The Khalas Tv Blog Punjab ਜ਼ੀਰੋ ਬਿੱਲ ਨੇ ਲੋਕਾਂ ਨੂੰ ਇਹ ਮਾੜਾ ਕੰਮ ਕਰਨ ਲਈ ਮਜ਼ਬੂਰ ਕੀਤਾ ! 9 ਹਜ਼ਾਰ ਕਿਸਾਨਾਂ ਨੇ 100 ਕਰੋੜ ਦਾ ਸਰਕਾਰ ਨੂੰ ਚੂਨਾ ਲਗਾਇਆ
Punjab

ਜ਼ੀਰੋ ਬਿੱਲ ਨੇ ਲੋਕਾਂ ਨੂੰ ਇਹ ਮਾੜਾ ਕੰਮ ਕਰਨ ਲਈ ਮਜ਼ਬੂਰ ਕੀਤਾ ! 9 ਹਜ਼ਾਰ ਕਿਸਾਨਾਂ ਨੇ 100 ਕਰੋੜ ਦਾ ਸਰਕਾਰ ਨੂੰ ਚੂਨਾ ਲਗਾਇਆ

ਬਿਉਰੋ ਰਿਪੋਰਟ : ਪੰਜਾਬ ਦੀ ਸਿਆਸਤ ਪਿਛਲੇ 3 ਦਹਾਕਿਆਂ ਤੋਂ ਕਿਧਰੇ ਨਾ ਕਿਧਰੇ ਬਿਜਲੀ ਦੇ ਆਲੇ ਦੁਆਲੇ ਘੁੰਮ ਰਹੀ ਹੈ । ਕਿਸਾਨਾਂ ਨੂੰ ਫ੍ਰੀ ਬਿਜਲੀ ਦੇਕੇ ਪ੍ਰਕਾਸ਼ ਸਿੰਘ ਬਾਦਲ ਨੇ 3 ਵਾਰ 25 ਸਾਲ ਵਿੱਚ ਸਰਕਾਰ ਬਣਾਈ ਤਾਂ ਹੁਣ 2022 ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਇਸੇ ਦੀ ਬਦੌਲਤ ਸੱਤਾ ਵਿੱਚ ਆਈ ਹੈ । ਪਿਛਲੇ ਸਾਲ ਭਗਵੰਤ ਮਾਨ ਸਰਕਾਰ ਨੇ 2 ਮਹੀਨੇ ਦੇ ਅੰਦਰ 600 ਯੂਨਿਟ ਫ੍ਰੀ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਪਰ ਇਸ ਨੇ ਪੰਜਾਬੀਆਂ ਵਿੱਚ ਬਿਜਲੀ ਚੋਰੀ ਕਰਨ ਦਾ ਰੁਝਾਨ ਵਧਾ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਚੋਰੀ ਹੁਣ 1500 ਕਰੋੜ ਪਹੁੰਚ ਗਈ ਹੈ ਜਦਕਿ ਇਸ ਤੋਂ ਪਹਿਲਾਂ 1200 ਕਰੋੜ ਸਾਲਾਨਾ ਸੀ । ਹਾਲਾਂਕਿ ਪੰਜਾਬ ਦੀ ਮਾਨ ਸਰਕਾਰ ਨੇ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਖਾਸ ਮੁਹਿੰਮ ਵੀ ਚਲਾਈ ਸੀ ਪਰ ਬਿਜਲੀ ਚੋਰੀ ਘੱਟ ਹੋਣ ਦੀ ਥਾਂ ਉਲਟਾ ਵੱਧ ਗਈ ਹੈ। ਇਸੇ ਤਰ੍ਹਾਂ 8 ਘੰਟੇ ਕਿਸਾਨਾਂ ਨੂੰ ਫ੍ਰੀ ਵਿੱਚ ਬਿਜਲੀ ਦੇਣ ਦੀ ਪੰਜਾਬ ਸਰਕਾਰ ਦੀ ਸਕੀਮ ਅਧੀਨ 9 ਹਜ਼ਾਰ ਕਿਸਾਨ ਅਜਿਹੇ ਹਨ ਜੋ ਸਾਲਾਨਾ 100 ਕਰੋੜ ਦਾ ਚੂਨਾ ਲੱਗਾ ਰਹੇ ਹਨ। ਇਸ ਬਾਰੇ ਵੀ ਤੁਹਾਨੂੰ ਦੱਸਾਗੇ। ਪਹਿਲਾਂ ਇਹ ਦੱਸ ਦੇ ਹਾਂ ਫ੍ਰੀ ਦੇ ਚੱਕਰ ਵਿੱਚ ਲੋਕ ਬਿਜਲੀ ਚੋਰ ਕਿਵੇਂ ਬਣ ਗਏ ਹਨ।

