Punjab

‘ਜ਼ੀਰਾ ਸ਼ਰਾਬ ਫੈਕਟਰੀ ‘ਤੇ ਲੱਗੇ 1 ਹਜ਼ਾਰ ਕਰੋੜ ਦਾ ਜੁਰਮਾਨਾ’ !

ਬਿਊਰੋ ਰਿਪੋਰਟ : ਜ਼ੀਰਾ ਮੋਰਚਾ ਨੇ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਲਈ ਪੰਜਾਬ ਪ੍ਰਦੂਸ਼ਣ ਬੋਰਡ ਨੇ ਜਿਹੜੇ ਤਰਕ ਦਿੱਤੇ ਹਨ ਉਸ ਨੂੰ ਲੈਕੇ ਹੈਰਾਨੀ ਜਤਾਈ ਹੈ। ਕਮੇਟੀ ਨੇ ਕਿਹਾ ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਹੈ ਕਿ ਫੈਕਟਰੀ ਦੇ ਮਾਲਿਕਾਂ ਨੇ ਦਰੱਖਤ ਨਹੀਂ ਲਗਾਏ ,ਵਰਕਰਾਂ ਦਾ ਮੈਡੀਕਲ ਟੈਸਟ ਨਹੀਂ ਹੋਇਆ ਹੈ ਅਤੇ ਲਾਗ ਬੁੱਕ ਨਹੀਂ ਬਣੀ ਇਸ ਲਈ ਅਸੀਂ ਸ਼ਰਾਬ ਫੈਕਟਰੀ ਦੀ ਮਨਜ਼ੂਰੀ ਨੂੰ ਨਾ ਮਨਜ਼ੂਰ ਕਰਦੇ ਹਾਂ। ਜ਼ੀਰਾ ਮੋਰਚਾ ਨੇ ਤੰਜ ਕੱਸ ਦੇ ਹੋਏ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਬਾਘਾਪੁਰਾਣਾ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਪਹੁੰਚ ਗਏ ਇੱਕ ਸਾਲ ਹੋ ਗਿਆ ਹੈ ਜ਼ੀਰਾ ਫੈਕਟਰੀ ਦੇ ਅੰਦੋਲਨ ਨੂੰ ਹੁਣ ਤੱਕ ਇੱਥੇ ਨਹੀਂ ਆਏ ।

ਜ਼ੀਰਾ ਮੋਰਚਾ ਦੇ ਅਹੁਦੇਦਾਰਾਂ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਜਿਸ ਸ਼ਰਾਬ ਮਾਲਿਕ ਦੀਪ ਮਲਹੋਤਰਾ ਨੇ ਹਵਾ ਅਤੇ ਪਾਣੀ ਖਰਾਬ ਕੀਤਾ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ। ਪਰ ਰਾਘਵ ਚੱਢਾ ਦੇ ਨਾਲ ਚੰਗੇ ਸਬੰਧ ਹੋਣ ਦੀ ਵਜ੍ਹਾ ਕਰਕੇ ਦੀਪ ਮਲਹੋਤਰਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਮੋਰਚੇ ਨੇ ਕੇਜਰੀਵਾਲ ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਉਹ ਸੁਪਰ ਸੀਐੱਮ ਦੇ ਤੌਰ ‘ਤੇ ਪੰਜਾਬ ਨੂੰ ਚੱਲਾ ਰਹੇ ਹਨ। ਉਨ੍ਹਾਂ ਕਿਹਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਸਰਵੇਂ ਕਰਨ ਦੇ ਲਈ ਆਈ ਸੀ ਉਸ ਨੇ 29 ਦੇ 29 ਸੈਂਪਲ ਫੇਲ੍ਹ ਕੀਤੇ ਅਤੇ ਅੱਗੇ ਜਾਂਚ ਦੇ ਨਿਰਦੇਸ਼ ਦਿੱਤੇ ਸਨ । ਸਿਰਫ਼ ਇਨ੍ਹਾਂ ਹੀ ਨਹੀਂ ਕੇਂਦਰੀ ਬੋਰਡ ਨੇ ਇਸ ‘ਤੇ ਵੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਸੀ ਪ੍ਰਦੂਸ਼ਣ ਨਾਲ ਲੋਕਾਂ ਅਤੇ ਪਸ਼ੂਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਦੀ ਤੈਅ ਤੱਕ ਜਾਂਚ ਹੋਣੀ ਚਾਹੀਦੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।

ਜ਼ੀਰਾ ਮੋਰਚਾ ਦੇ ਅਹੁਦੇਦਾਰਾਂ ਨੇ ਇਲਜ਼ਾਮ ਲਗਾਇਆ ਕਿ ਸ਼ਰਾਬ ਫੈਕਰਟੀ ਅਦਾਲਤ ਵਿੱਚ ਜਾਕੇ ਗਲਤ ਤੱਥ ਪੇਸ਼ ਕਰਦੇ ਹੋਏ ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਪਰਾਲੀ ਨੂੰ ਵਰਤ ਦੇ ਹਾਂ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜ਼ੀਰਾ ਮੋਰਚਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮਿਲਿਆ ਹੋਇਆ ਹੈ। ਜੀਰਾ ਮੋਰਚਾ ਨੇ ਕਿਹਾ ਅਸੀਂ ਉਸ ਵੇਲੇ ਤੱਕ ਧਰਨਾ ਨਹੀਂ ਚੁੱਕਾਂਗੇ ਜਦੋਂ ਤੱਕ ਸ਼ਰਾਬ ਮਾਲਿਕ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਨੇ ਕਿਹਾ ਘੱਟੋਂ ਘੱਟ 1 ਹਜ਼ਾਰ ਕਰੋੜ ਦਾ ਫੈਕਟਰੀ ‘ਤੇ ਜੁਰਮਾਨਾ ਲਗਾਇਆ ਜਾਵੇ ਅਤੇ ਸਥਾਨਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਉਨ੍ਹਾਂ ਕਿਹਾ 24 ਜੁਲਾਈ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋ ਜਾਵੇਗਾ ਪਰ ਗੱਲ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀ ਇੱਥੇ ਨਹੀਂ ਆਏ ਹਨ ।