India

ਪੈਟਰੋਲ ਨਹੀਂ ਮਿਲਿਆ ਤਾਂ ਘੋੜੇ ‘ਤੇ ਫੂਡ ਦੀ ਡਿਲੀਵਰੀ ਕੀਤੀ !

ਬਿਉਰੋ ਰਿਪੋਰਟ : ਘੋੜੇ ‘ਤੇ ਬੈਠ ਕੇ ਫੂਡ ਡਿਲੀਵਰੀ ਕਰਨ ਦਾ ਜੋਮੈਟੋ ਡਿਲੀਵਰੀ ਮੁਲਾਜ਼ਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਦਰਅਸਲ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਵਜ੍ਹਾ ਕਰਕੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਸੀ । ਅਜਿਹੇ ਵਿੱਚ ਡਿਲੀਵਰੀ ਕਰਨ ਦੇ ਲਈ ਮੁਲਾਜ਼ਮ ਘੋਰੇ ਦਾ ਸਹਾਰਾ ਲਿਆ । ਸੋਸ਼ਲ ਮੀਡੀਆ ਦੇ ਪਲੇਟਫਾਰਮ X ਦੇ ਵੱਖ-ਵੱਖ ਹੈਂਡਲ ਤੋਂ ਇਹ ਵੀਡੀਓ ਲੱਖਾਂ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਕੋਈ ਡਿਲੀਵਰੀ ਕਰਨ ਵਾਲੇ ਮੁਲਾਜ਼ਮ ਦੀ ਤਾਰੀਫ ਕਰ ਰਿਹਾ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਡਿਲੀਵਰੀ ਛੱਡ ਕੇ ਤੁਹਾਨੂੰ ਹਾਰਸ ਰਾਇਡਿੰਗ ਕਰਨੀ ਚਾਹੀਦੀ ਹੈ ।

ਤਿੰਨ ਘੰਟੇ ਲਾਈਨ ਵਿੱਚ ਲੱਗਣ ਦੇ ਬਾਵਜੂਦ ਪੈਟਰੋਲ ਨਹੀਂ ਮਿਲਿਆ

ਇਹ ਵੀਡੀਓ ਹੈਦਰਾਬਾਦ ਦੇ ਚੰਚਲਗੁੜਾ ਦਾ ਹੈ । ਵੀਡੀਓ ਵਿੱਚ ਜੋਮੈਟੋ ਦੀ ਲਾਲ ਟੀ-ਸ਼ਰਟ ਪਾਉਣ ਵਾਲਾ ਡਿਲੀਵਰੀ ਮੁਲਜ਼ਾਮ ਘੋੜੇ ‘ਤੇ ਸਵਾਰ ਹੈ । ਭੀੜ-ਭਾੜ ਵਾਲੀ ਸੜਕ ‘ਤੇ ਸਾਰੇ ਉਸ ਨੂੰ ਹੈਰਾਨੀ ਦੇ ਨਾਲ ਵੇਖ ਰਹੇ ਸਨ । ਇਸ ਦੌਰਾਨ ਇੱਕ ਰਾਹਗੀਰ ਨੇ ਫੂਡ ਡਿਲੀਵਰੀ ਮੁਲਾਜ਼ਮ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਵਿੱਚ ਕਿਹਾ ਕਿ 3 ਘੰਟੇ ਤੋਂ ਵੱਧ ਸਮਾ ਹੋ ਗਿਆ ਸੀ ਪੈਟਰੋਲੀ ਦੀ ਲਾਈਨ ਵਿੱਚ ਲੱਗੇ ਪਰ ਇਸ ਦੇ ਬਾਵਜੂਦ ਤੇਲ ਨਹੀਂ ਮਿਲਿਆ । ਇਸੇ ਲਈ ਗੱਡੀ ਛੱਡ ਕੇ ਘੋੜੇ ‘ਤੇ ਨਿਕਲ ਪਿਆ ।

ਫਰੈਂਡਸ਼ਿੱਪ ਡੇ ‘ਤੇ ਡਿਲੀਵਰੀ ਮੁਲਾਜ਼ਮ ਬਣੇ ਸਨ

ਇਸ ਤੋਂ ਪਹਿਲਾਂ ਫਰੈਂਡਸ਼ਿੱਪ ਡੇ ‘ਤੇ ਦੀਪਿੰਦਰ ਗੋਇਲ ਨੇ ਆਪਣੀ ਕੰਪਨੀ ਜੋਮੈਟੋ ਦੇ ਡਿਲੀਵਰੀ ਪਾਰਟਨਰ ਅਤੇ ਰੈਸਟੋਰੈਂਡ ਪਾਰਟਨਰ ਦੇ ਨਾਲ ਮਿਲਕੇ ਆਪ ਬਾਈਕ ‘ਤੇ ਫੂਡ ਡਿਲੀਵਰੀ ਕੀਤੀ ਸੀ ਅਤੇ ਫਰੈਂਡਸਿੱਪ ਬੈਂਡ ਵੀ ਵੰਡੇ ਸਨ । ਉਨ੍ਹਾਂ ਨੇ ਫੂਡ ਡਿਲੀਵਰੀ ਕਰਨ ਤੋਂ ਬਾਅਦ ਤਸਵੀਰੀ ਸ਼ੇਅਰ ਕੀਤੀ ਸੀ। ਫੋਟੋ ਵਿੱਚ ਉਨ੍ਹਾਂ ਨੇ ਬਾਈਕ ਦੀ ਸੀਟ ਦੇ ਪਿੱਛੋ ਜੋਮੈਟੋ ਦਾ ਫੂਡ ਡਿਲੀਵਰੀ ਬਾਕਸ ਵੀ ਵਿਖਾਇਆ ਸੀ। ਇੱਕ ਹੋਰ ਫੋਟੋ ਵਿੱਚ ਦੀਪੇਂਦਰ ਗੋਇਲ ਨੇ ਆਪਣੇ ਹੱਥ ਵਿੱਚ ਜੋਮੈਟੋ ਪ੍ਰਿੰਟ ਲਾਲ ਰੰਗ ਦਾ ਫਰੈਂਡਸ਼ਿਪ ਬੈਂਡ ਵੀ ਵਿਖਾਇਆ ਸੀ।