ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਪੈਰੋਲ ‘ਤੇ ਜੋ ਕੈਦੀ ਪਹਿਲਾਂ ਤੋਂ ਹੀ ਬਾਹਰ ਹਨ, ਉਨ੍ਹਾਂ ਦੀ ਪੈਰੋਲ ਵਧਾਈ ਜਾਵੇਗੀ। ਜੇਲ੍ਹ ਮੰਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਕੈਦੀ ਪੈਰੋਲ ‘ਤੇ ਬਾਹਰ ਆਏ ਹੋਏ ਹਨ, ਉਨ੍ਹਾਂ ਦੀ ਪੈਰੋਲ ਚਾਰ ਹਫ਼ਤਿਆਂ ਲਈ ਵਧਾਈ ਜਾਵੇਗੀ। ਇਹ ਕਦਮ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਘੱਟ ਰੱਖਣ ਲਈ ਚੁੱਕਿਆ ਜਾ ਰਿਹਾ ਹੈ ਤਾਂ ਕਿ ਕੋਰੋਨਾਵਾਇਰਸ ਦਾ ਖ਼ਤਰਾ ਘੱਟ ਸਕੇ।
