Punjab

ਕੌਡੀ-ਕੌਡੀ ‘ਚ ਵਿਕੇ ਹੋਏ ਲੋਕ’ ! ‘ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ, ਵੱਡਾ ਟੀਕਾ ਲੱਗੇਗਾ’!

 

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਪਾਰਟੀ ਲਈ ਆਉਣ ਵਾਲੇ ਦਿਨਾਂ ਦੇ ਅੰਦਰ ਭਾਬੜ ਬਣ ਕੇ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਮਿਲਣ ਦੇ ਬਾਾਵਜੂਦ ਨਵਜੋਤ ਸਿੰਘ ਸਿੱਧੂ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੇ ਹਨ।ਸਿੱਧੂ ਨੇ ਮਿਲਣ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਬਿਨਾਂ ਨਾਂ ਲਏ ਪਾਰਟੀ ਵਿੱਚ ਆਪਣੇ ਵਿਰੋਧੀਆਂ ਨੂੰ ਕਿਹਾ ‘ਕੌੜੀ-ਕੌੜੀ ਵਿਕੇ ਹੋਏ ਲੋਕ,ਸਮਝੌਤਾ ਕਰਕੇ ਗੋਢਿਆਂ ‘ਤੇ ਟਿੱਕੇ ਹੋਏ ਲੋਕ, ਬਰਗਤ ਦੀ ਗੱਲ ਕਰਦੇ ਹਨ,ਗਮਲਿਆਂ ਵਿੱਚ ਉੱਗੇ ਹੋਏ ਲੋਕ’। ਨਵਜੋਤ ਸਿੰਘ ਸਿੱਧੂ ਜਦੋਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਟਵੀਟ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ‘ਮੈਂ ਤਾਂ ਰੋਜ ਹੀ ਟਵੀਟ ਕਰਦਾ ਰਹਿੰਦਾ ਹਾਂ, ਇਹ ਪਬਲਿਕ ਹੈ ਸਬ ਜਾਣ ਦੀ ਹੈ’ । ਮੇਰੀ ਨਿੱਜੀ ਲੜਾਈ ਨਹੀਂ ਹੈ,ਇਹ ਲੜਾਈ ਇੱਕ ਵਿਚਾਰਧਾਰਾ ਦੀ ਲੜਾਈ ਹੈ । ਇਹ ਉਹ ਵਿਚਾਰਧਾਰਾ ਤੋਂ ਪੰਜਾਬ ਨੂੰ ਮੁੜ ਸੁਰਜੀਤ ਕਰੇਗੀ । ਜੇਕਰ ਲੋਕਾਂ ਦੇ ਕੋਲ ਜਾਕੇ ਕਾਂਗਰਸ ਵਰਕਰ ਨੂੰ ਜੋੜਨਾ ਗਲਤ ਹੈ ਤਾਂ ਇਹ ਕਾਂਗਰਸ ਵਰਕਰ ਤੈਅ ਕਰਨਗੇ। ਉਧਰ ਸਿੱਧੂ ਨੂੰ ਉਸੇ ਅੰਦਾਜ਼ ਵਿੱਚ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਦਿੱਤਾ ।

‘ਜਲਦ ਤੁਹਾਨੂੰ ਖਬਰ ਮਿਲੇਗੀ’

