The Khalas Tv Blog Punjab ਜ਼ੀਰਾ ਮੋਰਚੇ ਦੇ ਹੱਲ ਲਈ ਬਣੀ ਹਾਈਕੋਰਟ ਦੀ ਕਮੇਟੀ ਨੇ ਵੀ ਨਹੀਂ ਸੁਣੀ ! DC ਤੇ SSP ਤੇ ਵਤੀਰਾ ਵੀ ਡਰਾਉਣ ਵਾਲਾ !
Punjab

ਜ਼ੀਰਾ ਮੋਰਚੇ ਦੇ ਹੱਲ ਲਈ ਬਣੀ ਹਾਈਕੋਰਟ ਦੀ ਕਮੇਟੀ ਨੇ ਵੀ ਨਹੀਂ ਸੁਣੀ ! DC ਤੇ SSP ਤੇ ਵਤੀਰਾ ਵੀ ਡਰਾਉਣ ਵਾਲਾ !

Zira morcha justice Rk nehru meeting

17 ਜਨਵਰੀ ਨੂੰ ਰਿਟਾਇਡ ਜਸਟਿਸ ਆਰ ਕੇ ਨਹਿਰੂ ਜਾਣਗੇ ਜ਼ੀਰਾ

ਬਿਊਰੋ ਰਿਪੋਰਟ : ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸਾਬਕਾ ਜੱਜ ਆਰ ਕੇ ਨਹਿਰੂ ਅਧੀਨ ਜ਼ੀਰਾ ਮੋਰਚੇ ਨੂੰ ਹੱਲ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ । ਫਿਰੋਜ਼ਪੁਰ ਦੇ ਸਰਕਿਟ ਹਾਊਸ ਵਿੱਚ ਮੋਰਚ ਤੋਂ 3 ਮੈਂਬਰਾਂ ਨੂੰ ਗੱਲਬਾਤ ਦੇ ਲਈ ਬੁਲਾਇਆ ਗਿਆ ਸੀ । ਇਸ ਵਿੱਚ ਸੰਦੀਪ ਸਿੰਘ ਢਿੱਲੋ,ਡਾਕਟਰ ਹਰਿੰਦਰ ਸਿੰਘ ਜੀਰਾ ,ਰਵਦੀਪ ਸਿੰਘ ਪੰਨੂ ਦਾ ਨਾਂ ਸ਼ਾਮਲ ਸੀ । ਮੀਟਿੰਗ ਵਿੱਚ ਫਿਰੋਜ਼ਪੁਰ ਦੀ ਡੀਸੀ ਅਤੇ ਐੱਸਐੱਸਪੀ ਵੀ ਮੌਜੂਦ ਸਨ। ਪਰ ਪਹਿਲੇ ਦਿਨ ਦੀ ਸੁਣਵਾਈ ਤੋਂ ਬਾਅਦ ਕਮੇਟੀ ਦੇ ਮੈਂਬਰ ਖੁਸ਼ ਨਜ਼ਰ ਨਹੀਂ ਆ ਰਹੇ ਸਨ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੇ ਨਾਲ ਕੁਝ ਹੋਰ ਮੈਂਬਰਾਂ ਨੂੰ ਵੀ ਲੈਕੇ ਗਏ ਸਨ ਜਿੰਨਾਂ ਦੀ ਮੌਜੂਦਗੀ ਨੂੰ ਲੈਕੇ ਡੀਸੀ ਅਤੇ ਐੱਸਐਸਪੀ ਵੱਲੋਂ ਵਾਰ-ਵਾਰ ਇਤਰਾਜ਼ ਜ਼ਾਹਿਰ ਕੀਤਾ ਗਿਆ । ਜ਼ੀਰਾ ਕਮੇਟੀ ਵੱਲੋਂ ਪੇਸ਼ ਹੋਣ ਵਾਲੇ ਮੈਂਬਰਾ ਨੇ ਕਿਹਾ ਹਾਈਕੋਰਟ ਵੱਲੋਂ ਗਠਿਤ ਕਮੇਟੀ ਦੇ ਨਾਲ ਗੱਲਬਾਤ ਦੇ ਲਈ ਜ਼ੀਰਾ ਮੋਰਚੇ ਦੇ ਸਾਰੇ ਮੈਂਬਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਦਕਿ ਉਹ 6 ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਜ਼ਮੀਨੀ ਹਕੀਕਤ ਬਾਰੇ ਸਹੀ ਤਰ੍ਹਾਂ ਨਾਲ ਦੱਸ ਸਕਦੇ ਹਨ। ਹੁਣ 17 ਜਨਵਰੀ ਨੂੰ ਰਿਟਾਇਡ ਜਸਟਿਸ ਆਰ ਕੇ ਨਹਿਰੂ ਜ਼ੀਰਾ ਮੋਰਚੇ ਵਾਲੀ ਥਾਂ ‘ਤੇ ਜਾਣਗੇ । ਜਿਸ ਨੂੰ ਲੈਕੇ ਵੀ ਮੋਰਚੇ ਨੇ ਰਿਟਾਇਡ ਜਸਟਿਸ ਨੂੰ ਖਾਸ ਅਪੀਲ ਕੀਤੀ ਹੈ ।

