ਬਿਉਰੋ ਰਿਪੋਰਟ : ਕਾਂਗਰਸ ਭਾਵੇਂ ਹੁਣ ਤੱਕ ਲੋਕਸਭਾ ਦੇ ਲਈ ਉਮੀਦਵਾਰਾਂ ਦੀ ਚੋਣ ਨਹੀਂ ਕਰ ਸਕੀ ਹੈ ਪਰ ਚੋਣ ਮਨੋਰਥ ਪੱਤਰ ਜ਼ਰੂਰ ਤਿਆਰ ਕਰ ਲਿਆ ਹੈ । ਜਿਸ ਵਿੱਚ ਕਿਸਾਨਾਂ ਲਈ MSP ਗਰੰਟੀ ਕਾਨੂੰਨ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ । ਇਹ ਆਉਣ ਵਾਲੇ ਦਿਨਾਂ ਵਿੱਚ ਹੁਣ ਕਾਂਗਰਸ ਦੀ CWC ਤੋਂ ਪਾਸ ਕਰਵਾ ਕੇ ਜਾਰੀ ਕੀਤਾ ਜਾਵੇਗਾ ।
ਕਿਸਾਨਾਂ ਤੋਂ ਇਲਾਵਾ ਕਾਂਗਰਸ ਨੇ ਦੇਸ਼ ਦੀਆਂ ਔਰਤਾਂ ਦੇ ਨਾਲ ਵੱਡੇ ਵਾਅਦੇ ਕੀਤੇ ਹਨ । ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ 6 ਹਜ਼ਾਰ ਦਿੱਤੇ ਜਾਣਗੇ । ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਵੀ ਦਿੱਤਾ ਜਾਵੇਗਾ। ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਔਰਤ ਜੱਜਾਂ ਦੀ ਗਿਣਤੀ ਵਧਾਈ ਜਾਵੇਗੀ ।ਔਰਤਾਂ ਦੇ ਵੋਟ ਹਾਸਲ ਕਰਨ ਦੇ ਲਈ ਸਸਤੇ LPG ਸਲੰਡਰ ਦਾ ਵੀ ਵਾਅਦਾ ਕੀਤਾ ਗਿਆ ਹੈ । ਕੇਂਦਰ ਸਰਕਾਰ ਅਧੀਨ ਖਾਲੀ 30 ਲੱਖ ਅਹੁਦਿਆਂ ਨੂੰ ਭਰਿਆ ਜਾਵੇਗਾ । ਇਸ ਦੇ ਲਈ ਨੌਕਰੀ ਦਾ ਕਲੰਡਰ ਵੀ ਜਾਰੀ ਕੀਤਾ ਜਾਵੇਗਾ । ਸਰਕਾਰੀ ਨੌਕਰੀ ਲਈ ਪ੍ਰੀਖਿਆ ਦਾ ਫਾਰਮ ਫ੍ਰੀ ਵਿੱਚ ਦਿੱਤਾ ਜਾਵੇਗਾ । ਪੇਪਰ ਲੀਕ ਦੇ ਖਿਲਾਫ ਸਖਤ ਕਾਨੂੰਨ ਤਿਆਰ ਕੀਤਾ ਜਾਵੇਗਾ । ਅਗਨੀਪੱਥ ਯੋਜਨਾ ਨੂੰ ਬੰਦ ਕੀਤਾ ਜਾਵੇਗਾ । ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਉਹ ਹਰ ਗਰੀਬ ਨੂੰ 72 ਹਜ਼ਾਰ ਸਾਲਾਨਾ ਦੇਵੇਗੀ । ਮਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਏ ਕੀਤੀ ਜਾਵੇਗੀ ।
ਮੁਸਲਮਾਨ ਭਾਈਚਾਰੇ ਨੂੰ ਰੁਝਾਨ ਲਈ ਸੱਚਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ । ਗਹਿਲੋਤ ਸਰਕਾਰ ਦੀ ਚਿਰੰਜੀਵੀ ਯੋਜਨਾ ਵਾਂਗ ਸਿਹਤ ਬੀਮਾ ਯੋਜਨਾ ਸ਼ੁਰੂ ਕੀਤਾ ਜਾਵੇਗੀ। ਪਿੰਡਾਂ ਦੇ ਬੱਚਿਆਂ ਨੂੰ ਖੇਡਾਂ ਵਿੱਚ ਸਕਾਲਸ਼ਿੱਪ ਦਿੱਤੀ ਜਾਵੇਗੀ । AI ਨੂੰ ਵਧਾਵਾ ਦਿੱਤਾ ਜਾਵੇਗਾ ।