‘ਦ ਖ਼ਾਲਸ ਬਿਊਰੋਂ:- ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਅੱਜ 18ਵੀਂ ਵਾਰ ਮਾਨ ਕੀ ਬਾਤ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਹੈ । ਉਨ੍ਹਾਂ ਨੇ ਦਿੱਲੀ ਦੀ ਸਰਹੱਦ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ‘ਤੇ ਗੱਲ ਕੀਤੀ ਹੈ। ,ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਦੇਸ਼ ਦੇ ਮੇਰੇ ਪਿਆਰੇ ਲੋਕੋ,ਖੇਤੀ ਕਾਨੂੰਨ ਨੇ ਕਿਸਾਨਾਂ ਦੇ ਲਈ ਨਵੀਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲੇ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਾਫ਼ੀ ਸਲਾਹ ਤੋਂ ਬਾਅਦ ਦਿੱਲੀ ਦੀ ਪਾਰਲੀਮੈਂਟ ਨੇ ਖੇਤੀ ਸੁਧਾਰ ਕਾਨੂੰਨ ਨੂੰ ਪਾਸ ਕੀਤਾ ਹੈ।
ਇੰਨਾਂ ਸੁਧਾਰਾਂ ਨੇ ਨਾ ਸਿਰਫ਼ ਕਿਸਾਨਾਂ ਨੂੰ ਕਈ ਜੰਜੀਰਾਂ ਵਿੱਚੋਂ ਕੱਢਿਆ ਹੈ ਬਲਕਿ ਨਵੇਂ ਅਧਿਕਾਰ ਅਤੇ ਮੌਕੇ ਦਿੱਤੇ ਨੇ,ਪੀਐੱਮ ਮੋਦੀ ਨੇ ਕਿਹਾ ਕਾਨੂੰਨ ਵਿੱਚ ਇੱਕ ਵੱਡੀ ਗੱਲ ਇਹ ਹੈ ਕਿ SDM ਨੂੰ ਇੱਕ ਮਹੀਨੇ ਦੇ ਵਿੱਚ ਕਿਸਾਨ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ । ਦਿੱਲੀ ਦੀ ਸਰਹੱਦ ਦੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਹ ਹੀ ਪਰੇਸ਼ਾਨੀ ਹੈ ਕੀ ਮੋਦੀ ਸਰਕਾਰ ਕਿਸਾਨਾਂ ਨੂੰ ਲੈ ਕੇ ਆਪਣੇ ਮਨ ਕੀ ਬਾਤ ਦੱਸ ਰਹੀ ਹੈ । ਪਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਕਿਸਾਨਾਂ ਨੇ ਕਿਹਾ ਕਿ ਅਸੀਂ 2 ਮਹੀਨੇ ਤੋਂ ਸੰਘਰਸ਼ ਕਰ ਰਹੇ ਹਾਂ ਅਤੇ 26 ਤਰੀਕ ਨੂੰ ਸਾਡਾ ਦਿੱਲੀ ਵਿੱਚ ਪ੍ਰਦਰਸ਼ਨ ਸੀ ।
