‘ਦ ਖ਼ਾਲਸ ਬਿਊਰੋ:- ਦਿੱਲੀ ਦੀ ਰੋਹਿਨੀ ਅਦਾਲਤ ਵਿੱਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਫਾਇਰ ਅਮਲਾ ਪਹੁੰਚ ਗਿਆ। ਅੱਗ ਨੂੰ ਕਾਬੂ ਕਰਨ ਲਈ ਦਿੱਲੀ ਫਾਇਰ ਸਰਵਿਸ ਦੇ ਅਮਲੇ ਨੂੰ ਕਾਫੀ ਮਿਹਨਤ ਕਰਨੀ ਪਈ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਅੱਗ ਕੋਰਟ ਕੰਪਲੈਕਸ ਦੀ ਅਦਾਲਤ ਵਿੱਚ ਲੱਗੀ, ਜਿੱਥੇ ਰਿਕਾਰਡ ਰੱਖਿਆ ਹੋਇਆ ਸੀ। ਫਾਇਰ ਅਮਲੇ ਦੀ ਮਿਹਨਤ ਸਦਕਾ ਅੱਗ ਉੱਤੇ ਕਾਬੂ ਪਾ ਲਿਆ ਗਿਆ।

Related Post
India, International, Punjab, Video
Video -ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin।
April 30, 2026