ਪੰਜਾਬ ਸਰਕਾਰ ਨੇ ਨਿਯਮ ਮੁਤਾਬਿਕ ਜੇਕਰ 2 ਮਹੀਨੇ ਦਾ ਬਿੱਲ 600 ਯੂਨਿਟ ਤੋਂ ਇੱਕ ਯੂਨਿਟ ਵੀ ਜ਼ਿਆਦਾ ਹੋਇਆ ਤਾਂ ਪੂਰਾ ਬਿਜਲੀ ਦਾ ਬਿੱਲ ਦੇਣਾ ਹੋਵੇਗਾ ਇਸ ਚੱਕਰ ਵਿੱਚ ਪਹਿਲਾਂ ਪਿੰਡਾਂ ਵਿੱਚ ਲੋਕ ਕੁੰਡਿਆਂ ਪਾਕੇ ਬਿਜਲੀ ਦੀ ਚੋਰੀ ਕਰਦੇ ਹਨ ਹੁਣ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਕੁੰਡਿਆਂ ਪੈਣੀਆਂ ਸ਼ੁਰੂ ਹੋ ਗਈ ਹੈ। ਲੋਕ ਮੀਟਰ ਨੂੰ 600 ਯੂਨਿਟ ਦੇ ਅੰਦਰ ਰੱਖਣ ਦੇ ਲਈ ਕੁੰਡਿਆਂ ਪਾ ਰਹੇ ਹਨ । 12 ਮਈ 2022 ਨੂੰ ਕੁੰਡੀ ਹਟਾਓ ਮੁਹਿੰਮ ਸ਼ੁਰੂ ਹੋਈ ਸੀ ਅਤੇ ਬਿਜਲੀ ਚੋਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਸੀ । ਪਰ ਥੋੜੇ ਸਮੇਂ ਵਿੱਚ ਹੀ ਇਸ ਦੀ ਹਵਾ ਨਿਕਲ ਗਈ । ਸਰਹੱਦੀ ਜ਼ਿਲ੍ਹੇ ਬਿਜਲੀ ਚੋਰੀ ਕਰਨ ਵਿੱਚ ਨੰਬਰ 1 ‘ਤੇ ਹਨ । ਪਾਵਰਕਾਮ ਦੇ ਮੁਤਾਬਿਕ ਭਿੱਖੀਵਿੰਡ ਸਰਕਲ ਵਿੱਚ ਬਿਜਲੀ ਚੋਰੀ ਪਹਿਲਾਂ 72.76 ਫੀਸਦੀ ਸੀ ਉਹ ਹੁਣ ਵਧ ਕੇ 73.16 ਫੀਸਦੀ ਹੋ ਗਈ ਹੈ। ਅੰਮ੍ਰਿਤਸਰ ਪੱਛਮੀ ਵਿੱਚ ਪੰਜ ਸਾਲ ਪਹਿਲਾਂ 50.63 ਫੀਸਦੀ ਸੀ ਤਾਂ ਉਹ ਹੁਣ ਵਧ ਕੇ 57.93 ਹੋ ਗਈ ਹੈ । ਹੁਣ ਤੁਹਾਨੂੰ ਦੱਸ ਦੇ ਹਾਂ 9 ਹਜ਼ਾਰ ਉਨ੍ਹਾਂ ਵੱਡੇ ਕਿਸਾਨਾਂ ਦਾ ਹਾਲ ਜੋ ਸਰਕਾਰ ਨੂੰ ਹਰ ਸਾਲ 100 ਕਰੋੜ ਦਾ ਚੂਨਾ ਲੱਗਾ ਰਹੇ ਹਨ।

ਟਿਰਬਿਊਨ ਵਿੱਚ ਛੱਪੀ ਖਬਰ ਦੇ ਮੁਤਾਬਿਕ ਪੰਜਾਬ ਵਿੱਚ 9 ਹਜ਼ਾਰ ਅਜਿਹੇ ਕਿਸਾਨ ਹਨ ਜਿੰਨਾਂ ਨੂੰ 24 ਘੰਟੇ ਬਿਜਲੀ ਆਪਣੇ ਖੇਤਾਂ ਦੇ ਲਈ ਮਿਲ ਦੀ ਹੈ ਜਦਕਿ ਨਿਯਮਾਂ ਮੁਤਾਬਿਕ ਇਹ 8 ਘੰਟੇ ਤੋਂ ਵੱਧ ਨਹੀਂ ਹੈ । ਇਹ 9 ਹਜ਼ਾਰ ਕਿਸਾਨ ਰੂਸਖਦਾਰ ਹਨ । ਪਾਵਕੌਮ ਦੇ ਹੱਥ ਵੀ ਇਨ੍ਹੀ ਤਾਕਤ ਨਹੀਂ ਹੈ ਕਿ ਉਹ ਇਨ੍ਹਾਂ ‘ਤੇ ਹੱਥ ਪਾ ਸਕੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰਸੂਕਦਾਰ ਕਿਸਾਨਾਂ ਦੀਆਂ ਮੋਟਰਾਂ ਸ਼ਹਿਰੀ ਫੀਡਰਾਂ ਜਾਂ ਫਿਰ 24 ਘੰਟੇ ਸਪਲਾਈ ਕਰਨ ਵਾਲੇ ਫੀਡਰਾਂ ਨਾਲ ਜੁੜੀਆਂ ਹਨ । ਅੰਕੜਿਆਂ ਮੁਤਾਬਿਕ ਇਕੱਲੇ ਤਰਨਤਾਰਨ ਵਿੱਚ ਹੀ 5 ਹਜ਼ਾਰ ਮੋਟਰਾਂ ਹਨ ਜਿੰਨਾਂ ਤੋਂ 24 ਘੰਟੇ ਪਾਣੀ ਦੀ ਸਪਲਾਈ ਹੁੰਦੀ ਹੈ ।

