India International Punjab Sports

ਵਰਲਡ ਚੈਂਪੀਅਨ ਟੀਮ ਇੰਡੀਆ ਦੀ ਇਕ ਹਫ਼ਤੇ ਅੰਦਰ ਜ਼ਿੰਮਬਾਬਵੇ ਤੋਂ ਸ਼ਰਮਨਾਕ ਹਾਰ ! ਪਹਿਲੀ ਵਾਰ ਕਪਤਾਨੀ ਕਰ ਰਹੇ ਸ਼ੁਭਮਨ ਗਿੱਲ ਫੇਲ੍ਹ !

ਬਿਉਰੋ ਰਿਪੋਰਟ – ਪਿਛਲੇ ਸ਼ਨਿਚਰਵਾਰ ਟੀਮ ਇੰਡੀਆ T-20 ਵਰਲਡ ਕੱਪ ਜਿੱਤ ਕੇ ਚੈਂਪੀਅਨ ਬਣੀ ਸੀ । ਪੂਰੇ ਇੱਕ ਹਫਤੇ ਦੇ ਬਾਅਦ ਟੀਮ ਇੰਡੀਆ ਨੂੰ ਦੁਨੀਆ ਦੀ ਸਭ ਤੋਂ ਕਮਜ਼ੋਰ ਟੀਮ ਜ਼ਿੰਮਬਾਬਵੇ ਦੇ ਹੱਥੋਂ ਸਭ ਤੋਂ ਬੁਰੀ ਹਾਰ ਮਿਲੀ ਹੈ ।
5 ਮੈਚਾਂ ਦੀ T-20 ਸੀਰੀਜ਼ ਵਿੱਚ ਭਾਰਤੀ ਟੀਮ ਜ਼ਿੰਮਬਾਬਵੇ ਤੋਂ ਪਹਿਲਾਂ ਮੈਂਚ 13 ਦੌੜਾਂ ਨਾਲ ਹਾਰ ਗਈ ਹੈ । ਪਹਿਲੀ ਵਾਰ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸ਼ੁਭਮਨ ਗਿੱਲ ਦੇ ਲਈ ਕਪਤਾਨੀ ਦੀ ਸ਼ੁਰੂਆਤ ਨਮੋਸ਼ੀ ਭਰੀ ਰਹੀ ਹੈ । ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ 2015 ਤੋਂ ਬਾਅਦ ਭਾਰਤ ਜ਼ਿੰਮਬਾਬਵੇ ਤੋਂ ਕਦੇ ਨਹੀਂ ਹਾਰੀ ਸੀ ।

ਹਰਾਰੇ ਵਿੱਚ ਖੇਡੇ ਗਏ ਪਹਿਲੇ ਮੈਂਚ ਵਿੱਚ ਟੀਮ ਨੂੰ 20 ਓਵਰ ਵਿੱਚ ਸਿਰਫ 116 ਦੌੜਾਂ ਜਿੱਤ ਦੇ ਲਈ ਬਣਾਉਣੀਆਂ ਸਨ, ਜ਼ਿੰਮਬਾਬਵੇ ਦੀ ਟੀਮ ਨੇ 20 ਓਵਰ ਵਿੱਚ 9 ਵਿਕਟਾਂ ਗਵਾਕੇ 115 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਟੀਮ ਇੰਡੀਆ ਦੇ ਸਾਰੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਆਉਟ ਹੁੰਦੇ ਰਹੇ ਅਤੇ ਪੂਰੀ ਟੀਮ ਸਿਰਫ 19.5 ਗੇਂਦਾਂ ਖੇਡ ਕੇ ਸਿਰਫ਼ 102 ਦੌੜਾਂ ਬਣਾ ਕੇ ਆਲ ਆਊਟ ਹੋ ਗਈ । ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 31 ਦੌੜਾਂ ਬਣਾਇਆ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਮਬਾਬਵੇ ਗਈ ਟੀਮ ਟੀ-20 ਵਰਲਡ ਕੱਪ ਜੇਤੂ ਟੀਮ ਨਹੀਂ ਸੀ,ਇਸ ਵਿੱਚ 95 ਫੀਸਦੀ ਖਿਡਾਰੀ ਨਵੇਂ ਸਨ । ਪਰ ਜਿਹੜੇ ਖਿਡਾਰੀ ਗਏ ਸਨ ਉਨ੍ਹਾਂ ਵਿੱਚ ਜ਼ਿਆਦਾਤਰ ਉਹ ਖਿਡਾਰੀ ਸਨ ਜੋ ਪਹਿਲਾਂ ਟੀਮ ਇੰਡੀਆ ਤੋਂ ਕਈ ਮੈਚ ਖੇਡ ਚੁੱਕੇ ਹਨ ਅਤੇ IPL ਵਿੱਚ ਸ਼ਾਨਦਾਰ ਬਲੇਬਾਜ਼ੀ ਦੀ ਵਜ੍ਹਾ ਕਰਕੇ ਇੰਨਾਂ ਨੂੰ ਕਰੋੜਾਂ ਰੁਪਏ ਵਿੱਚ ਖਰੀਦਿਆ ਗਿਆ ਸੀ ।

ਰੋਹਿਤ ਸ਼ਰਮਾ,ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਦੇ ਟੀ-20 ਤੋਂ ਰਿਟਾਇਡ ਹੋਣ ਤੋਂ ਬਾਅਦ ਇੰਨਾਂ ਖਿਡਾਰੀਆਂ ਨੂੰ ਹੀ ਦੇਸ਼ ਦਾ ਭਵਿੱਖ ਮੰਨਿਆ ਜਾ ਰਿਹਾ ਹੈ । ਇਸ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹੀ ਅੱਗੇ ਟੀਮ ਇੰਡੀਆ ਵਿੱਚ ਮੌਕਾ ਮਿਲੇਗਾ । ਇਹ ਖਿਡਾਰੀ ਜਿੰਨਾਂ ਛੇਤੀ ਸਮਝ ਲੈਣ ਚੰਗਾ ਹੋਵੇਗਾ ਨਹੀਂ ਤਾਂ ਟੀਮ ਇੰਡੀਆ ਵਿੱਚ ਥਾਂ ਬਣਾਉਣੀ ਮੁਸ਼ਕਿਲ ਹੋਵੇਗੀ ।