International

ਕੈਨੇਡਾ ਦੀ 44ਵੀਂ ਸੰਸਦ ’ਚ ਪਾਸ ਹੋਇਆ ਪਹਿਲਾ ਕਾਨੂੰਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਆਖਰਕਾਰ ਕੈਨੇਡਾ ਦੀ 44ਵੀਂ ਸੰਸਦ ਵਿੱਚ ਪਹਿਲਾ ਬਿਲ ਪਾਸ ਹੋਣ ਮਗਰੋਂ ਕਾਨੂੰਨ ਗਿਆ। ਲਿਬਰਲ ਸਰਕਾਰ ਵੱਲੋਂ ਕਨਵਰਜ਼ਨ ਥੈਰੇਪੀ ’ਤੇ ਪਾਉਣ ਲਾਉਣ ਲਈ ਤੀਜੀ ਵਾਰ ਪੇਸ਼ ਕੀਤੇ ਬਿਲ ਸੀ-4 ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਸੀ ਤੇ ਹੁਣ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਸ ’ਤੇ ਆਪਣੀ ਮੋਹਰ ਲਾ ਦਿੱਤੀ।

ਇਸ ਦੇ ਚਲਦਿਆਂ ਕਨਵਰਜ਼ਨ ਥੈਰੇਪੀ ਹੁਣ ਕੈਨੇਡਾ ਵਿੱਚ ਅਪਰਾਧ ਬਣ ਗਈ ਹੈ।ਬਿਲ ਸੀ-4 ਦੇ ਕਾਨੂੰਨ ਬਣਨ ਮਗਰੋਂ ਹੁਣ ਕੈਨੇਡਾ ਵਿੱਚ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਲੱਗ ਚੁੱਕੀ ਹੈ ਤੇ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।

ਹੁਣ ਕਨਵਰਜ਼ਨ ਥੈਰੇਪੀ ਭਾਵ ਮੈਡੀਕਲ ਸਹਾਇਤਾ ਨਾਲ ਲੰਗ ਤਬਦੀਲ ਕਰਾਉਣਾ ਇੱਕ ਅਪਰਾਧ ਬਣ ਗਿਆ ਹੈ ਤੇ ਇਹ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 44ਵੀਂ ਸੰਸਦ ਵਿੱਚ ਪਾਸ ਹੋਏ ਇਸ ਕਾਨੂੰਨ ’ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕਨਵਰਜ਼ਨ ਥੈਰੇਪੀ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਲਈ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।ਉਨ੍ਹਾਂ ਨੇ ਬਿਲ ਸੀ-4 ’ਤੇ ਸਹਿਮਤੀ ਦੇਣ ਲਈ ਵਿਰੋਧੀ ਧਿਰਾਂ ਦਾ ਵੀ ਧੰਨਵਾਦ ਕੀਤਾ।