India International Punjab Religion

ਪਾਕਿਸਤਾਨ ‘ਚ ਇਸ ਵਾਰ ਦੀ ਵਿਸਾਖੀ ਖਾਸ ! 5 ਡਾਲਰ ਫੀਸ ਮਾਫ ! ਯਾਤਰਾ ਦੇ ਦਿਨ ਵੀ ਵਧੇ, ਸਪੈਸ਼ਲ ਟ੍ਰੇਨ ਦੀ ਸਹੂਲਤ

ਬਿਉਰੋ ਰਿਪੋਰਟ : ਵਿਸਾਖੀ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੀ ਭਾਰਤੀ ਸਿੱਖ ਸੰਗਤ ਦੇ ਲਈ ਇਹ ਸਾਲ ਖਾਸ ਹੋਣ ਵਾਲਾ ਹੈ । ਲਹਿੰਦੇ ਪੰਜਾਬ ਦੀ ਸਰਕਾਰ ਵਿੱਚ ਘੱਟ ਗਿਣਤੀਆਂ ਦਾ ਮੰਤਰਾਲਾ ਇਸ ਵਲਰ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੂੰ ਮਿਲਿਆ ਹੈ ਅਤੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਹਨ । ਅਜਿਹੇ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਵਿਦੇਸ਼ੀ ਸੰਗਤ ਲਈ 5 ਡਾਲਰ ਦੀ ਫੀਸ ਮਾਫ ਕਰ ਦਿੱਤੀ ਗਈ ਹੈ । । ਇਸ ਤੋਂ ਇਲਾਵਾ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਰ ਰੁਕਨ ਦੇ 2 ਦਿਨ ਵਧਾ ਦਿੱਤੇ ਗਏ ਹਨ ।

PSGPC ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ 13 ਅਪ੍ਰੈਲ ਨੂੰ ਜਥਾ ਪਾਕਿਸਤਾਨ ਪਹੁੰਚੇਗਾ ਅਤੇ 22 ਅਪ੍ਰੈਲ ਨੂੰ ਵਾਪਸ ਜਾਵੇਗਾ । ਇਸ ਮੌਕੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ,ਪੰਚਾ ਸਾਹਿਬ,ਕਰਤਾਰਪੁਰ ਸਾਹਿਬ,ਸੱਚਾ ਸੌਦਾ,ਰੋੜੀ ਸਾਹਿਬ ਅਤੇ ਲਾਹੌਰ ਲਿਜਾਇਆ ਜਾਵੇਗਾ । ਚੇਅਰਮੈਨ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਲਈ ਟਰੇਨ ਅਟਾਰੀ ਵਾਹਘਾ ਸਰਹੱਦ ਤੋਂ ਸ਼ੁਰੂ ਹੋ ਕੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏਗੀ । ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤਾਂ ਦੇ ਲ਼ਈ ਪਾਕਿਸਤਾਨ ਵਿੱਚ ਮੁਫ਼ਤ ਲੰਗਰ,ਮੈਡੀਕਲ ਦੀ ਸਹੂਲਤ ਦਿੱਤੀ ਜਾਵੇਗੀ ।

ਪਾਕਿਸਤਾਨ ਗੁਰਦੁਆਰਾਾ ਪ੍ਰਬੰਧ ਕਮੇਟੀ ਨੇ ਪ੍ਰਧਾਨ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦੀ ਸਹੂਲਤਾਂ ਨੂੰ ਲੈਕੇ 10 ਮੈਂਬਰੀ ਸਿੱਖ ਇੰਟਰਨੈਸ਼ਨਲ ਐਡਵਾਈਜ਼ਰੀ ਕੌਂਸਲ ਬਣਾਈ ਜਾ ਰਹੀ ਹੈ ਅਤੇ ਇਸ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ । ਇਹ ਕਮੇਟੀ ਦੇਸ਼ ਵਿੱਚ ਸਥਿਤ ਗੁਰੂ ਘਰਾਂ ਦੀ ਸੰਭਾਲ ਵਿੱਚ ਮਦਦ ਕਰੇਗੀ । ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਲਾਹੌਰ ਵਿੱਚ ਪ੍ਰਬੰਧਕ ਕਮੇਟੀ ਦਾ ਇੱਕ ਦਫਤਰ ਮਨਾਇਆ ਜਾਵੇਗਾ ।