‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹੰਬੋਲਟ ਬੱਸ ਹਾਦਸੇ ਦੇ ਮਾਮਲੇ ਵਿਚ ਅੱਠ ਸਾਲ ਦੀ ਸਜ਼ਾ ਭੁਗਤ ਰਹੇ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਡਿਪੋਰਟ ਕੀਤਾ ਜਾਵੇ ਜਾਂ ਨਹੀਂ, ਬਾਰੇ ਫ਼ੈਸਲਾ ਅਗਲੇ ਸਾਲ ਤੋਂ ਪਹਿਲਾਂ ਆਉਣ ਦੇ ਆਸਾਰ ਨਜ਼ਰ ਨਹੀ ਆਉਂਦੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਆਖਰੀ ਤਰੀਕ 28 ਨਵੰਬਰ ਤੈਅ ਕੀਤੀ ਗਈ ਸੀ ਪਰ ਇਸ ਨੂੰ ਇਕ ਮਹੀਨਾ ਵਧਾ ਦਿਤਾ ਗਿਆ ਹੈ।
ਕੈਲਗਰੀ ਦੇ ਇੰਮੀਗ੍ਰੇਸ਼ਨ ਵਕੀਲ ਮਾਈਕਲ ਗਰੀਨ ਨੇ ਦੱਸਿਆ ਕਿ ਅਸੀਂ ਹਰ ਜ਼ਰੂਰੀ ਦਸਤਾਵੇਜ਼ ਬਾਰਡਰ ਏਜੰਸੀ ਕੋਲ ਜਮ੍ਹਾਂ ਕਰਵਾ ਰਹੇ ਹਾਂ ਅਤੇ ਫ਼ੈਸਲਾ ਆਉਣ ਤੋਂ ਪਹਿਲਾਂ ਜੇ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਦਾਖ਼ਲ ਕਰਨੀ ਲਾਜ਼ਮੀ ਹੈ। ਇਸ ਤੋਂ ਇਲਾਵਾ ਮਨੋਰੋਗ ਮਾਹਰ ਵੀ ਜਲਦ ਜਸਕੀਰਤ ਸਿੱਧੂ ਕੋਲ ਜਾ ਰਿਹਾ ਹੈ ਜੋ ਤੈਅ ਕਰੇਗਾ ਕਿ ਉਸ ਦੀ ਮਾਨਸਿਕ ਹਾਲਤ ਠੀਕ ਹੈ ਜਾਂ ਬੀਤੇ ਸਮੇਂ ਦੌਰਾਨ ਇਸ ਵਿਚ ਤਬਦੀਲੀਆਂ ਆਈਆਂ।