲਵੇ ਸਟੇਸ਼ਨ,ਕਲੋਨੀ ਨੰਬਰ-4 ‘ਤੇ ਲੋੜਵੰਦ ਮਜ਼ਦੂਰਾਂ ਨੂੰ ਭੋਜਨ ਦਿੱਤਾ ਜਾਵੇਗਾ।