International

ਜ਼ੇਲੇਂਸਕੀ ਨੇ ਰੂਸ ਤੇ’ ਲਗਾਇਆ ਦੋਸ਼, “ਰੂਸ ਨਾਗਰਿਕ ਟਿਕਾਣਿਆਂ ‘ਤੇ ਹਮਲਾ ਕਰ ਦਹਿਸ਼ਤ ਫੈਲਾ ਰਿਹਾ ਰੂਸ”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ‘ਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਫੈਲਾਉਣ ਦਾ ਭਾਰੀ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਲਈ ਕੁਝ ਵੀ ਨਹੀਂ ਬਦਲਿਆ ਅਤੇ ਉਹ ਯੂਕਰੇਨੀ ਲੋਕਾਂ ਨੂੰ ਡਰਾਉਣ ਵਾਲੇ ਹਮਲੇ ਜਾਰੀ ਰੱਖ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲਿਖਦਿਆਂ ਜ਼ੇਲੇਂਸਕੀ ਨੇ ਦੱਸਿਆ ਕਿ ਕਈ ਡਰੋਨਾਂ ਨੇ ਕ੍ਰਾਈਵੀ ਰੀਹ ਉੱਤੇ ਹਮਲਾ ਕੀਤਾ, ਜਿਸ ਨਾਲ ਨਾਗਰਿਕ ਬਸਤੀਆਂ ਨੂੰ ਨੁਕਸਾਨ ਪਹੁੰਚਿਆ।

ਅਸਮਾਨ ਵਿੱਚ ਹੋਰ ਹਮਲੇ ਵਾਲੇ ਡਰੋਨ ਅਤੇ ਮਿਜ਼ਾਈਲਾਂ ਵੀ ਦੇਖੀਆਂ ਗਈਆਂ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਕਈ ਹਫ਼ਤਿਆਂ ਵਿੱਚ ਇੱਕ ਵੀ ਰਾਤ ਅਜਿਹੀ ਨਹੀਂ ਬੀਤੀ ਜਦੋਂ ਰੂਸ ਨੇ ਯੂਕਰੇਨ ‘ਤੇ ਹਮਲਾ ਨਾ ਕੀਤਾ ਹੋਵੇ। ਇਹ ਹਮਲੇ ਨਾਗਰਿਕ ਢਾਂਚੇ, ਊਰਜਾ ਅਤੇ ਗੈਸ ਨੈੱਟਵਰਕ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਨਾਲ ਕਈ ਮੌਤਾਂ ਅਤੇ ਜ਼ਖ਼ਮੀਆਂ ਹੋਏ ਹਨ।

ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਹਵਾ ਰੱਖਿਆ ਵਧਾਉਣ ਅਤੇ ਨੋ-ਫਲਾਈ ਜ਼ੋਨ ਲਾਗੂ ਕਰਨ ਦੀ ਅਪੀਲ ਕੀਤੀ, ਕਿਉਂਕਿ ਉਨ੍ਹਾਂ ਅਨੁਸਾਰ ਵਿਸ਼ਵਾ ਦੀ ਚੁੱਪ ਰੂਸ ਨੂੰ ਹੌਂਸਲਾ ਦੇ ਰਹੀ ਹੈ। ਉਨ੍ਹਾਂ ਨੇ ਭਾਰੀ ਨਿੰਦਾ ਕੀਤੀ ਕਿ ਰੂਸ ਸਿਰਫ਼ ਤਾਂ ਹੀ ਜੰਗ ਰੋਕੇਗਾ ਜਦੋਂ ਉਸ ਕੋਲ ਲੜਨ ਦੀ ਸਮਰੱਥਾ ਨਾ ਰਹੇ।

ਇਸੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ ਕਈ ਦੇਸ਼, ਜਿਵੇਂ ਚੀਨ, ਭਾਰਤ ਅਤੇ ਨਾਟੋ ਮੈਂਬਰ ਹੰਗਰੀ-ਸਲੋਵਾਕੀਆ, ਰੂਸੀ ਕੱਚੇ ਤੇਲ ਦੀ ਖਰੀਦ ਕਰਕੇ ਅਸਿੱਧੇ ਤੌਰ ‘ਤੇ ਰੂਸ ਦੀ ਮਦਦ ਕਰ ਰਹੇ ਹਨ।

ਟਰੰਪ ਨੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦ ਬੰਦ ਕਰਨ ਅਤੇ ਚੀਨ ‘ਤੇ 50-100 ਫੀਸਦੀ ਟੈਰਿਫ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁਤਿਨ ਨਾਲ ਗੱਲਬਾਤ ਕੀਤੀ ਹੈ ਅਤੇ ਯੁੱਧ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਇੱਛਾ ਜ਼ਾਹਰ ਕੀਤੀ। ਇਹ ਬਿਆਨ ਯੁੱਧ ਵਿੱਚ ਨਵੀਆਂ ਚੁਣੌਤੀਆਂ ਵਿਚਕਾਰ ਆਏ ਹਨ।