India

ZEE NEWS ਦਾ Anchor ਰੋਹਿਤ ਰੰਜਨ ਪੁਲਿਸ ਵੱਲੋਂ ਡਿਟੇਨ,ਰਾਹੁਲ ਗਾਂਧੀ ਖਿ ਲਾਫ਼ ਗਲਤ ਖ਼ਬਰ ਚਲਾਈ,ਫਿਰ ਮੰਗੀ ਮੁਆਫੀ

ZEE NEWS ਦੇ ਪ੍ਰੋਗਰਾਮ DNA ਦੇ ਨਵੇਂ ਐਂਕਰ ਰੋਹਿਤ ਰੰਜਨ ਨੇ ਰਾਹੁਲ ਗਾਂਧੀ ਦਾ ਅਕਸ ਖ਼ਰਾਬ ਕਰਨ ਲਈ ਪਹਿਲਾਂ ਗਲਤ ਖ਼ਬਰ ਚਲਾਈ ਸੀ

ਦ ਖ਼ਾਲਸ ਬਿਊਰੋ : ਛਤੀਸਗੜ੍ਹ ਪੁ ਲਿਸ ਨੇ Zee News ਦੇ Anchor ਰੋਹਿਤ ਰੰਜਨ ਨੂੰ ਯੂਪੀ ਪੁਲਿਸ ਨੇ ਡਿਟੇਨ ਕਰ ਲਿਆ ਹੈ। ਉਨ੍ਹਾਂ ਨੂੰ ਛੱਤੀਸਗੜ੍ਹ ਪੁਲਿਸ ਰਾਹੁਲ ਗਾਂਧੀ ਦੇ ਬਿਆਨ ਨੂੰ ਤੋ ੜ-ਮਰੋ ੜ ਕੇ ਚੈੱਨਲ ‘ਤੇ ਪੇਸ਼ ਕਰਨ ਦੇ ਇਲ ਜ਼ਾਮ ਵਿੱਚ ਪੁੱਛਗਿੱਛ ਕਰਨ ਪਹੁੰਚੀ ਸੀ ,ਪਰ ਉਸ ਤੋਂ ਪਹਿਲਾਂ ਹੀ ਨੋਇਡਾ ਪੁ ਲਿਸ ਨੇ ਰੰਜਨ ਨੂੰ ਡਿਟੇਨ ਕਰ ਲਿਆ। ਬੀਜੇਪੀ ਦੇ ਕਈ ਦਿੱਗਜ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਿਆਨ ਨੂੰ ਸ਼ੇਅਰ ਕੀਤਾ ਸੀ। ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ Zee News ਵੱਲੋਂ ਮੁਆਫੀ ਵੀ ਮੰਗੀ ਗਈ ਸੀ , ਪਰ ਇਸ ਦੇ ਵਿਰੋਧ ਵਿੱਚ ਕਾਂਗਰਸ ਵਰਕਰਾਂ ਵੱਲੋਂ 2 ਦਿਨ ਪਹਿਲਾਂ Zee News ਦੇ ਨੋਇਡਾ ਦਫ਼ਤਰ ਵਿੱਚ ਪ੍ਰਦ ਰਸ਼ਨ ਕੀਤਾ ਗਿਆ ਸੀ। ਛਤੀਸਗੜ੍ਹ ਸਮੇਤ ਕਈ ਸੂਬਿਆਂ ਵਿੱਚ Zee news ਦੇ ਐਂਕਰ ਰੋਹਿਤ ਰੰਜਨ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਡਿਟੇਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਐਂਕਰ ਰੋਹਿਤ ਰੰਜਨ ਨੇ ਆਪ ਦੱਸਿਆ ਕਿ ਛੱਤੀਸਗੜ੍ਹ ਪੁ ਲਿਸ ਉਨ੍ਹਾਂ ਦੇ ਘਰ ਦੇ ਬਾਹਰ ਗ੍ਰਿਫ ਤਾਰ ਕਰਨ ਲਈ ਖੜੀ ਹੈ। ਕੀ ਇਹ ਕਾਨੂੰਨੀ ਸਹੀ ਹੈ ? ਉਨ੍ਹਾਂ ਨੇ ਕਿਹਾ ਬਿਨਾਂ ਲੋਕਲ ਪੁਲਿ ਸ ਦੇ ਉਨ੍ਹਾਂ ਨੂੰ ਕਿਵੇਂ ਗ੍ਰਿਫ ਤਾਰ ਕੀਤਾ ਜਾ ਸਕਦਾ ਹੈ।

