ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਦਿਆਂ ਕਿਹਾ ਹੈ ਕਿ ਪਰਿਵਾਰ ਦਾ ਇੱਕ ਹੀ ਮੈਂਬਰ ਜ਼ਰੂਰਤ ਦਾ ਸਮਾਨ ਲੈਣ ਘਰੋਂ ਬਾਹਰ ਜਾ ਸਕੇਗਾ। ਇਸ ਵਿੱਚ ਦਵਾਈਆਂ, ਫਲ, ਸਬਜ਼ੀਆਂ, ਰਾਸ਼ਨ, ਦੁੱਧ, ਆਦਿ ਸ਼ਾਮਲ ਹੈ। 24 ਮਾਰਚ ਸ਼ਾਮ 4 ਤੋਂ 6 ਵਜੇ ਤੱਕ ਲੋਕ ਬਾਹਰ ਜਾ ਸਕਣਗੇ। 25 ਮਾਰਚ ਨੂੰ ਸਵੇਰੇ 6 ਤੋਂ 9 ਵਜੇ ਤੱਕ ਲੋਕ ਘਰੋਂ ਬਾਹਰ ਸਮਾਨ ਲੈਣ ਜਾ ਸਕਣਗੇ। ਕੋਰੋਨਾਵਾਇਰਸ ਦੇ ਚੱਲਦਿਆਂ ਪੂਰੀ ਦੁਨੀਆ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਤਾਂ ਜੋ ਲੋਕ ਇਕੱਠੇ ਨਾ ਹੋਣ ਤੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ।