India Punjab

ਜਨਰਲ ਹਾਊਸ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਸਿਰਸਾ ਤੇ ਅਮਿਤਾਭ ਬੱਚਨ ਦੇ ਦੋ ਕਰੋੜ ਦਾ ਮੁੱਦਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ 21 ਮੈਂਬਰਾਂ ਨੇ ਕਮੇਟੀ ਮਹਾਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਪੱਤਰ ਲਿਖ ਕੇ ਤੁਰੰਤ 14 ਦਿਨਾਂ ਵਿਚ ਜਨਰਲ ਹਾਊਸ ਬੁਲਾਉਣ ਦੀ ਮੰਗ ਕੀਤੀ ਹੈ। ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ ਨੂੰ ਕਮੇਟੀ ਦਫਤਰ ਵਿਖੇ ਇਕ ਪੱਤਰ ਵੀ ਸੌਂਪਿਆ ਗਿਆ ਹੈ। ਇਸ ਪੱਤਰ ਰਾਹੀਂ ਗੁਰੂਦੁਆਰਾ ਰਕਾਬਗੰਜ ਸਾਹਿਬ ਦੇ ਅੰਦਰ ਕਿਸੀ ਥਾਂ ‘ਤੇ ਇਹ ਜਨਰਲ ਹਾਊਸ ਬੁਲਾਉਣ ਦੀ ਸਲਾਹ ਦਿਤੀ ਗਈ ਹੈ।
ਇਸ ਜਨਰਲ ਹਾਊਸ ਬੁਲਾਉਣ ਦੇ ਲਈ ਦਿਤੇ ਗਏ ਏਜੰਡੇ ਵਿਚ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਭ੍ਰਿਸ਼ਟਾਚਾਰ ਮਾਮਲੇ ਵਿਚ ਹੋਈਆਂ ਦੋ ਐੱਫਆਈਆਰ ਤੇ ਅਮਿਤਾਭ ਬੱਚਨ ਵੱਲੋਂ ਦਿੱਤੇ ਗਏ ਚੰਦੇ ਉੱਤੇ ਚਰਚਾ ਕਰਵਾਉਣ ਦੀ ਅਪੀਲ ਕੀਤੀ ਗਈ ਹੈ।