India Khetibadi Punjab

‘ਪੰਜਾਬ ਦੀ ਸਰਹੱਦ ‘ਤੇ ਡ੍ਰੋਨ ਨਹੀਂ ਨਜ਼ਰ ਆਉਣੇ ਚਾਹੀਦੇ’ ! ਡੀਸੀ ਦੀ ਚਿਤਾਵਨੀ ‘ਤੇ ਵਿਜ ਦਾ ਸਖਤ ਜਵਾਬ ! ‘ਹੁਣ ਰੇਲਾਂ ਦੇ ਚੱਕੇ ਜਾਮ’

 

ਬਿਉਰੋ ਰਿਪੋਰਟ : ਕਿਸਾਨਾਂ ਦਾ ਦਿੱਲੀ ਕੂਚ ਦਾ ਦੂਜਾ ਦਿਨ ਹੈ । ਕਿਸਾਨ ਸ਼ੰਭੂ ਅਤੇ ਖਨੌਰ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਹਨ ਅਤੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦਾ ਪ੍ਰਸ਼ਾਸਨ ਵੀ ਆਹਮੋ-ਸਾਹਮਣੇ ਆ ਗਿਆ ਹੈ । ਪਟਿਆਲਾ ਦੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਨੇ ਹਰਿਆਣਾ ਦੇ ਡ੍ਰੋਨ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਣ ‘ਤੇ ਸਖਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਨੇ ਅੰਬਾਲਾ ਦੇ ਡੀਸੀ ਅਤੇ SP ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ਼ੰਭੂ ਵਾਲੇ ਪਾਸੇ ਪੰਜਾਬ ਦੀ ਸਰਹੱਦ ‘ਤੇ ਡ੍ਰੋਨ ਨਾ ਉਡਾਉਣ । ਖਬਰ ਏਜੰਸੀ PTI ਮੁਤਾਬਿਕ ਪੰਜਾਾਬ ਦੇ ਇਤਰਾਜ਼ ਤੋਂ ਬਾਅਦ ਹਰਿਆਣਾ ਪੁਲਿਸ ਨੇ ਪੰਜਾਬ ਦੀ ਸਰਹੱਦ ‘ਤੇ ਡ੍ਰੋਨ ਤੋਂ ਅੱਥਰੂ ਗੈਸ ਦੇ ਗੋਲੇ ਸੁੱਟਣੇ ਬੰਦ ਕਰ ਦਿੱਤੇ ਹਨ । ਉਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ‘ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ।

ਅਨਿਲ ਵਿਜ ਦਾ ਬਿਆਨ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਡੀਸੀ ਦੇ ਪੱਤਰ ਦਾ ਸਖਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਕਿਹਾ ਜੇਕਰ ਕੋਈ ਸਾਡੀ ਪੁਲਿਸ ਨੂੰ ਮਾਰ ਕੇ ਪੰਜਾਬ ਵਿੱਚ ਭੱਜ ਜਾਵੇ ਤਾਂ ਕੀ ਅਸੀਂ ਉਸ ਦੇ ਪਿੱਛੇ ਨਹੀਂ ਜਾ ਸਕਦੇ ਹਾਂ। ਵਿਜ ਨੇ ਕਿਹਾ ਅੰਮ੍ਰਿਤਸਰ ਤੋਂ ਕਿਸਾਨਾਂ ਦੇ ਜਥੇ ਚੱਲੇ ਹਨ ਤੁਸੀਂ ਇੱਕ ਵੀ ਥਾਂ ‘ਤੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ । ਸਾਡੇ ਪੁਲਿਸ ਮੁਲਾਜ਼ਮਾਂ ‘ਤੇ ਪੱਥਰਾਅ ਹੋ ਰਿਹਾ ਹੈ,25 ਪੁਲਿਸ ਮੁਲਾਜ਼ਮਾਂ ਨੂੰ ਸੱਟਾ ਲੱਗਿਆ ਹਨ।

