ਦ ਖ਼ਾਲਸ ਬਿਊਰੋ- ਅਮਰੀਕਾ ਦੇ ਇਨਫੈਕਸ਼ਨ ਬਿਮਾਰੀਆਂ ਦੇ ਮਾਹਰ, ਡਾ. ਐਂਥਨੀ ਫੌਸੀ ਦਾ ਕਹਿਣਾ ਹੈ, “ਕਿ ਅਸੀਂ ਟੀਕਾ ਲਾਉਣ ਤੋਂ ਪਹਿਲਾਂ ਕੋਰੋਨਾਵਾਇਰਸ ਦਾ ਇਲਾਜ਼ ਵੇਖਾਂਗੇ ।
ਫੌਸੀ ਨੇ ਸ਼ੁੱਕਰਵਾਰ ਨੂੰ ਸੀ ਐਨ ਐਨ ਦੇ ਵੁਲਫ ਬਲਿਟਜ਼ਰ ਨੂੰ ਦੱਸਿਆ, “ਇਸ ਤੋਂ ਪਹਿਲਾਂ ਕੀ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਵੰਡਣ ਦੀ ਸਮਰੱਥਾ ਹੋਵੇ , ਅਸੀਂ ਕੋਰੋਨਾਵਾਇਰਸ ਦਾ ਇਲਾਜ਼ ਵੇਖਾਂਗੇ ਜੋ ਸਾਡੀ ਸਹਾਇਤਾ ਕਰ ਸਕੇ । ਓਹਨਾ ਕਿਹਾ “ਅਸੀਂ ਇਲਾਜ਼ ਲਈ ਹੁਣ ਦਵਾਈਆਂ ਅਤੇ ਓਹਨਾ ਨੂੰ ਕੁਜ ਦਵਾਈਆਂ ਦੇ ਨਾਲ ਰਲਾ ਕੇ ਇਸਤੇਮਾਲ ਕਰ ਰਹੇ ਹਾਂ ਅਤੇ ਪਲਾਜ਼ਮਾ ਦੇ ਪਾਰਵਿਸਲ ਟ੍ਰਾਂਸਫਰ ਵਰਗੀਆਂ ਚੀਜ਼ਾਂ ਦਾ ਵੀ ਵਰਤੋਂ ਕਰ ਰਹੇ ਹਾਂ ।
ਅਸੀਂ ਇਬੋਲਾ ਵਰਗੀਆਂ ਬਿਮਾਰੀਆਂ ਵਿੱਚ ਸਫਲਤਾ ਹਾਸਿਲ ਕੀਤੀ ਹੈ, ਉਮੀਦ ਹੈ ਕਿ ਅਸੀਂ ਉਸ ਸਫਲਤਾ ਤੋਂ ਸਿੱਖ ਕੇ ਕਾਰੋਨਾਵਾਇਰਸ ਲਈ ਇਲਾਜ਼ ਲਭ ਸਕਦੇ ਹਾਂ। ਇਹ ਉਹ ਚੀਜ਼ਾਂ ਹਨ ਜੋ ਹੁਣ ਬਹੁਤ ਸਰਗਰਮ ਨਾਲ ਜਾਰੀ ਹਨ ਤੇ ਅਸੀਂ ਸਰਦੀਆਂ ਵਿੱਚ ਇਹਦਾ ਕੋਈ ਇਲਾਜ਼ ਲਾਭ ਸਕਦੇ ਹਾਂ । ਕੁਜ ਟੈਸਟ ਕੀਤੇ ਜਾਣ ਤੋਂ ਬਾਅਦ, ਸਾਡੇ ਕੋਲ ਕੁਝ ਦਵਾਈਆਂ ਹੋਣਗੀਆਂ ਜਿਸ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਅਤੇ ਉਸ ਨਾਲ ਉਹਨਾਂ ਲੋਕਾਂ ਨੂੰ ਲਾਭ ਹੋਵੇਗਾ।