ਬਿਉਰੋ ਰਿਪੋਰਟ : ਅਰਬ ਪਤੀ NRI ਪੰਜਾਬੀ ਸਨਅਤਕਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੈਕੇ ਦਰਦਨਾਕ ਖਬਰ ਆਈ ਹੈ । ਹਰਪਾਲ ਸਿੰਘ ਰੰਧਾਵਾ ਉਨ੍ਹਾਂ ਦੇ ਪੁੱਤਰ ਅਤੇ ਚਾਰ ਹੋਰ ਲੋਕਾਂ ਦੀ ਹਵਾਈ ਜਹਾਜ ਹਾਦਸੇ ਵਿੱਚ ਮੌ ਤ ਹੋ ਗਈ ਹੈ। ਉਹ ਆਪਣੇ ਨਿੱਜੀ ਜਹਾਜ ‘ਤੇ ਜਾ ਰਹੇ ਸਨ । ਜ਼ਿੰਬਾਬਵੇ ਦੇ ਦੱਖਣੀ ਪਛਮੀ ਇਲਾਕੇ ਵਿੱਚ ਹੀਰੇ ਦੀ ਖਦਾਨ ਦੇ ਕੋਲ ਇਹ ਹਾਦਸਾ ਹੋਇਆ । ਮੀਡੀਆ ਰਿਪੋਰਟ ਦੇ ਮੁਤਾਬਿਕ ਹਵਾਈ ਜਹਾਜ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ।
ਹਾਦਸੇ ਵਿੱਚ ਮਾਰੇ ਗਏ ਹਰਪਾਲ ਸਿੰਘ ਰੰਧਾਵਾ RioZim ਨਾਂ ਕੰਪਨੀ ਦੇ ਮਾਲਕ ਸਨ । ਜੋ ਜ਼ਿੰਬਾਬਵੇ ਵਿੱਚ ਸੋਨਾ ਅਤੇ ਕੋਲੇ ਨੂੰ ਕੱਢ ਦੀ ਹੈ ਅਤੇ ਨਾਲ ਹੀ ਨਿਕਲ ਅਤੇ ਤਾਂਬੇ ਦੀਆਂ ਧਾਤੂਆਂ ਦੀ ਰੀਫਾਇਨਰਿੰਗ ਦਾ ਕੰਮ ਕਰਦੀ ਹੈ । ਜਹਾਜ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਹਰਪਾਲ ਸਿੰਘ ਰੰਧਾਵ,ਉਨ੍ਹਾਂ ਦਾ ਪੁੱਤਰ ਅਤੇ ਚਾਰ ਹੋਰ ਲੋਕ ਸ਼ਾਮਲ ਹਨ । ਉਹ ਸੇਸੇਨਾ 206 ਏਅਰ ਕਰਾਫਟ ‘ਤੇ ਸਵਾਰ ਸਨ । ਸਿੰਗਲ ਇੰਜਣ ਵਾਲਾ ਇਹ ਜਹਾਜ ਕੰਪਨੀ ਰਿਯੋਜਿਮ ਕੰਪਨੀ ਦੇ ਨਾਂ ‘ਤੇ ਸੀ । ਜਹਾਜ ਰਾਜਧਾਨੀ ਹਰਾਰੇ ਦੇ ਮੁਰੋਵਾ ਹੀਰੇ ਦੀ ਖਦਾਨ ਵੱਲ ਜਾ ਰਿਹਾ ਸੀ । ਇਸੇ ਦੌਰਾਨ ਮਾਸ਼ਾਵਾ ਇਲਾਕੇ ਵਿੱਚ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ,ਜਿਸ ਵਿੱਚ ਸਵਾਰ ਸਾਰੇ 6 ਯਾਤਾਰੀਆਂ ਦੀ ਮੌਤ ਹੋ ਗਈ ।
ਮੀਡੀਆ ਰਿਪੋਰਟ ਦੇ ਮੁਤਾਬਿਕ ਮ੍ਰਿਤਕਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਹਰਪਾਲ ਸਿੰਘ ਰੰਧਾਵਾ ਦੇ ਦੋਸਤ ਅਤੇ ਫਿਲਮ ਦੇ ਨਿਰਮਾਤਾ ਹੋਪਵੇਲ ਚਿਨੋਨੋ ਨੇ ਹਰਪਾਲ ਸਿੰਘ ਰੰਧਾਵਾ ਦੀ ਮੌ ਤ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਨੇ ਵੀ ਬਿਆਨ ਜਾਰੀ ਕਰਕੇ ਰੰਧਾਵਾ ਦੇ ਮੌਤ ਦੀ ਪੁਸ਼ਟੀ ਕੀਤੀ ਹੈ । ਰੰਧਾਵਾ ਚਾਰ ਅਰਬ ਡਾਲਰ ਵਾਲੀ ਇਕਵਿਟੀ ਫਰਮ ਜੇਮ ਹੋਲਟਿੰਗ ਦੇ ਫਾਉਂਡਰ ਸਨ ।