ਚੰਡੀਗੜ੍ਹ(ਅਤਰ ਸਿੰਘ)- ਪੰਜਾਬ ‘ਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 33 ਹੋ ਗਈ ਹੈ। ਨਵਾਂਸ਼ਹਿਰ ਦੇ ਪਿੰਡ ਪਠਲਾਵਾਂ ਦੇ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਹੋ ਵੀ ਹੋ ਚੁੱਕੀ ਹੈ। ਮ੍ਰਿਤਕ ਬਲਦੇਵ ਸਿੰਘ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਕਾਰਨ ਉਸ ਦੇ ਕਈ ਪਰਿਵਾਰਿਕ ਮੈਂਬਰ ਵੀ ਪੀੜਤ ਹਨ। ਮਰਨ ਤੋਂ ਪਹਿਲਾਂ ਬਲਦੇਵ ਸਿੰਘ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਵਿੱਚ ਬਲਦੇਵ ਸਿੰਘ ਕਿਸੇ ਦੇ ਘਰ ਗਿਆ ਸੀ। ਉਥੇ ਉਹ ਘੱਟੋ-ਘੱਟ 7-8 ਲੋਕਾਂ ਦੇ ਸੰਪਰਕ ‘ਚ ਆਇਆ ਸੀ। ਦੈਨਿਕ ਸਵੇਰਾ ਦੀ ਰਿਪੋਰਟ ਮੁਤਾਬਿਕ, ਵੀਡੀਓ ‘ਚ ਬਲਦੇਵ ਸਿੰਘ ਦੇ ਨਾਲ ਨਵਾਂਸ਼ਹਿਰ ਇਲਾਕੇ ਦੇ ਬਾਬੇ ਵੀ ਸ਼ਾਮਿਲ ਸਨ।
ਹਾਲਾਕਿ ਜਿਹੜੇ ਲੋਕ ਬਲਦੇਵ ਸਿੰਘ ਨੂੰ ਮਿਲੇ ਉਨਾਂ ‘ਚੋਂ ਕਈਆਂ ਨੂੰ ਤਾਂ ਆਈਸੋਲੇਟ ਕੇਂਦਰ ‘ਚ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਮ੍ਰਿਤਕ ਬਲਦੇਵ ਸਿੰਘ ਹੋਰ ਕਿਸ-ਕਿਸ ਨੂੰ ਮਿਲਿਆ ਸੀ ਉਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਬਲਦੇਵ ਸਿੰਘ ਇਟਲੀ ਤੋਂ ਜਿਵੇ ਹੀ ਪੰਜਾਬ ਪਹੁੰਚਿਆ ਤਾਂ, ਆਉਦਿਆਂ ਹੀ ਉਹ ਸ਼੍ਰੀ ਆਨੰਦਪੁਰ ਸਾਹਿਬ ‘ਹੋਲੇ ਮਹੱਲੇ’ ’ਚ ਵੀ ਸ਼ਾਮਿਲ ਹੋਇਆ ਸੀ। ਉਥੇ ਉਹ ਕਿੰਨੇ ਕੁ ਲੋਕਾਂ ਨੂੰ ਮਿਲਿਆ ਇਸ ਬਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ।
ਇਸੇ ਕਾਰਨ ਹੀ ਨਵਾਂਸ਼ਹਿਰ ਦੇ ਇਲਾਕੇ ‘ਚ ਸਭ ਤੋਂ ਵੱਧ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ 21 ਹੋ ਗਈ ਹੈ।