ਬਿਊਰੋ ਰਿਪੋਰਟ : ਮੁਹਾਲੀ ਨਾਲ ਲੱਗ ਦੇ ਜੀਰਕਪੁਰ ਵਿੱਚ ਪੂਲ ਪਾਰਟੀ ਦੇ ਦੌਰਾਨ ਕੁਝ ਅਣਪਛਾਲੇ ਲੋਕਾਂ ਨੇ ਹਮਲਾ ਕਰ ਦਿੱਤਾ । ਹਮਲਾਵਰਾਂ ਦੇ ਨਿਸ਼ਾਨੇ ‘ਤੇ ਇੱਕ ਪਰਿਵਾਰ ਸੀ, ਪਿਸਟਲ ਤੋਂ ਇੱਕ ਤੋਂ ਬਾਅਦ ਇੱਕ ਤਾਬੜਤੋੜ ਗੋਲੀਆਂ ਨਿਕਲਨੀ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਗੋਲੀ ਪਾਰਟੀ ਵਿੱਚ ਮੌਜੂਦ ਇੱਕ ਸ਼ਖਸ ਦੇ ਪੈਰ ਵਿੱਚ ਲੱਗੀ । ਦੂਜੀ ਗੋਲੀ ਇੱਕ ਸ਼ਖਸ ਦੇ ਹੱਥ ਨੂੰ ਚੀਰ ਦੀ ਹੋਈ ਨਿਕਲ ਗਈ । ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵਿੱਚ ਮੁਲਜ਼ਮ ਇੱਕ ਸ਼ਖਸ ਦੀ ਮਹਿਲਾ ਦੋਸਤ ਦੇ ਨਾਲ ਮਾੜੀਆਂ ਹਰਕਤਾਂ ਕਰ ਰਿਹਾ ਸੀ,ਜਿਸ ਤੋਂ ਬਾਅਦ ਗੁੱਸੇ ਵਿੱਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆ।
ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ,ਇਸ ਦੇ ਬਾਅਦ ਪੈਰ ਵਿੱਚ ਲੱਗੀ ਗੋਲੀ ਨਾਲ ਜਖ਼ਮੀ ਵਿਅਕਤੀ ਨੂੰ GMCH-32 ਲਿਜਾਇਆ ਗਿਆ । ਗੋਲੀਆਂ ਦੇ ਨਾਲ ਆਲੇ-ਦੁਆਲੇ ਦੇ ਸ਼ੀਸ਼ੇ ਅਤੇ ਟੇਬਲ ਵੀ ਟੁੱਟ ਗਏ । ਪੁਲਿਸ ਨੇ ਮੌਕੇ ਤੋਂ ਫਰਾਰ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।
ਮਹਿਲਾ ‘ਤੇ ਨੋਟ ਉਡਾਉਣ ਨੂੰ ਲੈਕੇ ਹੋਇਆ ਝਗੜਾ
ਪੂਲ ਪਾਰਟੀ ਵਿੱਚ ਪਹੁੰਚੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਭੈਣ ਅਤੇ ਜੀਜੇ ਦੇ ਨਾਲ ਉਨ੍ਹਾਂ ਦੇ ਬੱਚੇ ਅਤੇ ਆਪਣੀ ਮੰਗੇਤਰ ਦੇ ਨਾਲ ਪੂਲ ਪਾਰਟੀ ਵਿੱਚ ਪਹੁੰਚਿਆ,ਪਾਰਟੀ ਵਿੱਚ ਇੱਕ ਨੌਜਵਾਨ ਨੇ ਉਸ ਦੀ ਮੰਗੇਤਰ ਦੇ ਆਲੇ-ਦੁਆਲੇ ਨੋਟ ਉਡਾਣੇ ਸ਼ੁਰੂ ਕਰ ਦਿੱਤੇ,ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਬਹਿਸ ਦੇ ਦੌਰਾਨ ਹੀ ਮੁਲਜ਼ਮ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ,ਗਨੀਮਤ ਰਹੀ ਕਿ ਫਾਇਰ ਖਾਲੀ ਚੱਲਾ ਗਿਆ,ਦੂਜੀ ਫਾਇਰ ਪੀੜਤ ਦੇ ਨਾਲ ਮੌਜੂਦ ਇੱਕ ਵਿਅਕਤ ਦੇ ਹੱਥ ‘ਤੇ ਗੋਲੀ ਲੱਗੀ । ਉਨ੍ਹਾਂ ਨੇ ਦੱਸਿਆ ਕਿ ਤੀਜੀ ਗੋਲੀ ਉਨ੍ਹਾਂ ਦੇ ਇੱਕ ਮੁਲਾਜ਼ਮ ਦੇ ਪੈਰ ‘ਤੇ ਲੱਗੀ ਸੀ । ਇਸ ਦੌਰਾਨ ਸਾਰੇ ਲੁੱਕ ਕੇ ਆਪਣੀ ਜਾਨ ਬਚਾ ਰਹੇ ਸਨ ।