ਮੋਰਚੇ ਦੇ ਮੈਂਬਰਾਂ ਦੀ ਅਪੀਲ

ਮੋਰਚੇ ਦੇ ਮੈਂਬਰਾਂ ਨੇ ਰਿਟਾਇਡ ਜਸਟਿਸ ਆਰ ਕੇ ਨਹਿਰੂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਕਿ ਉਹ ਪਾਣੀ ਦੀ ਟੈਸਟਿੰਗ ਮਸ਼ੀਨਾਂ ਨਾਲ ਲੈਕੇ ਜਾਣ ਤਾਂ ਜੋ ਮੌਕੇ ‘ਤੇ ਹੀ ਪਾਣੀ ਦੀ ਰਿਪੋਰਟ ਆ ਸਕੇ । ਪਰ ਕਮੇਟੀ ਦੇ ਚੀਫ ਆ ਕੇ ਨਹਿਰੂ ਨੇ ਸਾਫ ਕਰ ਦਿੱਤਾ ਕਿ ਉਹ ਪ੍ਰਸ਼ਾਸਨ ਨੂੰ ਅਜਿਹਾ ਨਿਰਦੇਸ਼ ਨਹੀਂ ਦੇ ਸਕਦੇ ਹਨ । ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਸ਼ਾਮਲ ਲੋਕਾਂ ਨੂੰ ਕਿਸ-ਕਿਸ ਚੀਜ਼ ‘ਤੇ ਇਤਰਾਜ਼ ਹੈ ਉਸ ਦੇ ਉਹ ਹਲਫਨਾਮੇ ਦੇਣ। ਜਦਕਿ ਮੋਰਚੇ ਵੱਲੋਂ ਪੇਸ਼ ਹੋਣ ਵਾਲੇ ਮੈਂਬਰਾਂ ਨੇ ਇਸ ‘ਤੇ ਸਖਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਖਿਰ ਇੱਕ-ਇੱਕ ਚੀਜ਼ ਦੇ ਲਈ ਲੋਕ ਕਿਵੇਂ ਹਲਫਨਾਮਾ ਦੇਣਗੇ । ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਨੇ ਹਾਈਕੋਰਟ ਨੂੰ NGT ਦੇ ਨਾਂ ‘ਤੇ ਗੁੰਮਰਾਹ ਕੀਤਾ ਸੀ ਉਸੇ ਤਰ੍ਹਾਂ ਉਹ ਰਿਟਾਇਡ ਜਸਟਿਸ ਨੂੰ ਵੀ ਉਲਝਾ ਰਹੇ ਸਨ । ਪਰ ਉਨ੍ਹਾਂ ਨੇ ਆਰ ਕੇ ਨਹਿਰੂ ਨੂੰ ਸਾਫ ਕੀਤਾ ਕਿ ਰਿਪੋਰਟ NGT ਵੱਲੋਂ ਤਿਆਰ ਨਹੀਂ ਕੀਤੀ ਗਈ ਸੀ । NGT ਦੇ ਵਿੱਚ ਲੋਕਾਂ ਨੇ ਕੁਝ ਸਮੇਂ ਪਹਿਲਾਂ ਹੀ ਅਪੀਲ ਕੀਤੀ ਹੈ ਜਿਸ ਦੀ ਸੁਣਵਾਈ 23 ਫਰਵਰੀ ਨੂੰ ਹੋਵੇਗੀ। ਕੁੱਲ ਮਿਲਾਕੇ ਰਿਟਾਇਡ ਜਸਟਿਸ ਆਰ ਕੇ ਨਹਿਰੂ ਦੇ ਸਾਹਮਣੇ ਪੇਸ਼ ਹੋਣ ਜ਼ੀਰਾ ਮੋਰਚਾ ਦੇ ਮੈਂਬਰ ਪਹਿਲੇ ਦਿਨ ਕਾਫੀ ਨਿਰਾਸ਼ ਨਜ਼ਰ ਆਏ ।

Exit mobile version