ਰਾਹੁਲ ਦੇ ਇਸ ਬਿਆਨ ਨੂੰ ਤੋ ੜ-ਮਰੋ ੜ ਕੇ ਪੇਸ਼ ਕੀਤਾ

ਸੁਧੀਰ ਚੌਧਰੀ ਦੇ CEO ਅਹੁਦੇ ਤੋਂ ਅਸਤੀਫੇ ਤੋਂ ਬਾਅਦ ਰੋਹਿਤ ਰੰਜਨ ਨੂੰ Zee news ਦੇ ਪ੍ਰਾਈਮ ਟਾਇਮ ਪ੍ਰੋਗਰਾਮ DNA ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪਿਛਲੇ ਹਫ਼ਤੇ ਰਾਹੁਲ ਗਾਂਧੀ ਕੇਰਲਾ ਗਏ ਸਨ ਜਿੱਥੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਤੋ ੜਨ ਵਾਲਿਆਂ ਬਾਰੇ ਉਹ ਕੀ ਕਹਿਣਗੇ . ਉਨ੍ਹਾਂ ਨੇ ਕਿਹਾ ਸੀ ਕਿ ਉਹ ਬੱਚੇ ਸਨ। ਜ਼ੀ ਨਿਊਜ਼ ਨੇ ਆਪਣੇ ਪ੍ਰੋਗਰਾਮ DNA ਵਿੱਚ ਰਾਹੁਲ ਦੇ ਇਸ ਬਿਆਨ ਨੂੰ ਉਦੈਪੁਰ ‘ਚ ਕਨ੍ਹਈਆਲਾ ਦੇ ਹੋਏ ਦਰ ਦਨਾਕ ਕ ਤਲ ਕਰਨ ਵਾਲੇ ਕਾ ਤਲਾਂ ਨਾਲ ਜੋੜ ਦਿੱਤਾ। ਵਾਰ-ਵਾਰ ਐਂਕਰ ਨੇ ਦੱਸਿਆ ਕੀ ਰਾਹੁਲ ਗਾਂਧੀ ਨੇ ਉਦੈਪੁਰ ਵਿੱਚ ਹੋਏ ਕਨ੍ਹਈਲਾਲ ਦੇ ਕਾਤ ਲਾਂ ਨੂੰ ਬੱਚਾ ਦੱਸਿਆ ਹੈ। ਜਦੋਂ ਅਗਲੇ ਦਿਨ Zee News ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਮੁਆਫੀ ਜ਼ਰੂਰ ਮੰਗ ਲਈ ਪਰ ਸੋਸ਼ਲ ਮੀਡੀਆ ‘ਤੇ ਇਸ ਦੇ ਖਿਲਾ ਫ਼ zee News trend ਹੋਣ ਲੱਗਿਆ ।

ਸੋਸ਼ਲ ਮੀਡੀਆ ‘ਤੇ ਲੋਕ ਵੰਡੇ ਗਏ

ਰੋਹਿਤ ਰੰਜਨ ‘ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸੋਸ਼ਲ ਮੀਡੀਆ ਵੀ 2 ਧ ੜਿਆਂ ਵਿੱਚ ਵੰਡਿਆਂ ਹੋਇਆ ਨਜ਼ਰ ਆ ਰਿਹਾ ਹੈ। ਕੁਝ ਲੋਕ ਇਸ ਨੂੰ ਸਹੀ ਦੱਸ ਰਹੇ ਨੇ ਤਾਂ ਕੁੱਝ ਇਸ ਨੂੰ ਲੋਕਤੰਤਰ ‘ਤੇ ਹਮਲਾ ਦੱਸ ਰਹੇ ਹਨ । ਬੀਜੇਪੀ ਆਗੂਆਂ ਨੇ ਵੀ ਰੋਹਿਤ ਰੰਜਨ ਦੀ ਹਿਮਾਇਤ ਵਿੱਚ ਕਮੈਂਟ ਕੀਤੇ ਹਨ । ਇਕ ਨੇ ਲਿਖਿਆ ਕੀ ਕਾਂਗਰਸ ਸ਼ਾਸਤ ਸੂਬਿਆਂ ਦੀ ਪੁਲਿ ਸ ਨੂੰ ਕੀ ਪਰੇਸ਼ਾਨੀ ਹੈ ਆਪਣੇ ਆਗੂ ਦੇ ਪਰੈਸ਼ਰ ਵਿੱਚ ਸਾਰੇ ਨਿਯਮ ਕਾਨੂੰਨ ਤੋ ੜ ਦਿੰਦੇ ਹਨ ।