ਪੀੜਤ ਨੇ ਦੱਸੀ ਪੂਰੀ ਕਹਾਣੀ
ਪੂਲ ਪਾਕਟੀ ਵਿੱਚ ਸ਼ਾਮਲ ਜੀਰਕਪੁਰ ਦੇ ਸਚਿਨ ਸ਼ਰਮਾ ਨੇ ਦੱਸਿਆ ਕਿ ਹਮਲਾਵਰ ਉਸ ਦੇ ਸਿਰ ਗੋਲੀ ਮਾਰਨਾ ਚਾਹੁੰਦੇ ਸਨ,ਪਰ ਉਨ੍ਹਾਂ ਨੇ ਹੱਥ ਅੱਗੇ ਕਰ ਲਿਆ ਤਾਂ ਗੋਲੀ ਉਂਗਲੀ ਤੋਂ ਨਿਕਲ ਕੇ ਸ਼ੀਸ਼ੇ ਵਿੱਚ ਜਾਕੇ ਵਜੀ । ਇੱਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੇ ਲਈ ਟੇਬਲ ਬੁੱਕ ਕਰਵਾਇਆ ਸੀ । ਉਸ ਦੌਰਾਨ ਕੁਝ ਮੁੰਡਿਆਂ ਨੇ ਔਰਤਾਂ ‘ਤੇ ਨੋਟ ਉਡਾਣੇ ਸ਼ੁਰੂ ਕਰ ਦਿੱਤੇ,ਵਿਰੋਧ ਕਰਨ ‘ਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਬੋਤਲ ਸੁੱਟਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਗੋਲੀਆਂ ਚੱਲਾ ਕੇ ਫਰਾਰ ਹੋ ਗਏ ।
ਮੌਕੇ ਤੋਂ 2 ਜ਼ਿੰਦਾ ਅਤੇ 3 ਖਾਲੀ ਖੋਲ ਬਰਾਮਦ ਹੋਏ
ਪੁਲਿਸ ਨੇ ਮੌਕੇ ਤੋਂ ਪੰਜ ਕਾਰਤੂਸ ਬਰਾਮਦ ਕੀਤੇ । ਇਨ੍ਹਾਂ ਵਿੱਚ 2 ਜ਼ਿੰਦਾ ਕਾਰਤੂਸ ਅਤੇ 2 ਖਾਲੀ ਖੋਲ ਹਨ । ਪੁਲਿਸ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਸੀ । ਪੁਲਿਸ ਮੁਲਾਜ਼ਮਾਂ ਨੇ ਵਾਰਦਾਤ ਦੇ ਬਾਅਦ ਪੂਲ ਪਾਰਟੀ ਵਿੱਚ ਸ਼ਾਮਲ ਲੋਕਾਂ ਤੋਂ ਪੁੱਛ-ਗਿੱਛ ਕੀਤੀ । ਇਸ ਤੋਂ ਇਲਾਵਾ ਪ੍ਰਬੰਧਕਾਂ ਤੋਂ ਪਾਰਟੀ ਵਿੱਚ ਸਾਮਲ ਲੋਕਾਂ ਦੀ ਲਿਸਟ ਵੀ ਮੰਗੀ ।
CCTV ਵਿੱਚ ਨਜ਼ਰ ਆਇਆ ਹਮਲਾਵਰ
ਪੀੜਤ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ, ਉਹ ਪਾਰਟੀ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋਇਆ । ਪੀੜਤ ਨੇ ਮੁਲਜ਼ਮ ਹਮਲਾਵਰ ਦੀ ਪਛਾਣ ਮੁਹਾਲੀ ਸੈਕਟਰ – 70 ਦੇ ਰਹਿਣ ਵਾਲੇ ਇੱਕ ਵਿਅਖਤੀ ਦੇ ਰੂਪ ਵਿੱਚ ਹੋਈ ਹੈ । ਪੀੜਤ ਨੇ ਜਾਨ ਜਾਣ ਦਾ ਡਰ ਜਤਾਉਂਦੇ ਹੋਏ ਪੁਲਿਸ ਜਾਂਚ ਦੇ ਬਾਅਦ ਹੀ ਮੁਲਜ਼ਮਾਂ ਦੀ ਪਛਾਣ ਕਰਨ ਦੀ ਗੱਲ ਕਹੀ ਹੈ ।