International

ਕੈਨੇਡਾ ‘ਚ ਕੋਰੋਨਾਵਾਇਰਸ ਨੇ ਸਕੂਲ ਕਰਵਾਏ ਬੰਦ

ਚੰਡੀਗੜ੍ਹ ( ਹਿਨਾ ) CoVID-19 ਦੀ ਗੰਭੀਰਤਾ ਕਾਰਨ ਪੱਛਮੀ ਵੈਨਕੂਵਰ ਸਕੂਲ ‘ਚ ਬਸੰਤ ਦੀਆਂ ਛੁੱਟੀਆਂ ਜਲਦੀ ਕਰਨ ਦਾ ਲਿਆ ਗਿਆ ਫੈਸਲਾ…

ਵੈਸਟ ਵੈਨਕੂਵਰ ਦੇ ਕੋਲਿੰਗਵੁੱਡ ਸਕੂਲ ਨੂੰ ਬਸੰਤ ਬਰੇਕ ਲਈ ਚਾਰ ਦਿਨ ਪਹਿਲਾਂ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਕੂਲ ਦੇ ਇੱਕ ਵਿਦਿਆਰਥੀ ਦੇ ਪਰਿਵਾਰ ਦਾ ਕੋਰੋਨਾਵਾਇਰਸ ਦੇ ਕਿਸੇ ਮਰੀਜ਼ ਨਾਲ ਨੇੜਤਾ ਦੇਖੀ ਗਈ ਹੈ।

ਕੋਲਿੰਗਵੁੱਡ ਸਕੂਲ ਨੇ ਇੱਕ ਪੱਤਰ ਵਿੱਚ ਲਿਖਿਆ ਕਿ ਮਰੀਜ਼ ਸਟਾਫ ਮੈਂਬਰ ਨਹੀਂ ਬਲਕਿ ਸਕੂਲ ਦਾ ਵਿਦਿਆਰਥੀ ਜਾਂ ਪਰਿਵਾਰਕ ਮੈਂਬਰ ਸੀ। ਵੈਨਕੂਵਰ ਕੋਸਟਲ ਹੈਲਥ ਨੇ ਦੱਸਿਆ ਕਿ ਪਰਿਵਾਰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਨਹੀਂ ਹੋਇਆ, ਪਰ ਸਕੂਲ ਨੂੰ ਸਾਰੇ ਬੱਚਿਆਂ ਦੀ ਸਾਵਧਾਨੀ ਦਾ ਧਿਆਨ ਰੱਖਦੇ ਹੋਏ ਸਕੂਲ ਨੂੰ 30 ਮਾਰਚ ਤੱਕ ਬੰਦ ਕਰ ਦਿੱਤਾ ਜਾਵੇਗਾ ਅਤੇ ਜਦੋਂ ਬਸੰਤ ਦੀਆਂ ਛੁੱਟੀਆਂ ਤੋਂ ਬਾਅਦ ਕਲਾਸਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਸਕੂਲ ਦੇ ਜੂਨੀਅਰ ਅਤੇ ਹਾਈ ਦੋਵਾਂ ਕੈਂਪਸਾਂ ਦੀ ਇੱਕ ਕਲੋਰੌਕਸ ਬਲੀਚ ਦੇ ਇਲਾਜ ਨਾਲ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ। ਪੱਤਰ ਵਿੱਚ ਇਹ ਵੀ ਦੱਸਿਆ ਗਿਆ ਕਿ ਸਕੂਲ ਦੇ ਦੋ ਕੈਂਪਸਾਂ ਵਿੱਚ 1200 ਤੋਂ ਵੱਧ ਵਿਦਿਆਰਥੀ ਹਾਜ਼ਰੀ ਭਰਦੇ ਹਨ।

