ਹਰਿਆਣਾ ਦੇ ਗਾਇਕ ਨੇ ਸਿੱਧੂ ਮੂਸੇਵਾਲਾ ਦੇ ਜਵਾਬ ਵਿੱਚ ਗਾਇਆ ਸੀ SYL ‘ਤੇ ਗਾਣਾ
‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ‘SYL’ ਗਾਣੇ ‘ਤੇ ਬੈਨ ਲਗਾਉਣ ਤੋਂ ਬਾਅਦ ਹੁਣ ਇਕ ਹੋਰ ‘SYL’ ਵਿਵਾਦ ਨਾਲ ਜੁੜੇ ਗਾਣੇ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਇਹ ਗਾਣਾ ਹਰਿਆਣਵੀ ਗਾਇਕ ਰਾਮਕੇਸ਼ ਜੀਵਨਪੁਰੀਆ ਨੇ ਆਪਣੇ Youtube channel ‘ਤੇ ਸ਼ੇਅਰ ਕੀਤਾ ਸੀ, ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ,Youtube ਨੇ ਇਹ ਕਾਰਵਾਈ ਹਰਿਆਣਾ ਦੇ ਇਕ ਹੋਰ ਯੂਟਿਊਬਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ
ਵਿਵਾਦ ਦੇ ਪਿੱਛੇ ਇਹ ਵਜ੍ਹਾ
ਹਿਸਾਰ ਦੇ ਯੂਟਿਊਬਰ ਰਾਜੇਸ਼ ਕੁੰਡੂ ਨੇ ਇਲਜ਼ਾਮ ਲਗਾਇਆ ਹੈ ਕਿ ਜੀਵਨਪੁਰੀਆ ਨੇ ਆਪਣੇ ਗੀਤ ਵਿੱਚ ਹਰਿਆਣਾ ਦੇ ਇਕ ਕਿਸਾਨ ਦੀ ਇੰਟਰਵਿਊ ਦੀ ਕਲਿੱਪ ਦੀ ਵਰਤੋਂ ‘ਜੋ ਉਸ ਦੇ ਯੂਟਿਊਬ ਚੈਨਲ ‘THE INK ਅਤੇ THE AGRO ਤੋਂ ਲਈ ਗਈ ਹੈ,ਸਿਰਫ਼ ਇੰਨਾ ਹੀ ਨਹੀਂ ਕੁੰਡੂ ਨੇ ਕਿਹਾ ਇਸ ਦੀ ਗਾਣੇ ਵਿੱਚ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ। ਕੁੰਡੂ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਇੰਟਰਵਿਊ ਦੌਰਾਨ ਕਿਸਾਨ ਹਰਿਆਣਾ ਅਤੇ ਪੰਜਾਬ ਦੀ ਏਕਤਾ ਦੀ ਪੁਸ਼ਟੀ ਕਰ ਰਹੇ ਸੀ ਪਰ ਜੀਵਨਪੁਰਵਾਲਾ ਦੇ ਗਾਣੇ ਵਿੱਚ ਉਲਟ ਵਿਖਾਇਆ ਗਿਆ ਜਿਸ ਵਿੱਚ SYL ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿੱਚ ਵੰਡ ਦੀ ਗੱਲ ਕੀਤੀ ਗਈ ਸੀ, ਕੁੰਡੂ ਨੇ ਇਲਜ਼ਾਮ ਲਗਾਇਆ ਕਿ ਇਹ ਕਿਸਾਨਾਂ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਹੈ।
Youtube ਨੇ ਕੀਤੀ ਕਾਰਵਾਈ
ਰਾਜੇਸ਼ ਕੁੰਡੂ ਨੇ ਜੀਂਦ ਦੇ ਗਾਇਕ ਜੀਵਨਪੁਰਵਾਲਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਕੰਟੈਂਟ ਪਾਇਰੇਸੀ ਬਾਰੇ ਯੂਟਿਊਬ ਨੂੰ ਵੀ ਲਿਖਿਆ ਹੈ। ਰਿਪੋਰਟ ਤੋਂ ਬਾਅਦ ਯੂਟਿਊਬ ਨੇ ਗਾਇਕ ਦੇ ਪਲੇਟਫਾਰਮ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਗੀਤ ਨੂੰ ਹਟਾ ਦਿੱਤਾ,ਉਨ੍ਹਾਂ ਕਿਹਾ ਕਿ ਜੀਵਨਪੁਰੀਆ ਦੇ ਗੀਤ ਐਸਵਾਈਐਲ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਵਿੱਚ ਭਾਈਚਾਰਕ ਸਾਂਝ ਨੂੰ ਖੋਰਾ ਲਾਇਆ ਸੀ ਅਤੇ ਟਕਰਾਅ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸੀ।