The Khalas Tv Blog Punjab ਨੌਜਵਾਨਾਂ ਨੂੰ ਸੰਭਾਲੋ ! ਇਸ ਵਜ੍ਹਾ ਨਾਲ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਇਹ ਖ਼ਬਰ
Punjab

ਨੌਜਵਾਨਾਂ ਨੂੰ ਸੰਭਾਲੋ ! ਇਸ ਵਜ੍ਹਾ ਨਾਲ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਇਹ ਖ਼ਬਰ

ਬਿਊਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਰੀਲ ਬਣਾ ਕੇ ਰਾਤੋਂ-ਰਾਤ ਮਸ਼ਹੂਰ ਹੋਣਾ ਅਤੇ ਆਸਾਨੀ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਵਿੱਚ ਨੌਜਵਾਨ ਹੁਣ ਅਜਿਹੀਆਂ ਹਰਕਤਾਂ ਦੇ ਉਤਾਰੂ ਹੋ ਗਏ ਹਨ, ਜੋ ਲਾਸ਼ਾਂ ਬਣ ਕੇ ਸਾਹਮਣੇ ਆਈ ਰਹੀਆਂ ਹਨ । ਖ਼ਾਸ ਕਰ ਕੇ ਲੁਧਿਆਣਾ ਦੇ ਲਾਡੋਵਾਲ ਰੇਲਵੇ ਟਰੈਕ ਇਸ ਦਾ ਵੱਡਾ ਉਦਾਹਰਨ ਬਣਦਾ ਜਾ ਰਿਹਾ ਹੈ, ਅਮਰ ਉਜਾਲਾ ਦੀ ਖ਼ਬਰ ਮੁਤਾਬਿਕ ਇੱਥੇ ਰੋਜ਼ਾਨਾ 2 ਤੋਂ 3 ਲਾਸ਼ਾਂ ਮਿਲਣਾ ਆਮ ਹੋ ਗਿਆ ਹੈ। ਪ੍ਰਸ਼ਾਸਨ ਵੀ ਇਸ ਤੋਂ ਜਾਣੂ ਹੈ ਪਰ ਕੋਈ ਕਦਮ ਨਹੀਂ ਚੁੱਕ ਰਿਹਾ ਹੈ।

ਕਿਉਂ ਸੁੱਤਾ ਹੋਇਆ ਹੈ ਰੇਲ ਅਤੇ ਪੁਲਿਸ ਪ੍ਰਸ਼ਾਸਨ

ਸੋਸ਼ਲ ਮੀਡੀਆ ‘ਤੇ ਨੌਜਵਾਨ ਸਟੰਟ ਵੇਖ ਦੇ ਹਨ ਅਤੇ ਫਿਰ ਟਰੇਨ ‘ਤੇ ਚੜ ਜਾਂਦੇ ਹਨ ਅਤੇ ਖ਼ਤਰਨਾਕ ਹਰਕਤਾਂ ਕਰ ਕੇ ਉਸ ਨੂੰ ਮੋਬਾਈਲ ਵਿੱਚ ਰਿਕਾਰਡ ਕਰਦੇ ਹਨ ਅਤੇ ਫਿਰ ਰੀਲ ਬਣਾ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪਾ ਦਿੰਦੇ ਹਨ। ਕਈ ਵਾਰ ਜਦੋਂ ਸਟੰਟ ਕਰਦੇ-ਕਰਦੇ ਉਨ੍ਹਾਂ ਦਾ ਹੱਥ ਜਾਂ ਫਿਰ ਪੈਰ ਫਿਸਲ ਜਾਂਦਾ ਹੈ ਤਾਂ ਰੇਲਵੇ ਟਰੈਕ ‘ਤੇ ਲਾਸ਼ਾਂ ਮਿਲ ਦੀਆਂ ਹਨ।

ਲੁਧਿਆਣਾ ਦਾ ਸਟੇਸ਼ਨ ਫ਼ਿਰੋਜ਼ਪੁਰ ਮੰਡਲ ਅਧੀਨ ਆਉਂਦਾ ਹੈ ਪਰ ਰੇਲਵੇ ਨਿਯਮਾਂ ਦੀ ਉਲੰਘਣ ਨੂੰ ਰੋਕਣ ਦੇ ਲਈ ਕੋਈ ਵੀ ਜਾਗਰੂਕ ਮੁਹਿੰਮ ਨਹੀਂ ਚਲਾਈ ਜਾ ਰਹੀ, ਤਾਂ ਕੀ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਜਾ ਸਕੇ। ਸਿਰਫ਼ ਇਨ੍ਹਾਂ ਹੀ ਨਹੀਂ ਰੋਜ਼ਾਨਾ 2 ਤੋ 3 ਲਾਸ਼ਾਂ ਮਿਲਣ ਦੇ ਬਾਵਜੂਦ ਪੁਲਿਸ ਵੀ ਸੁੱਤੀ ਹੋਈ ਹੈ, ਸਿਰਫ਼ ਪੋਸਟਮਾਰਟਮ ਕਰਵਾ ਕੇ ਆਪਣਾ ਕੰਮ ਪੂਰਾ ਕਰਵਾ ਰਹੀ ਹੈ।

ਸੋਸ਼ਲ ਮੀਡੀਆ ਕਰੇ ਸਖ਼ਤ ਕਾਰਵਾਈ

ਲੁਧਿਆਣਾ ਵਿੱਚ ਜਿਸ ਤਰ੍ਹਾਂ ਰੀਲ ਦੇ ਚੱਕਰ ਵਿੱਚ ਨੌਜਵਾਨ ਆਪਣੀ ਜਾਨ ਗਵਾ ਰਹੇ ਹਨ, ਇਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਜਿਹੜੇ ਨੌਜਵਾਨ ਅਜਿਹੀ ਹਰਕਤ ਕਰ ਰਹੇ ਹਨ, ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਨਜ਼ਰ ਰੱਖੀ ਜਾਵੇ ਅਤੇ ਫਿਰ ਉਸ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਵੀਡੀਓ ਹਟਾਇਆ ਜਾਵੇ। ਸਿਰਫ਼ ਇਨ੍ਹਾਂ ਹੀ ਨਹੀਂ ਅਜਿਹੇ ਨੌਜਵਾਨਾਂ ਨੂੰ ਕਾਊਸਲਿੰਗ ਦੇ ਜ਼ਰੀਏ ਸਮਝਾਇਆ ਜਾਣਾ ਚਾਹੀਦਾ ਹੈ। ਇਸ ਤੋਂ ਵੀ ਵੱਧ ਪੁਰਾਣੇ ਸਟੰਟ ਦੇ ਵੀਡੀਓ ਨੂੰ ਡਿਲੀਟ ਕਰਵਾਇਆ ਜਾਵੇ, ਜਿੰਨਾਂ ਨੂੰ ਵੇਖ ਕੇ ਨੌਜਵਾਨ ਪ੍ਰਭਾਵਿਤ ਹੁੰਦੇ ਅਤੇ ਫਿਰ ਅਜਿਹੀ ਜਾਨਲੇਵਾ ਹਰਕਤ ਕਰਦੇ ਹਨ।

Exit mobile version