ਸਰੀ ਦੇ ਸਕੂਲ ਨੂੰ ਕੀਤਾ ਗਿਆ ਸੂਚਿਤ

ਕੈਨੇਡਾ ਦੇ ਸਰੀ ਜ਼ਿਲ੍ਹੇ ਦੇ ਇੱਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੇ ਦੋ ਵੱਖ-ਵੱਖ ਸਕੂਲਾਂ ਵਿੱਚ ਕੋਵਿਡ-19 ਦੇ ਖ਼ਤਰੇ ਨੂੰ ਮਹਿਸੂਸ ਕੀਤੇ ਜਾਣ ਦੀ ਸੰਭਾਵਨਾ ਹੋ ਰਹੀ ਹੈ। ਉਸਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਅਸਲ ਵਿੱਚ ਸਕੂਲ ‘ਚ ਇਹ ਦੋ ਵਿਅਕਤੀ ਅੰਦਰ ਕਦੋਂ ਆਏ, ਜਿਨ੍ਹਾਂ ਦੀ ਪਛਾਣ ਸੁਲੀਵਾਨ ਹਾਈਟਸ ਸੈਕੰਡਰੀ ਅਤੇ ਸਰਪੈਂਨਟਾਇਨ ਐਲੀਮੈਂਟਰੀ ਸਕੂਲਾਂ ਵਜੋਂ ਹੋਈ ਹੈ।

ਸੂਬਾਈ ਫਰੇਜ਼ਰ ਹੈਲਥ ਵਿਭਾਗ ਦੇ ਅਧਿਕਾਰੀ ਡਾ. ਬੋਨੀ ਹੈਨਰੀ ਨੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਦੋ ਵਿਅਕਤੀਆਂ ਦੇ ਕੋਵਿਡ -19 ਦੀ ਜਾਂਚ ਤੋਂ ਬਾਅਦ ਉਸਦੇ ਫੈਲਣ ਦਾ ਡਰ ਰਹਿੰਦਾ ਹੈ। ਮਾਪਿਆਂ ਨੂੰ ਸੂਚਿਤ ਕੀਤਾ ਗਿਆ ਕਿ ਇਸ ਵਾਇਰਸ ਕਰਕੇ ਲਾਗ ਦਾ ਖ਼ਤਰਾ ਹੋ ਸਕਦਾ ਹੈ।

 

ਫਰੇਜ਼ਰ ਹੈਲਥ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਦੁਆਰਾ ਪੁਸ਼ਟੀ ਕੀਤੀ ਗਈ ਕਿ ਸੁਲੀਵਾਨ ਹਾਈਟਸ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰਾਂ ਲੋਕਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ [ਹਾਈ ਸਕੂਲ] ਕਮਿਊਨਿਟੀ ਦੇ ਇੱਕ ਮੈਂਬਰ ਦੀ ਕੋਰੋਨਵਾਇਰਸ ਬਿਮਾਰੀ ਦੀ ਸਾਕਾਰਾਤਮਕ ਜਾਂਚ ਕੀਤੀ ਗਈ ਸੀ। ਕਿਉਂਕਿ ਉਹ ਵਿਅਕਤੀ ਸਕੂਲ ਵਿੱਚ ਆਪਣੇ ਸਮੇਂ ਦੌਰਾਨ ਸੁਚੇਤ ਨਹੀਂ ਸੀ ਅਤੇ ਉਸ ਵਿਦਿਆਰਥੀ ਬਾਰੇ ਸਕੂਲ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

 ਸਫਾਈ ਵਧਾਈ

ਸਰੀ ਜ਼ਿਲ੍ਹੇ ਦੇ ਨੋਟਿਸ ਰਾਹੀਂ ਸਾਰੇ ਸਕੂਲਾਂ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਸਿਫਾਰਸ਼ ਕੀਤੀ ਜਾ ਰਹੀ ਹੈ ਕਿ ਸਿਹਤ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਬਿਮਾਰ ਹੋਵੇ ਤਾਂ ਉਸਨੂੰ ਘਰ ਰਹਿਣਾ ਚਾਹੀਦਾ ਚਾਹੇ ਇਸ ਦੇ ਲੱਛਣ ਕਿੰਨੇ ਵੀ ਗੰਭੀਰ ਹੋਣ।

 

ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ:- khalastv.com