ਨਵਜੋਤ ਸਿੰਘ ਸਿੱਧੂ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਇੰਚਾਰਜ ਦੇਵੇਂਦਰ ਯਾਦਵ ਦੇ ਨਾਲ ਮੁਲਾਕਾਤ ਕੀਤੀ । ਵੜਿੰਗ ਨੇ ਸਾਫ਼ ਕਿਹਾ ਮੇਰੇ ਕਿਸੇ ਨਾਲ ਮਤਭੇਦ ਨਹੀਂ ਹੈ । ਪਰ ਮੈਂ ਹਰ ਇੱਕ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਕਹਿੰਦਾ ਹਾਂ ਅਤੇ ਇਸ ਨੂੰ ਭੰਗ ਕਰਨ ਵਾਲੇ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ । ਸਿੱਧੂ ਦੇ ਵੀਡੀਓ ਮੈਸੇਜ ਬਾਰੇ ਜਦੋਂ ਰਾਜਾ ਵੜਿੰਗ ਕੋਲੋ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਪੁੱਛੋ ਕਿਸ ਦੇ ਲਈ ਉਨ੍ਹਾਂ ਨੇ ਟਵੀਟ ਕੀਤਾ ਹੈ । ਜਿਸ ਦੇ ਵਾਸਤੇ ਕੀਤਾ ਹੈ ਉਹ ਜਵਾਬ ਦੇਵੇਗਾ । ਵੜਿੰਗ ਨੇ ਕਿਹਾ ਤੁਸੀਂ ਰੈਲੀਆਂ ਕਰੋ ਪਰ ਪਾਰਟੀ ਦੇ ਮੌਜੂਦਾ ਉਮੀਦਵਾਰ ਦੇ ਖਿਲਾਫ ਵੱਖ ਤੋਂ ਰੈਲੀਆਂ ਕਰਨੀ ਠੀਕ ਨਹੀਂ ਹੈ। ਵੜਿੰਗ ਨੂੰ ਜਦੋਂ ਪੁੱਛਿਆ ਗਿਆ ਕਿ ਹੁਣ ਤੱਕ ਸਿੱਧੂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤਾ ਉਨ੍ਹਾਂ ਕਿਹਾ ਜਿਹੜੀ ਤੁਸੀਂ ਖਬਰ ਭਾਲ ਦੇ ਹੋ ਉਹ ਤੁਹਾਨੂੰ ਖਬਰ ਦੇਵਾਂਗਾ। ਯਾਨੀ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੜਿੰਗ ਕਹਿ ਗਏ ਹਨ ਕਿ ਸਿੱਧੂ ਖਿਲਾਫ਼ ਪਾਰਟੀ ਵੱਡਾ ਐਕਸ਼ਨ ਲੈ ਸਕਦੀ ਹੈ ।

‘ਅਨੁਸ਼ਾਸਨ ਸਿਰਫ ਮੇਰੇ ‘ਤੇ ਕਿਉਂ ਲਾਗੂ’

ਸੂਬਾ ਇੰਚਾਰਜ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਏ ਤਾਂ ਉਨ੍ਹਾਂ ਨੇ ਕਿਹਾ ਅਨੁਸ਼ਾਸਨ ਜ਼ਰੂਰੀ ਹੈ ਪਰ ਇਹ ਸਿਰਫ ਇੱਕ ‘ਤੇ ਨਹੀਂ ਬਲਕਿ ਸਾਰਿਆਂ ‘ਤੇ ਲਾਗੂ ਹੋਣਾ ਚਾਹੀਦਾ ਹੈ । ਮੈਂ ਇੰਚਾਰਜ ਨੂੰ ਦੱਸਿਆ ਹੈ ਕਿ ਰੈਲੀਆਂ ਦਾ ਪ੍ਰੋਗਰਾਮ ਪਹਿਲਾਂ ਤੋਂ ਸੀ। ਮੈਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਮੀਟਿੰਗ ਇਸ ਦੌਰਾਨ ਹੋ ਜਾਵੇਗੀ ਨਹੀਂ ਤਾਂ ਉਹ ਰੈਲੀ ਨਹੀਂ ਰੱਖਦੇ । ਸਿੱਧੂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਦੇ ਨਾਲ ਕਦੇ ਗੱਲ ਹੀ ਨਹੀਂ ਕੀਤੀ।

‘ਕਮਜ਼ੋਰ ਨਾ ਸਮਝਣਾ’

ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤਗੜਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੋਈ ਵੀ ਕਮਜ਼ੋਰ ਨਹੀਂ ਹੈ,ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ,ਕਈ ਵਾਰ ਜਿਸਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਉਹ ਵੱਡਾ ਟੀਕਾ ਲੱਗਾ ਦਿੰਦੇ ਹਨ । ਰੰਗ ਵਿੱਚ ਭੰਗ ਨਹੀਂ ਪਾਉਣੀ ਚਾਹੀਦੀ ਹੈ । ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਭੁਗਤਨਾ ਪੈ ਸਕਦਾ ਹੈ ।