Punjab

ਕਿਸਾਨ ਆਗੂਆਂ ਦੀ ਕੰਗਨਾ ਨੂੰ ਚੁਣੌਤੀ ! ਹਿੰਮਤ ਹੈ ਤਾਂ ਪੁੱਛੋ ਸਵਾਲ ?

 

ਬਿਉਰੋ ਰਿਪੋਰਟ : 31 ਮਾਰਚ ਨੂੰ ਅੰਬਾਲਾ ਦੀ ਅਨਾਜ ਮੰਡੀ ਵਿੱਚ ਸ਼ੁੱਭਕਰਨ ਦੀ ਅਸਥੀ ਕਲਸ਼ ਯਾਤਰਾ ਪਹੁੰਚਣੀ ਹੈ,ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਹੋਵੇਗਾ । ਉਸ ਤੋਂ ਪਹਿਲਾਂ ਹੀ ਹਰਿਆਣਾ ਦੇ ਕਈ ਕਿਸਾਨਾਂ ਦੇ ਘਰਾਂ ਵਿੱਚ ਪੁਲਿਸ ਪਹੁੰਚ ਗਈ ਹੈ ਅਤੇ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ । ਸ਼ੰਭੂ ਅਤੇ ਖਨੌਰੀ ਵਿੱਚ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਨ ਕਿਹਾ ਇੱਕ ਪਾਸੇ ਸਰਕਾਰ ਅਫਵਾਹ ਫੈਲਾ ਰਹੀ ਹੈ ਕਿ ਮੋਰਚੇ ਵਿੱਚ ਲੋਕ ਘੱਟ ਹੋ ਰਹੇ ਹਨ ਕਿਸਾਨੀ ਮੋਰਚਾ ਫੇਲ੍ਹ ਹੋ ਗਿਆ ਹੈ ਜਦਕਿ ਦੂਜੇ ਪਾਸੇ ਸਾਡੇ ਸ਼ਹੀਦ ਨੂੰ ਸ਼ਾਂਤੀ ਨਾਲ ਸ਼ਰਧਾਂਜਲੀ ਵੀ ਨਹੀਂ ਦੇਣ ਦਿੰਦੇ । ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਡਰੀ ਹੋਈ ਹੈ ।

‘400 ਪਾਰ ਦੇ ਚੱਕਰ ਵਿੱਚ ਸੱਤਾ ਤੋਂ ਬਾਹਰ ਨਾ ਹੋ ਜਾਣਾ’

ਪੰਧੇਰ ਨੇ ਦੱਸਿਆ ਕਿ ਸਾਡੇ ਤਿੰਨ ਨੌਜਵਾਨਾਂ ਨੂੰ ਅੱਰਧ ਸੈਨਿਕ ਬੱਲਾਂ ਅਤੇ ਪੁਲਿਸ ਦੇ ਜਵਾਨਾਂ ਨੇ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੱਤੀ ਕਿ ਚੋਣਾਂ ਵਿੱਚ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਜਾਵੇਗੀ । ਜੇਲ੍ਹ ਜਾਣ ਨਾਲ ਸਾਡਾ ਕੁਝ ਨਹੀਂ ਵਿਗੜਨ ਵਾਲਾ। ਤੁਸੀਂ 400 ਪਾਰ ਦਾ ਨਾਅਰਾ ਦਿੰਦੇ ਹੋ ਕਿਧਰੇ ਸੱਤਾ ਤੋਂ ਬਾਹਰ ਨਾ ਹੋ ਜਾਓ। ਇਸ ਵਾਰ ਕਿਸਾਨ ਮਜ਼ਦੂਰ ਏਜੰਡਾ ਸੈੱਟ ਕਰਨਗੇ ।

ਕੰਗਨਾ ਨੂੰ ਕਿਸਾਨਾਂ ਦੀ ਚੁਣੌਤੀ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੁੱਛਿਆ ਅਸੀਂ ਰਾਹ ਨਹੀਂ ਰੋਕਿਆ ਹੈ,ਸਰਕਾਰ ਨੇ ਰੋਕਿਆ ਹੈ,ਹੁਣ ਕੰਗਨਾ ਰਨੌਤ,ਸੁਨੀਲ ਜਾਖੜ,ਮਨਜਿੰਦਰ ਸਿੰਘ ਸਿਰਸਾ ਕਿਉਂ ਚੁੱਪ ਹਨ । ਉਹ ਪੁੱਛਣ ਸਰਕਾਰ ਨੂੰ ਸਵਾਲ । ਪੰਧੇਰ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਦੇ ਮੁਤਾਬਿਕ ਗੌਤਮ ਅੰਡਾਨੀ ਦੀ ਆਮਦਨ ਮੋਦੀ ਸਰਕਾਰ ਦੇ ਰਾਜ ਵਿੱਚ 40 ਫੀਸਦੀ ਵਧੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਕਿੱਥੇ ਹੋਈ ਹੈ ? ਪੰਧਰੇ ਨੇ ਦੱਸਿਆ ਕਿ 31 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦਾ ਇੱਕ ਹੋਰ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ,ਉਨ੍ਹਾਂ ਨੇ ਕਿਸਾਨਾਂ ਨੂੰ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਅਸੀਂ ਮੋਰਚਾ ਜ਼ਰੂਰ ਜਿਤਾਂਗੇ ।