ਉਧਰ ਕਿਸਾਨ ਮਜ਼ਦੂਰ ਮੋਰਚਾ ਦੇ ਕੌ-ਆਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਉਹ ਹਰ ਹਾਲ ਵਿੱਚ ਦਿੱਲੀ ਜਾਣਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਹੁਣ ਲੋਕਾਂ ਨੂੰ ਕਿਸਾਨਾਂ ਦੇ ਨਾਲ ਖੜੇ ਹੋਣਾ ਚਾਹੀਦੀ ਹੈ । ਪੰਜਾਬ ਵਿੱਚ ਸਾਰਿਆ ਨੂੰ ਅਪੀਲ ਹੈ ਕਿ ਉਹ ਹਰ ਪਿੰਡ ਤੋਂ ਬੋਰੀਆਂ,ਬਾਲਟੀਆਂ,ਚਸ਼ਮੇ ਲੈਕੇ ਖਨੌਰੀ ਬਾਰਡਰ ‘ਤੇ ਪਹੁੰਚਣ ਤਾਂਕੀ ਸ਼ਾਂਤੀ ਨਾਲ ਪੁਲਿਸ ਦਾ ਮੁਕਾਬਲਾ ਕਰਕੇ ਦਿੱਲੀ ਪਹੁੰਚਿਆ ਜਾ ਸਕੇ । ਉਧਰ ਅਸਿੱਧੇ ਤਰੀਕੇ ਨਾਲ BKU ਉਗਰਾਾਹਾਂ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਈ ਹੈ ।

ਕੱਲ ਰੇਲ ਰੋਕਣ ਦਾ ਐਲਾਨ

BKU ਉਗਰਾਹਾਂ ਦੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ । ਕੱਲ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰੇ ਸੂਬੇ ਵਿੱਚ ਰੇਲ ਟਰੈਕ ਜਾਮ ਕੀਤਾ ਜਾਵੇਗਾ । ਇਸ ਦੌਰਾਨ ਕਿਸੇ ਵੀ ਰੇਲ ਨੂੰ ਲੱਗਣ ਨਹੀਂ ਦਿੱਤਾ ਜਾਵੇਗਾ । ਜੋਗਿੰਦਰ ਸਿੰਘ ਉਗਰਾਹਾਾਂ ਦੀ ਜਥੇਬੰਦੀ BKU ਉਗਰਾਹਾਂ ਮਾਲਵੇ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਅਜਿਹੇ ਵਿੱਚ ਉਨ੍ਹਾਂ ਵੱਲੋਂ ਦਿੱਤੀ ਗਈ ਕਾਲ ਦਾ ਅਸਰ ਪੂਰੇ ਸੂਬੇ ਵਿੱਚ ਨਜ਼ਰ ਆਵੇਗਾ ।

‘ਕਾਂਗਰਸ ਨੇ ਸਵਾਮੀਨਾਥਨ ਰਿਪੋਰਟ ਖਾਰਜ ਕੀਤੀ’

