International

ਅਮਰੀਕੀ ਪੁਲਾੜ ਵਾਹਨ ਸਿਗਨੈਸ ਐੱਸਐੱਸ ਕਲਪਨਾ ਚਾਵਲਾ ਨੂੰ ਸਮਰਪਿਤ

‘ਦ ਖ਼ਾਲਸ ਬਿਊਰੋ:- ਅੰਤਰਰਾਸ਼ਟਰੀ ਪੁਲਾੜ ਕੇਂਦਰ ਲਈ ਉਡਾਣ ਭਰਨ ਵਾਲੇ ਮਾਲਵਾਹਕ ਪੁਲਾੜ ਵਾਹਨ ਦਾ ਨਾਮ ਨਾਸਾ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ ’ਤੇ ਰੱਖਿਆ ਗਿਆ ਹੈ। ਪੁਲਾੜ ਖੇਤਰ ਵਿੱਚ ਅਹਿਮ ਯੋਗਦਾਨ ਲਈ ਕਲਪਨਾ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

ਅਮਰੀਕਾ ਦੀ ਗਲੋਬਲ ਏਰੋਸਪੇਸ ਅਤੇ ਰੱਖਿਆ ਟੈਕਨੋਲੋਜੀ ਕੰਪਨੀ, ਨੌਰਥ ਗਰੁਪ ਗ੍ਰਾਮੈਨ ਨੇ ਐਲਾਨ ਕੀਤਾ ਕਿ ਅਗਲਾ ਪੁਲਾੜ ਵਾਹਨ ਸਿਗਨੈਸ ਐੱਸਐੱਸ ਕਲਪਨਾ ਚਾਵਲਾ ਨੂੰ ਸਮਰਪਿਤ ਹੋਵੇਗਾ।  ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਸਾਲ 2003 ਵਿੱਚ ਕਲਪਨਾ ਦੀ ਪੁਲਾੜ ਯਾਤਰਾ ਦੌਰਾਨ ਹਾਦਸੇ ਵਿੱਚ ਮੌਤ ਹੋ ਗਈ ਸੀ।