ਚੰਡੀਗੜ੍ਹ ( ਹਿਨਾ ) ਦੇਸ਼ ਭਰ ‘ਚ ਕੋਰਨਾਵਾਇਰਸ ਖ਼ਤਰੇ ਦੇ ਮੱਦੇਨਜ਼ਰ ਮੰਦਿਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਇਸ ਕੜੀ ਵਿੱਚ ਧਾਰਮਿਕ ਸਥਾਨਾਂ ‘ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸ਼ਿਰੜੀ ਦੇ ਸਾਂਈ ਮੰਦਿਰ, ਸ਼ਿੰਗਾਨਾਪੁਰ ਵਿੱਚ ਸ਼ਨੀਧਾਮ ਤੇ ਮਦੁਰੈ ‘ਚ ਤ੍ਰਿਮਬਕੇਸ਼ਵਰ ਮੰਦਰ ਮੰਗਲਵਾਰ ਤੋਂ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਸ਼ਿਰਦੀ: ਕੋਰੋਨਾਵਾਇਰਸ ਦੇ ਵੱਦ ਰਹੇ ਪ੍ਰਭਾਵ ਤੋਂ ਬਚਾਉਣ ਲਈ ਮਹਾਰਾਸ਼ਟਰ ਦੇ ਸ਼ਿਰਡੀ ਸਾਂਈ ਮੰਦਰ ਨੂੰ ਸ਼ਰਧਾਲੂਆਂ ਲਈ ਅਗਲੇ ਹੁਕਮਾਂ ਤੱਕ ਮੰਗਲਵਾਰ ਦੁਪਹਿਰ 3 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ।
ਤਿਰੂਪਤੀ: ਆਂਧਰਾ ਪ੍ਰਦੇਸ਼ ਦੇ ‘ਤਿਰੂਪਤੀ ਬਾਲਾਜੀ ਮੰਦਿਰ ਦੇ ਦਰਸ਼ਨ ਬੰਦ ਨਹੀਂ ਕੀਤੇ ਗਏ ਹਨ, ਪਰ ਇੱਥੇ ਪ੍ਰਬੰਧਾਂ ਨੂੰ ਰੋਕ ਦਿੱਤਾ ਗਿਆ ਹੈ। ਇੱਥੇ ਪਿਛਲੇ ਕੁੱਝ ਦਿਨਾਂ ਤੋਂ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਹੈ।
ਵੈਸ਼ਨੋਦੇਵੀ: ਕਟੜਾ ਵਿਖੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਟਰੱਸਟ ਨੇ ਨਿਰਦੇਸ਼ ਦਿੱਤਾ ਹੈ ਕਿ ਵਿਦੇਸ਼ੀ ਤੇ ਪਰਵਾਸੀ ਭਾਰਤੀ ਲੋਕ ਭਾਰਤ ਆਉਣ ਤੋਂ 28 ਦਿਨਾਂ ਬਾਅਦ ਮਾਤਾ ਤੇ ਦਰਸ਼ਨਾਂ ਨੂੰ ਆਉਣ। ਜਿਨ੍ਹਾਂ ਨੂੰ ਖਾਂਸੀ, ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਉਹ ਆਪਣਾ ਸਫ਼ਰ ਫਿਲਹਾਲ ਮੁਲਤਵੀ ਕਰ ਦਿੰਦੇ ਹਨ।
ਅੰਮ੍ਰਿਤਸਰ: ਗੋਲਡਨ ਟੈਂਪਲ ਖੁੱਲਾ ਹੈ, ਪਰ ਕੈਂਪਸ ਵਿਚ ਬਣਿਆ ਗੋਲਡਨ ਟੈਂਪਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਥੇ ਆ ਰਹੇ ਸ਼ਰਧਾਲੂਆਂ ਨੂੰ ਹੈਂਡ ਸੈਨੀਟਾਈਜ਼ਰ ਮੁਹੱਈਆ ਕਰਵਾਏ ਜਾ ਰਹੇ ਹਨ।
ਧਰਮਸ਼ਾਲਾ: ਦਲਾਈ ਲਾਮਾ ਮੰਦਰ ਮੰਦਿਰ ਅਤੇ ਸਿੱਧੀਬਾੜੀ ਵਿੱਚ ਗੁਟੂ ਮੱਠ ਇੱਕ ਮਹੀਨੇ ਤੋਂ ਬੰਦ ਹੈ।
ਮੁੰਬਈ ਦੇ 4 ਮੰਦਿਰ: ਮੁੰਬਾਦੇਵੀ ਮੰਦਰ, ਮਹਾਂਲਕਸ਼ਮੀ, ਬਾਬੂਲਨਾਥ ਅਤੇ ਇਸਕਾਨ ਮੰਦਰ 31 ਮਾਰਚ ਤੱਕ ਬੰਦ ਐਲਾਨੇ ਗਏ ਹਨ।
ਹਿਮਾਚਲ ਪ੍ਰਦੇਸ਼: ਮੰਗਲਵਾਰ ਦੁਪਹਿਰ ਤੋਂ ਬ੍ਰਿਜੇਸ਼ਵਰੀ ਮੰਦਰ, ਜਵਾਲਾਮੁਖੀ ਮੰਦਰ, ਚਮੁੰਡਾ ਦੇਵੀ ਮੰਦਰ, ਕਾਂਗੜਾ ‘ਚ ਬਗਲਾਮੁਖੀ ਮੰਦਰ, ਬਿਲਾਸਪੁਰ ਜ਼ਿਲੇ ਵਿਚ ਮਾਂ ਨੈਨਾ ਦੇਵੀ ਮੰਦਰ ਅਤੇ ਊਨਾ ਜ਼ਿਲ੍ਹੇ ਦੇ ਚਿੰਤਪੂਰਨੀ ਮੰਦਰ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ।