ਰਾਏਕੋਟ (Riakot) ਦੇ 21 ਸਾਲਾ ਨੌਜਵਾਨ ਦੀ ਲਾਸ਼ ਕੈਨੇਡਾ (Canada) ਤੋਂ ਪਰਤ ਆਈ ਹੈ। ਨੌਜਵਾਨ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਚਹਿਲ ਦੀ ਕੈਨੇਡਾ ਦੇ ਸਰੀ ਵਿੱਚ 25 ਜੁਲਾਈ ਨੂੰ ਮੌਤ ਹੋ ਗਈ ਸੀ। ਉਸ ਤੋਂ ਬਾਅਦ ਹੁਣ ਤੱਕ ਉਸ ਦੀ ਲਾਸ਼ ਦੀ ਉਡੀਕ ਕੀਤੀ ਜਾ ਰਹੀ ਹੈ। ਅੱਜ ਉਸ ਦੀ ਲਾਸ਼ ਵਾਪਸ ਪਹੁੰਚੀ ਹੈ, ਜਿਸ ਤੋਂ ਬਾਅਦ ਉਸ ਦਾ ਉਸ ਦੇ ਸ਼ਹਿਰ ਰਾਏਕੋਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੰਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਤਿੰਨ ਸਾਲ ਪਹਿਲਾ ਕੈਨੇਡਾ ਗਿਆ ਸੀ। ਉਹ ਪੜ੍ਹਾਈ ਦੇ ਵੀਜ਼ੇ ਤੇ ਬਾਹਰ ਜਾ ਕੇ ਆਪਣੇ ਵੱਡੇ ਭਰਾ ਕੋਲ ਰਹਿ ਰਿਹਾ ਸੀ। ਉਸ ਦੀ ਮੌਤ ਵੀ ਰਹੱਸਮਈ ਤਰੀਕੇ ਨਾਲ ਹੋਈ ਸੀ। ਉਸ ਦੀ 25 ਜੁਲਾਈ ਨੂੰ ਘਰ ਵਿੱਚ ਹੀ ਰੋਟੀ ਖਾਂਦੇ-ਖਾਂਦੇ ਮੌਤ ਹੋ ਗਈ ਸੀ। ਜਦੋਂ ਸਾਮ ਨੂੰ ਉਸ ਦੇ ਭਰਾ ਨੇ ਘਰ ਆ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਅੱਜ ਸੰਦੀਪ ਸਿੰਘ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ।
ਇਹ ਵੀ ਪੜ੍ਹੋ – ਰਾਜੋਆਣਾ ਨਾਲ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਦੀ ਅਹਿਮ ਮੀਟਿੰਗ! ਕੇਂਦਰੀ ਗ੍ਰਹਿ ਮੰਤਰੀ ’ਤੇ ਲਗਾਏ ਇਹ ਇਲਜ਼ਾਮ