‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਵਿੱਚ ਰੂਬੀ ਸਹੋਤਾ ਸਣੇ ਕਈ ਪੰਜਾਬੀ ਐਮਪੀਜ਼ ਨੂੰ ਅਹਿਮ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕਿ ਰੂਬੀ ਸਹੋਤਾ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਡਿਪਟੀ ਗਵਰਮੈਂਟ ਵਿ੍ਹਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਮਨਿੰਦਰ ਸਿੰਘ ਸਿੱਧੂ, ਗੈਰੀ ਆਨੰਦਸਾਂਗਰੀ, ਯਸੀਰ ਨਕਵੀ ਅਤੇ ਆਰਿਫ਼ ਵਿਰਾਨੀ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ। ਹਾਊਸ ਆਫ਼ ਕਾਮਨਜ਼ ਵਿੱਚ ਡਿਪਟੀ ਗਵਰਮੈਂਟ ਵਿ੍ਹਪ ਦੇ ਅਹੁਦੇ ’ਤੇ ਤੈਨਾਤ ਹੋਈ ਰੂਬੀ ਸਹੋਤਾ 2015 ਵਿੱਚ ਪਹਿਲੀ ਵਾਰ ਬਰੈਂਪਟਨ ਨੌਰਥ ਤੋਂ ਐਮਪੀ ਚੁਣੀ ਗਈ ਸੀ। ਉਨ੍ਹਾਂ ਦਾ ਜਨਮ ਟੋਰਾਂਟੋ ਵਿੱਚ ਤੇ ਪਾਲਣ-ਪੋਸ਼ਣ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਹੋਇਆ ਸੀ। ਰੂਬੀ ਸਹੋਤਾ ਤੋਂ ਇਲਾਵਾ ਬਰੈਂਪਟਨ ਈਸਟ ਤੋਂ ਐਮਪੀ ਮਨਿੰਦਰ ਸਿੱਧੂ ਨੂੰ ਵੀ ਟਰੂਡੋ ਸਰਕਾਰ ਨੇ ਅਹਿਮ ਜ਼ਿੰਮੇਦਾਰੀ ਦਿੱਤੀ ਹੈ। ਉਹ ਵਿਦੇਸ਼ ਮੰਤਰੀ ਦੇ ਸੰਸਦੀ ਸਕੱਤਰ ਚੁਣੇ ਗਏ ਹਨ। ਪਾਕਿਸਤਾਨੀ ਮੂਲ ਦੇ ਯਸੀਰ ਨਕਵੀ ਨੂੰ ਕੁਈਨਜ਼ ਪ੍ਰਾਈਵੀ ਕੌਂਸਲ ਫ਼ਾਰ ਕੈਨੇਡਾ ਦੇ ਪ੍ਰਧਾਨ ਤੇ ਐਮਰਜੰਸੀ ਪ੍ਰੀਪੇਅਰਡਨੈਸ ਮੰਤਰੀ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ। ਆਰਿਫ਼ ਵਿਰਾਨੀ ਨੂੰ ਇੰਟਰਨੈਸ਼ਨਲ ਟਰੇਡ, ਐਕਸਪੋਰਟ ਪ੍ਰਮੋਸ਼ਨ, ਸਮਾਲ ਬਿਜ਼ਨਸ ਐਂਡ ਇਕਨਾਮਿਕ ਡਿਵੈਲਪਮੈਂਟ ਮੰਤਰੀ ਦਾ ਸੰਸਦੀ ਸਕੱਤਰ ਚੁਣਿਆ ਗਿਆ ਹੈ।

Related Post
India, International, Punjab, Religion
ਦਾੜੇ ਤੇ ਕੇਸਾਂ ਖ਼ਾਤਰ ਉਜ਼ਬੇਕਿਸਤਾਨ ਦੀ ਯੂਨੀ ਨਾਲ ਭਿੜਨ
July 18, 2025
Comments are closed.