ਬੀਤੇ ਦਿਨੀ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਜਦੋਂ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਹ ਡਾਕਟਰ ਸਵਾਮੀਨਾਥਕ ਦੀ ਰਿਪੋਰਟ ਨੂੰ ਲਾਗੂ ਕਰਕੇ MSP ‘ਤੇ ਕਾਨੂੰਨ ਬਣਾਉਣਗੇ । ਪਰ ਕੇਂਦਰੀ ਖੇਤੀਬਾਰੀ ਮੰਤਰੀ ਅਰਜੁਨ ਮੁੰਡਾ ਨੇ ਇਲਜ਼ਾਮ ਲਗਾਇਆ ਕਿ ਜਦੋਂ 2010 ਵਿੱਚ ਸਿਫਾਰਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਉਂ ਨਹੀਂ ਡਾਕਟਰ ਸਵਾਮੀਨਾਥਨ ਦੀ ਸਿਫਾਰਿਸ਼ ਮੰਨੀ । ਉਧਰ ਪੰਜਾਬ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਉਸ ਵੇਲੇ ਸਿਫਾਰਿਸ਼ਾਂ ਆਇਆ ਸਨ ਪਰ ਸਮੇਂ ਦੀ ਕਮੀ ਦੀ ਵਜ੍ਹਾ ਕਰਕੇ ਲਾਗੂ ਨਹੀਂ ਹੋ ਸਕਿਆ ਸਨ । ਉਨ੍ਹਾਂ ਕਿਹਾ ਤੁਸੀਂ ਡਾ.ਸਵਾਮੀਨਾਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰ ਦਿੱਤਾ ਪਰ ਤੁਸੀਂ ਉਨ੍ਹਾਂ ਦੀ ਸਿਫਾਰਿਸ਼ਾਂ ਨੂੰ ਨਾ-ਮਨਜ਼ੂਰ ਕਰ ਦਿੱਤਾ। ਤੁਸੀਂ ਕਹਿੰਦੇ ਹੋ ਕਾਂਗਰਸ ਨੇ 70 ਸਾਲ ਰਾਜ ਕੀਤਾ ਤਾਂ ਵਿਸ਼ਵਾਸ਼ ਕਰੋ ਅਸੀਂ ਜ਼ਰੂਰ ਰਾਹੁਲ ਗਾਂਧੀ ਵੱਲੋਂ ਦਿੱਤੀ ਗਰੰਟੀ ਨੂੰ ਪੂਰਾ ਕਰਾਂਗੇ ।

7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ

ਉਧਰ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ 15 ਫਰਵਰੀ ਰਾਤ 12 ਵਜੇ ਤੱਕ ਬੈਨ ਕਰ ਦਿੱਤਾ ਗਿਆਾ ਹੈ । ਇਹ ਪਾਬੰਦੀ ਅੰਬਾਾਲਾ,ਕੁਰੂਕਸ਼ੇਤਰ,ਕੈਥਲ,ਜੀਂਦ,ਹਿਸਾਰ,ਫਤਿਹਾਬਾਦ,ਸਿਰਸਾ ਵਿੱਚ ਲਾਗੂ ਰਹੇਗੀ । 13 ਫਰਵਰੀ ਨੂੰ ਕਿਸਾਨ 12 ਵਜੇ ਸ਼ੰਭੂ ਅਤੇ ਖਨੌਰੀ ਅਤੇ ਡਬਵਾਲੀ ਬਾਰਡਰ ‘ਤੇ ਪਹੁੰਚੇ ਸਨ । ਸਭ ਤੋਂ ਜ਼ਿਆਦਾ ਕਿਸਾਨ ਸ਼ੰਭੂ ਬਾਰਡਰ ‘ਤੇ ਇਕੱਠੇ ਹੋਏ ਸਨ। ਇੱਥੇ ਪਹੁੰਚਣ ‘ਤੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ । ਮਸ਼ੀਨ ਦੀ ਰੇਂਜ ਘੱਟ ਹੋਈ ਤਾਂ ਡ੍ਰੋਨ ਦੇ ਜ਼ਰੀਏ ਅੱਥਰੂ ਗੈਸ ਦੇ ਗੋਲੇ ਛੱਡੇ ਗਏ । ਉਧਰ ਕਿਸਾਨਾਂ ਸ਼ੰਭੂ ਬਾਰਡ ਤੇ ਖੜੀ ਮੀਮੰਟ ਦੀ ਸਲੈਬ ਵੀ ਟਰੈਕਟਰ ਦੇ ਨਾਲ ਹੱਟਾ ਦਿੱਤੀ ਸੀ । ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀੀਆਂ ਵੀ ਚਲਾਇਆਆ । ਇਸ ਦੌਰਾਨ ਅੰਬਾਲਾ ਪੁਲਿਸ ਦੇ DSP ਸਮੇਤ 5 ਪੁਲਿਸ ਮੁਲਾਜ਼ਮ ਅਤੇ ਕਈ ਕਿਸਾਨ ਵੀ ਜਖਮੀ ਹੋਏ ਸਨ ।