International

ਜ਼ਾਰਾ ਨੇ ਰੂਸ ਵਿੱਚ 500 ਸਟੋਰ ਕੀਤੇ ਬੰਦ,ਪੇਅਪਲ ਨੇ ਵੀ ਰੂਸ ਵਿੱਚ ਸੇਵਾਵਾਂ ਰੋਕੀਆਂ

‘ਦ ਖ਼ਾਲਸ ਬਿਊਰੋ :ਵਿਸ਼ਵ ਪ੍ਰਸਿਧ ਫ਼ੈਸ਼ਨ ਬ੍ਰਾਂਡ ਜ਼ਾਰਾ ਦੇ ਮਾਲਕ ਇੰਡੀਟੇਕਸ ਨੇ ਐਲਾਨ ਕੀਤਾ ਹੈ ਕਿ ਜ਼ਾਰਾ ਕੱਲ੍ਹ ਤੋਂ ਰੂਸ ਵਿੱਚ ਆਪਣੇ ਸਾਰੇ 502 ਕੱਪੜਿਆਂ ਦੇ ਸਟੋਰ ਬੰਦ ਕਰ ਦੇਵੇਗੀ।
ਇਸ ਤੇਂ ਇਲਾਵਾ ਗਲੋਬਲ ਫੈਸ਼ਨ ਬਿਜ਼ਨਸ ਨੇ ਵੀ ਇਸ ਤਰਾਂ ਆਪਣੇ ਬ੍ਰਾਂਡਾਂ ਪੁੱਲ ਐਂਡ ਬੀਅਰ, ਮੈਸੀਮੋ ਡੂਟੀ, ਬਰਸ਼ਕਾ, ਸਟ੍ਰਾਡੀਵਾਰੀਅਸ, ਓਯਸ਼ੋ, ਜ਼ਾਰਾ ਹੋਮ, ਅਤੇ ਯੂਟਰਕੀ
ਦੇ ਸਾਰੇ ਸਟੋਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਇੰਡੀਟੇਕਸ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣੇ 9,000 ਰੂਸ-ਅਧਾਰਤ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਯੋਜਨਾ ਤਿਆਰ ਕਰ ਰਿਹਾ ਹੈ ਤੇ ਇਹ ਸੇਵਾਵਾਂ “ਅਸਥਾਈ ਤੌਰ ‘ਤੇ” ਮੁਅੱਤਲ ਕੀਤੀਆਂ ਗਈਆਂ ਹਨ।
ਇਸ ਦੌਰਾਨ ਰੂਸ ਵਿੱਚ ਸਮਾਰਟਫੋਨ ਦਾ ਪ੍ਰਮੁੱਖ ਸਪਲਾਇਰ ਸੈਮਸੰਗ ਨੇ ਹੋਰ ਸਮਾਰਟਫ਼ੋਨ ਕੰਪਨੀਆਂ ਸ਼ੀਓਮੀ ਅਤੇ ਐਪਲ ਦੇ ਵਾਂਗ ਰੂਸ ਵਿੱਚ ਸਪਲਾਈ ਨੂੰ ਬੰਦ ਕਰ ਦਿਤਾ ਹੈ।
ਸਮਾਰਟ ਫੋਨ ਕੰਪਨੀਆਂ ਤੋਂ ਇਲਾਵਾ ਔਨਲਾਈਨ ਭੁਗਤਾਨ ਕੰਪਨੀ ਪੇਅਪਲ ਨੇ ਵੀ ਰੂਸ ਵੱਲੋਂ ਯੂਕਰੇਨ ਤੇ ਹਮ ਲੇ ਦੀ ਨਿੰਦਾ ਕਰਦੇ ਹੋਏ ਰੂਸ ਵਿੱਚ ਸੇਵਾਵਾਂ ਬੰਦ ਕਰ ਦਿੱਤੀਆਂ ਹਨ।