India

ਦਾਦੀ ਨੂੰ ਬੇਸਹਾਰਾ ਛੱਡਣ ਵਾਲੇ ਪੋਤੇ ਨੂੰ ਹਾਈਕੋਰਟ ਦਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਸੋਨੀਪਤ ਵਿਚ ਆਪਣੀ ਦਾਦੀ ਨੂੰ ਬੇਸਹਾਰਾ ਛੱਡਣਾ ਵਾਲੇ ਪੋਤੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਉਸ ਦੀ ਦਾਦੀ ਤੋਂ ਮਿਲੇ ਪਲਾਟ ਵਾਪਸ ਕਰਨ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ ਹਾਈਕੋਰਟ ਨੇ ਪਲਾਟ ‘ਤੇ ਕੀਤੀ ਉਸਾਰੀ ਲਈ 25 ਲੱਖ ਦੀ ਰਕਮ ਦੀ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਜੋਖਮ ਲੈ ਕੇ ਇਸ ਦਾ ਨਿਰਮਾਣ ਕੀਤਾ ਸੀ। ਹਾਈ ਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਪਟੀਸ਼ਨਕਰਤਾ ਵੱਲੋਂ ਪੇਸ਼ ਕੀਤੇ ਗਏ ਸਬੂਤ ਇਹ ਸਾਬਤ ਨਹੀਂ ਕਰਦੇ ਕਿ ਪਟੀਸ਼ਨਰ ਦਾਦੀ ਦਾ ਖਰਚਾ ਚੁੱਕ ਰਿਹਾ ਸੀ। ਦਾਦੀ ਨੇ ਰਜਿਸਟਰੀ ਸਮੇਂ ਇਹ ਸ਼ਰਤ ਰੱਖੀ ਸੀ ਕਿ ਜੇਕਰ ਪੋਤਾ ਸੰਭਾਲ ਨਹੀਂ ਕਰਦਾ ਤਾਂ ਜਾਇਦਾਦ ਦੀ ਰਜਿਸਟਰੀ ਰੱਦ ਹੋ ਸਕਦੀ ਹੈ।

ਦੱਸ ਦਈਏ ਕਿ ਸੋਨੀਪਤ ਦੇ ਰਾਏ ਨਿਵਾਸੀ ਨਵੀਨ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਸੀ ਕਿ ਉਸ ਦੀ ਦਾਦੀ ਰਾਮ ਰਤੀ ਨੂੰ ਗ੍ਰਾਮ ਪੰਚਾਇਤ ਰਾਏ ਤੋਂ 100 ਗਜ਼ ਦਾ ਪਲਾਟ ਅਲਾਟ ਕੀਤਾ ਗਿਆ ਸੀ। 7 ਦਸੰਬਰ 2016 ਨੂੰ ਉਸ ਦੀ ਦਾਦੀ ਨੇ ਇਹ ਪਲਾਟ ਉਸ ਦੇ ਨਾਂ ’ਤੇ ਤਬਦੀਲ ਕਰ ਦਿੱਤਾ ਸੀ।