India

ਟੀਐੱਮਸੀ ਦਾ ਔਰਤਾਂ ਲਈ ਵੱਡਾ ਵਾਅਦਾ, ਹੋਣਗੀਆਂ ਮਾਲਾਮਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਕਿਹਾ ਹੈ ਕਿ ਜੇਕਰ ਗੋਆ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਗ੍ਰਹਿ ਲਕਸ਼ਮੀ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦਿੱਤੇ ਜਾਣਗੇ। ਟੀਐਮਸੀ ਨੇ ਸ਼ਨੀਵਾਰ ਨੂੰ ਗ੍ਰਹਿ ਲਕਸ਼ਮੀ ਕਾਰਡ ਲਾਂਚ ਕੀਤਾ।ਇਕ ਹਫਤਾ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ ਮਹਿਲਾ ਸਸ਼ਕਤੀਕਰਨ ਦੇ ਨਾਂ ‘ਤੇ ਔਰਤਾਂ ਨੂੰ ਹਰ ਮਹੀਨੇ ਢਾਈ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਟੀਐਮਸੀ ਸੰਸਦ ਮੈਂਬਰ ਅਤੇ ਗੋਆ ਦੇ ਸੂਬਾ ਇੰਚਾਰਜ ਮਹੂਆ ਮੋਇਤਰਾ ਨੇ ਕਿਹਾ, ‘ਇਹ ਵਿਆਪਕ ਕਵਰੇਜ ਹੋਵੇਗਾ। ਜਿਸ ਦਾ ਮਤਲਬ ਹੈ ਕਿ ਇਹ ਸਕੀਮ ਕਿਸੇ ਵਿਸ਼ੇਸ਼ ਜਾਤੀ ਜਾਂ ਭਾਈਚਾਰੇ ਨਾਲ ਸਬੰਧਤ ਨਹੀਂ ਹੋਵੇਗੀ।ਨਾਲ ਹੀ, ਤੁਹਾਨੂੰ ਕਿਸੇ ਵਿਸ਼ੇਸ਼ ਆਰਥਿਕ ਤੌਰ ‘ਤੇ ਵਾਂਝੇ ਵਰਗ ਜਾਂ BPL ਸ਼੍ਰੇਣੀ ਨਾਲ ਸਬੰਧਤ ਹੋਣ ਦੀ ਲੋੜ ਨਹੀਂ ਹੈ। ਹਰ ਕਿਸੇ ਨੂੰ ਇਸ ਸਕੀਮ ਦਾ ਲਾਭ ਮਿਲੇਗਾ।

ਮੋਇਤਰਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਇਹ ਯੋਜਨਾ ਬਹੁਤ ਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਰ ਘਰੇਲੂ ਔਰਤ ਨੂੰ ਇਸ ਸਕੀਮ ਦਾ ਲਾਭ ਮਿਲੇਗਾ।
ਸਕਦੀ ਸੀ।