India Punjab

‘ZOMATO’ ਚ ਵੱਡਾ ਬਦਲਾਅ ! ਕੰਪਨੀ ਨੇ ਗਾਹਕਾਂ ਦੀ ਗੱਲ ਮੰਨੀ ! ਪੜ੍ਹ ਕੇ ਹੀ ਆਰਡਰ ਕਰਨਾ ਨਹੀਂ ਤਾਂ … !

ਬਿਉਰੋ ਰਿਪੋਰਟ : ਆਨਲਾਈਨ ਫੂਡ ਸਪਲਾਈ ਕਰਨ ਵਾਲੇ ਜ਼ੋਮੈਟੋ (ZOMATO) ਨੇ ਹੁਣ ਡਿਲੀਵਰੀ ਕਰਨ ਵਾਲੇ ਮੁਲਾਜ਼ਮਾ ਦੇ ਕੱਪੜਿਆਂ ਨੂੰ ਲੈਕੇ ਵੱਡਾ ਬਦਲਾਅ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਵਿਵਾਦ ਹੋਣ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ । ਹੁਣ ਸ਼ਾਕਾਹਾਰੀ ਅਤੇ ਮਾਸਾਹਰੀ ਡਿਲਵਰੀ ਕਰਨ ਵਾਲੇ ਮੁਲਾਜ਼ਮਾਂ ਦੇ ਕੱਪੜਿਆਂ ਦਾ ਰੰਗ ਇੱਕੋ ਜਿਹਾ ਲਾਲ ਕਰ ਦਿੱਤਾ ਗਿਆ ਹੈ । ਪਹਿਲਾਂ ਸ਼ਾਕਾਹਾਰੀ ਡਿਲੀਵਰੀ ਕਰਨ ਵਾਲੇ ਮੁਲਾਜ਼ਮਾਂ ਦੇ ਕੱਪੜੇ ਹਰੇ ਹੁੰਦੇ ਸਨ ਜਦਕਿ ਮਾਸਾਹਰੀ ਡਿਲੀਵਰੀ ਕਰਨ ਵਾਲਿਆਂ ਦੇ ਕੱਪੜੇ ਲਾਲ ਹੁੰਦੇ ਸਨ । ਜਿਸ ਦੀ ਵਜ੍ਹਾ ਕਰਕੇ ਕਈ ਸੁਸਾਇਟੀ ਵਾਲੇ ਮਾਸਾਹਾਰੀ ਡਿਲੀਵਰੀ ਮੁਲਾਜ਼ਮ ਨੂੰ ਅੰਦਰ ਦਾਖਲ ਨਹੀਂ ਹੋਣ ਦਿੰਦੇ ਸਨ ।

ਕੰਪਨੀ ਦੇ CEO ਦੀਪਇੰਦਰ ਗੋਇਲ ਨੇ ਕਿਹਾ ਅਸੀਂ ਸ਼ਾਕਾਹਾਰੀ ਗਾਹਕਾਂ ਲਈ ਇੱਕ ਵੱਖਰਾ ਦਸਤਾ ਤਿਆਰ ਕਰ ਰਹੇ ਹਾਂ । ਯਾਨੀ ਕੰਪਨੀ ਦੇ ਸ਼ਾਕਾਹਾਰੀ ਅਤੇ ਮਾਸਾਹਾਰੀ ਮੁਲਾਜ਼ਮ ਵੱਖ ਹੋਣਗੇ ਪਰ ਹੁਣ ਤੁਸੀਂ ਉਨ੍ਹਾਂ ਨੂੰ ਟੀ-ਸ਼ਰਟ ਨਾਲ ਪਛਾਣ ਨਹੀਂ ਕਰ ਸਕੋਗੇ। ਸਾਰੇ ਮੁਲਾਜ਼ਮਾਂ ਦੀ ਟੀ-ਸ਼ਰਟ ਦਾ ਰੰਗ ਲਾਲ ਹੋਵੇਗਾ । ਹਾਲਾਂਕਿ ਕੰਪਨੀ ਨੇ ਇਹ ਵੀ ਸਾਫ ਕੀਤਾ ਹੈ ਕਿ ਦੋਵੇ ਸੈਗਮੈਂਟ ਕੰਪਨੀ ਦੇ ਐੱਪ ਉੱਤੇ ਵੱਖਰੇ ਤੌਰ ‘ਤੇ ਵਿਖਾਈ ਦਿੰਦੇ ਰਹਿਣਗੇ ।