ਪਾਵਰਕੌਮ ਦੇ ਅਧਿਕਾਰੀ ਦੱਸ ਦੇ ਹਨ ਕਿ ਜਦੋਂ ਵੀ ਉਨ੍ਹਾਂ ਨੇ ਇਨ੍ਹਾਂ ਖੇਤੀ ਮੋਟਰਾਂ ਨੂੰ 24 ਘੰਟੇ ਸਪਲਾਈ ਨਾਲੋ ਕੱਟ ਕੇ ਖੇਤੀ ਫੀਡਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਸਿਆਸੀ ਆਗੂਆਂ ਨੇ ਅੜਿੱਕਾ ਪਾ ਦਿੱਤਾ । ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਲਕਾ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਪੰਜਾਬ ਵਿੱਚ 12 ਹਜ਼ਾਰ ਫੀਡਰ ਹਨ ਜਿੰਨਾਂ ਵਿੱਚੋਂ 6600 ਖੇਤੀ ਫੀਡਰ ਹਨ । ਮਾਨ ਸਰਕਾਰ ਦੇ ਸਾਹਮਣੇ ਇਹ ਚੁਣੌਤੀ ਹੈ ਕਿ ਰਸੂਖਦਾਰ ਕਿਸਾਨਾਂ ਦੇ ਗਠਜੋੜ ਨੂੰ ਕਿਵੇਂ ਤੋੜਿਆ ਜਾਵੇ। ਪੰਜਾਬ ਵਿੱਚ ਤਕਰੀਬਨ 14 ਲੱਖ ਖੇਤੀ ਕੁਨੈਕਸ਼ਨ ਹਨ ਜਿੰਨਾਂ ਵਿੱਚੋਂ 9 ਹਜ਼ਾਰ ਕਿਸਾਨ ਦਿਨ ਰਾਤ ਸਪਲਾਈ ਦਾ ਆਨੰਦ ਮਾਣ ਰਹੇ ਹਨ।

ਪੰਜ ਧਾਰਮਿਕ ਥਾਵਾਂ ਵੱਲੋਂ ਵੀ ਸਿੱਧੀ ਕੁੰਡੀ

ਮਜੀਠਾ ਹਲਕੇ ਵਿੱਚ 5 ਧਾਰਮਿਕ ਥਾਵਾਂ ਨੂੰ ਵੀ ਬਿਜਲੀ ਚੋਰੀ ਕਰਦੇ ਹੋਏ ਫੜਿਆ ਗਿਆ ਹੈ । ਇਨ੍ਹਾਂ ਧਾਰਮਿਕ ਥਾਵਾਂ ਨੇ ਬਿਜਲੀ ਚੋਰੀ ਦੇ ਲਈ ਸਿੱਧੀ ਕੁੰਡੀ ਪਾਈ ਹੋਈ ਸੀ। ਪਾਵਰਕੌਮ ਨੇ ਧਾਰਮਿਕ ਥਾਵਾਂ ‘ਤੇ 4.73 ਲੱਖ ਦਾ ਜੁਰਮਾਨਾ ਲਗਾਇਆ ਹੈ। ਇਸੇ ਸਾਲ ਅੰਮ੍ਰਿਤਸਰ ਵਿੱਚ 19 ਧਾਰਮਿਕ ਥਾਵਾਂ ‘ਤੇ ਬਿਜਲੀ ਦੀ ਚੋਰੀ ਫੜੀ ਗਈ ਸੀ। 2022 ਵਿੱਚ ਤਰਨਤਾਰਨ ਵਿੱਚ ਇੱਕ ਵੱਡੇ ਡੇਰੇ ‘ਤੇ ਪਾਵਰਕੌਮ ਨੇ ਬਿਜਲੀ ਚੋਰੀ ਕਰਨ ‘ਤੇ 26 ਲੱਖ ਦਾ ਜੁਰਮਾਨਾ ਲਗਾਇਆ ਸੀ।

Exit mobile version