ਚੰਡੀਗੜ੍ਹ- (ਕਮਲਪ੍ਰੀਤ ਕੌਰ) ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਲਿਆਉਣ ਵਾਲੀ ਕੁੜੀ ਦੀ ਰਿਪੋਰਟ ਸਾਹਮਣੇ ਆਈ ਹੈ। ਉਸ ਲੜਕੀ ਦਾ ਸਿਹਤ ਵਿਭਾਗ ਦੇ ਅਨੁਸਾਰ ਪੀਜੀਆਈ ਦੇ ਵਾਇਰੋਲਾਜੀ ਵਿਭਾਗ ਚੰਡੀਗੜ੍ਹ ਤੋਂ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਸੀ ਜਿਸ ਟੈਸਟ ਵਿੱਚ 2019-ਐਨ ਸੀਓਵੀ ਪਾਜ਼ੀਟਿਵ ਪਾਇਆ ਗਿਆ ਹੈ। ਇਹ ਰਿਪੋਰਟ ਡਾ. ਮਿਨੀ ਸਿੰਘ ਨੇ ਕੱਢੀ ਸੀ। ਕੋਰੋਨਾਵਾਇਰਸ ਤੋਂ ਪੀੜਤ ਲੜਕੀ ਦੀ ਉਮਰ 23 ਸਾਲ ਹੈ ਅਤੇ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਇਹ ਲੜਕੀ ਬੀਤੇ ਐਤਵਾਰ 15 ਮਾਰਚ ਦੀ ਸਵੇਰ ਨੂੰ ਇੰਗਲੈਂਡ ਤੋਂ ਵਾਪਸ ਚੰਡੀਗੜ੍ਹ ਆਈ ਸੀ।
India
ਕੋਰੋਨਾਵਾਇਰਸ ਨੂੰ ਚੰਡੀਗੜ੍ਹ ‘ਚ ਲਿਆਉਣ ਵਾਲੀ ਕੁੜੀ ਦੀ ਟੈਸਟ ਰਿਪੋਰਟ ‘ਚ ਕੀ ਕੁੱਝ ਲਿਖਿਆ, ਪੜੋ
- March 19, 2020