ਕਿਸਾਨ ਆਗੂਆਂ ਨੇ ਸਾਫ਼ ਕਿਹਾ ਹੈ ਕਿ ਜ਼ਿਆਦਾਤਰ ਕਿਸਾਨਾਂ ਦੀ ਰਾਏ ਇਹ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਉਹ ਇਸੇ ਥਾਂ ‘ਤੇ ਬੈਠਣਗੇ ,ਫ਼ਿਲਹਾਲ ਕੇਂਦਰ ਸਰਕਾਰ ਵੱਲੋਂ ਜਦੋਂ ਲਿਖਤੀ ਸੱਦਾ ਆਵੇਗਾ ਤਾਂ ਹੀ ਕਿਸਾਨ ਆਗੂ ਮੀਟਿੰਗ ਕਰਕੇ ਇਸ ‘ਤੇ ਕੋਈ ਫ਼ੈਸਲਾ ਕਰਨਗੇ । ਕਿਸਾਨਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਕੋਈ ਅਜਿਹਾ ਸ਼ਖ਼ਸ ਸ਼ਾਮਲ ਨਹੀਂ ਹੈ । ਜੋ ਕਿ ਖ਼ਾਲਿਸਤਾਨ ਦੀ ਮੰਗ ਕਰ ਰਿਹਾ ਹੋਵੇ। ਸਾਡਾ ਇੱਕ ਹੀ ਮਕਸਦ ਹੈ ਉਹ ਹੈ ਕੇਂਦਰ ਸਰਕਾਰ ਤੋਂ ਖੇਤੀਂ ਕਾਨੂੰਨ ਨੂੰ ਰੱਦ ਕਰਵਾਉਣਾ। ਸਰਹੱਦ ‘ਤੇ ਬੈਠੇ ਕਿਸਾਨ ਸਿਰਫ਼ ਕੇਂਦਰ ਸਰਕਾਰ ਤੋਂ ਹੀ ਨਰਾਜ਼ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਪੰਜਾਬ ਦੀ ਸਿਆਸੀ ਪਾਰਟੀ ਤੋਂ ਵੀ ਸਵਾਲ ਪੁੱਛਿਆ ਕੀ ਕਿਸਾਨਾਂ ਦੇ ਹੱਕ ਵਿੱਚ ਸੂਬੇ ਵਿੱਚ ਰੈਲੀਆਂ ਕੱਢਣ ਵਾਲੇ ਸਿਆਸੀ ਆਗੂ ਕਿੱਥੇ ਨੇ ? ਉਹ ਕਿਉਂ ਨਹੀਂ ਦਿੱਲੀ ਚੱਲੋਂ ਅੰਦੋਲਨ ਵਿੱਚ ਸ਼ਾਮਲ ਹੋਏ ? ਕਿਸਾਨਾਂ ਨੇ ਕਿਹਾ 2022 ਵਿੱਚ ਉਹ ਸਾਰੇ ਆਗੂਆਂ ਨੂੰ ਵੀ ਇਸ ਗੱਲ ਦਾ ਜਵਾਬ ਦੇਣਗੇ ।
ਉਨ੍ਹਾਂ ਕਿਹਾ ਕਿ ‘ਭਾਰਤ ਦੀ ਦੇਵੀ ਅੰਨਪੂਰਣਾ ਦੀ 100 ਸਾਲ ਪੁਰਾਣੀ ਮੂਰਤੀ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਮਾਤਾ ਅੰਨਪੂਰਣਾ ਦੀ ਮੂਰਤੀ ਕਾਸ਼ੀ ਦੇ ਇੱਕ ਮੰਦਰ ਤੋਂ ਚੋਰੀ ਹੋ ਗਈ ਸੀ ਤੇ ਕੈਨੇਡਾ ਸੀ, ਜੋ ਹੁਣ ਵਾਪਸ ਲਿਆਂਦੀ ਜਾ ਰਹੀ ਹੈ। ਮੈਂ ਕੈਨੇਡਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਭਾਰਤ ਦੀ ਵਿਰਾਸਤ ਨੂੰ ਵਾਪਸ ਕਰਨ ਵਿੱਚ ਸਹਾਇਤਾ ਕੀਤੀ। ਕੁਝ ਸਮਾਂ ਪਹਿਲਾਂ, ਵਿਸ਼ਵ ਵਿਰਾਸਤ ਦਿਵਸ ਮੌਕੇ, ਭਾਰਤ ਨੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਹੈ।
30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਮੇਰੇ ਤੇ ਖ਼ਾਸ ਕਿਰਪਾ ਕੀਤੀ ਹੈ। ਜਿਸ ਨੇ ਮੈਨੂੰ ਆਪਣੇ ਕੰਮਾਂ ਨਾਲ ਬਹੁਤ ਕਰੀਬ ਤੋਂ ਜੋੜ ਕੇ ਰੱਖਿਆ ਹੈ।ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਬਹੁਤ ਇਤਿਹਾਸਕ ਰਿਹਾ ਸੀ। ਵਿਦੇਸ਼ਾਂ ਵਿੱਚ ਵਸਦੇ ਸਾਡੇ ਸਿੱਖ ਭੈਣ-ਭਰਾਵਾਂ ਲਈ ਦਰਬਾਰ ਸਾਹਿਬ ਦੀ ਸੇਵਾ ਲਈ ਫੰਡ ਭੇਜਣਾ ਸੌਖਾ ਹੋ ਗਿਆ ਹੈ।
ਪੀਐਮ ਮੋਦੀ ਨੇ ਸਿਰਫ ਇਹ ਕਿਹਾ ਕਿ ਸੰਸਦ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਦੀਆਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਹੋਈਆਂ ਹਨ। ਸਹੀ ਜਾਣਕਾਰੀ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ।
ਅੱਜ, ਦੇਸ਼ ਵਿੱਚ ਬਹੁਤ ਸਾਰੇ ਅਜਾਇਬ ਘਰ ਤੇ ਲਾਇਬ੍ਰੇਰੀਆਂ ਆਪਣੇ ਸੰਗ੍ਰਹਿ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਲਈ ਕੰਮ ਕਰ ਰਹੀਆਂ ਹਨ। ਹੁਣ ਤੁਸੀਂ ਘਰ ਬੈਠੇ ਨੈਸ਼ਨਲ ਮਿਊਜ਼ੀਅਮ ਗੈਲਰੀਆਂ ‘ਤੇ ਜਾ ਸਕੋਗੇ।
ਇਸ ਮਹੀਨੇ, ਡਾ ਸਲੀਮ ਅਲੀ ਜੀ ਦਾ 125 ਵੇਂ ਜਨਮ ਦਿਹਾੜਾ 12 ਨਵੰਬਰ ਤੋਂ ਮਨਾਇਆ ਜਾ ਰਿਹਾ ਹੈ। ਡਾਕਟਰ ਸਲੀਮ ਨੇ ਪੰਛੀਆਂ ਦੀ ਦੁਨੀਆ ਵਿੱਚ ਬਰਡ ਵਾਚਿੰਗ ਵਿਸ਼ੇ ਨਾਲ ਸਬੰਧਤ ਕਮਾਲ ਦਾ ਕੰਮ ਕੀਤਾ ਹੈ। ਬਰਡ ਵਾਚਿੰਗ ਨੇ ਵੀ ਦੁਨੀਆਂ ਨੂੰ ਭਾਰਤ ਵੱਲ ਆਕਰਸ਼ਤ ਕੀਤਾ ਹੈ।ਇਸ ਜ਼ਿੰਦਗੀ ਦੀ ਭੱਜ ਦੌੜ ਵਿੱਚ, ਮੈਨੂੰ ਕੇਵੜੀਆ ਦੇ ਪੰਛੀਆਂ ਨਾਲ ਸਮਾਂ ਬਿਤਾਉਣ ਦਾ ਯਾਦਗਾਰੀ ਮੌਕਾ ਵੀ ਮਿਲਿਆ। ਪੰਛੀਆਂ ਨਾਲ ਬਿਤਾਇਆ ਸਮਾਂ, ਕੁਦਰਤ ਨਾਲ ਵੀ ਜੋੜਦਾ ਹੈ ਤੇ ਵਾਤਾਵਰਣ ਦੀ ਸੁਰੱਖਿਆ ਲਈ ਵੀ ਪ੍ਰੇਰਨਾ ਦਿੰਦਾ ਹੈ।
