‘ਦ ਖ਼ਾਲਸ ਬਿਊਰੋ :- ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ ਨੂੰ ਜੁਰਮਾਨਾ ਲਗਾ ਦਿੱਤਾ ਹੈ।

ਜ਼ੈਲੇਨਸਕੀ ‘ਤੇ ਇਹ ਜੁਰਮਾਨਾ 3 ਜੂਨ ਨੂੰ ਖਲੇਮਨੇਤਸਕੀ ਦੇ ਇੱਕ ਕੈਫੇ ਦਾ ਦੌਰਾ ਕਰਨ ਤੋਂ ਬਾਅਦ ਲਾਇਆ ਗਿਆ ਹੈ। ਅਤੇ ਬਾਅਦ ਵਿੱਚ ਉਨ੍ਹਾਂ ਦੇ ਦਫਤਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਜ਼ੈਲੇਨਸਕੀ ਇੱਕ ਕੈਫੇ ਵਿੱਚ ਕਾਫੀ ਪੀ ਰਹੇ ਸਨ। ਹਾਲਾਂਕਿ ਉਦੋਂ ਰੈਸਟੋਰੈਂਟ ਅੰਦਰ ਖਾਣ-ਪੀਣ ‘ਤੇ ਵੀ ਪਾਬੰਦੀ ਲਗਾਈ ਹੋਈ ਸੀ ਤੇ ਨਾ ਹੀ ਰਾਸ਼ਟਰਪਤੀ ਨੇ ਮਾਸਕ ਪਾਇਆ ਹੋਇਆ ਸੀ। ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ‘ਤੇ ਕੀਤੀ ਗਈ ਇਹ ਕਾਰਵਾਈ ਬਿਲਕੁਲ ਸਹੀ ਹੈ ਜੁਰਮਾਨੇ ਨੂੰ ਲਾਗੂ ਕੀਤਾ, ਪਰ ਇਹ ਨਹੀਂ ਦੱਸਿਆ ਕਿ ਜੁਰਮਾਨਾ ਕਿੰਨਾ ਦੇਣਾ ਪਏਗਾ।

ਸੋਚਣਯੋਗ ਗੱਲ ਹੈ ਕਿ ਇੱਕ ਦੇਸ਼ ਦੇ ਰਾਸ਼ਟਰਪਤੀ ‘ਤੇ ਵੀ ਲਾਕਡਾਊਨ ਦੇ ਨਿਯਮ ਲਾਗੂ ਹੁੰਦੇ ਹਨ, ਤੇ ਕਿਸ ਦੇਸ਼ ਵਿੱਚ ਕਾਤਲਾਂ ਨੂੰ ਵੀ ਬਲਾਤਕਾਰੀਆਂ ਨੂੰ ਖੁਲ੍ਹੇਆਮ ਫਿਰਨ ਦੀ ਅਜ਼ਾਦੀ ਹੈ।