ਭਾਰਤ ਦਾ ਸੱਭਿਆਚਾਰ ਤੇ ਧਰਮ-ਗ੍ਰੰਥ, ਪੂਰੀ ਦੁਨੀਆ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੀ ਭਾਲ ਵਿਚ ਭਾਰਤ ਆਏ ਤੇ ਸਦਾ ਲਈ ਇੱਥੇ ਰਹਿ ਗਏ। ਬਹੁਤ ਸਾਰੇ ਲੋਕ ਆਪਣੇ ਦੇਸ਼ ਵਾਪਸ ਚਲੇ ਗਏ ਤੇ ਭਾਰਤ ਦੇ ਸੱਭਿਆਚਾਰ ਨੂੰ ਉਥੇ ਫੈਲਾਉਣ ਵਿੱਚ ਮਦਦ ਕੀਤੀ। ਇਨ੍ਹਾਂ ਨਾਲ ਕਿਸਾਨਾਂ ਨੂੰ ਨਵੇਂ ਅਧਿਕਾਰ ਤੇ ਨਵੇਂ ਮੌਕੇ ਮਿਲੇ ਹਨ। ਮੋਦੀ ਨੇ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ, ”ਭਾਰਤ ਵਿਚ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਚੀਜ਼ਾਂ ਵਿਚ ਨਵੇਂ ਪਹਿਲੂ ਸ਼ਾਮਲ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਨੇ ਵੀ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ। ਸਾਲਾਂ ਤੋਂ ਕਿਸਾਨਾਂ ਦੀਆਂ ਕੁਝ ਮੰਗਾਂ ਸਨ ਅਤੇ ਹਰ ਰਾਜਨੀਤਿਕ ਪਾਰਟੀ ਨੇ ਉਨ੍ਹਾਂ ਨੂੰ ਕਦੇ ਨਾ ਕਦੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਕਦੇ ਪੂਰਈਆਂ ਨਹੀਂ ਹੋਈਆਂ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ , “ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਣਾ ਨਾਲ ਲੰਗਰ ਦੀ ਪ੍ਰੰਪਰਾ ਸ਼ੁਰੂ ਕੀਤੀ ਸੀ । ਉਸ ਨੂੰ ਕਰੋਨਾ ਮਹਾਮਾਰੀ ਦੌਰਾਨ ਵੀ ਜਾਰੀ ਰੱਖ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਬਹੁਤ ਇਤਿਹਾਸਕ ਰਿਹਾ ਸੀ।
ਉਥੇ ਹੀ ਪੀ.ਐਮ ਮੋਦੀ ਨੇ ਇੱਕ ਮਹਾਰਾਸ਼ਟਰ ਦੇ ਕਿਸਾਨ ਦੀ ਕਹਾਣੀ ਦਾ ਜ਼ਿਕਰ ਕਰਦਿਆ ਕਿਹਾ ਕਿ ਕਿੱਦਾਂ ਉਸ ਕਿਸਾਨ ਨੇ ਮੱਕੀ ਦੀ ਫਸਲ ਦੀ ਸਹੀ ਵਿਕਰੀ ਕੀਤੀ ਅਤੇ ਲੋੜ ਪੈਣ ‘ਤੇ ਉਸਨੇ ਐਸ.ਡੀ.ਐਮ ਕੋਲ ਸ਼ਿਕਾਇਤ ਕਰਕੇ ਆਪਣਾ ਕੰਮ ਇੱਕ ਮਹੀਨੇ ‘ਚ ਕਰਵਾ ਲਿਆ।
ਪੀ.ਐਮ ਮੋਦੀ ਦੇ ਅੱਜ ਦੇ ਭਾਸ਼ਣ ਤੋਂ ਸਾਫ ਝਲਕ ਰਿਹੈ ਕਿ ਕੇਂਦਰ ਸਰਕਾਰ ਕਿਸਾਨਾਂ ਅੱਗੇ ਝੁਕਣ ਨੂੰ ਤਿਆਰ ਹੀ ਨਹੀਂ ਹੈ। ਬਲਕਿ ਕੇਂਦਰ ਦੇ ਵਜ਼ੀਰ ਕਿਸਾਨਾਂ ਨੂੰ ਮਹਿਜ਼ ਸਬਜ਼ਬਾਗ ਕੀ ਦਿਖਾ ਰਹੇ ਨੇ।