The Khalas Tv Blog Punjab ਓਵਰਡੋਜ਼ ਨਸ਼ੇ ਨਾਲ ਨੌਜਵਾਨ ਦੀ ਮੌਤ, ਦੋਸਤਾਂ ਨੇ ਲਾਸ਼ ਗੰਦੇ ਨਾਲੇ ‘ਚ ਸੁੱਟੀ
Punjab

ਓਵਰਡੋਜ਼ ਨਸ਼ੇ ਨਾਲ ਨੌਜਵਾਨ ਦੀ ਮੌਤ, ਦੋਸਤਾਂ ਨੇ ਲਾਸ਼ ਗੰਦੇ ਨਾਲੇ ‘ਚ ਸੁੱਟੀ

ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਤੋਂ ਬਾਅਦ ਉਸਦੇ ਦੋਸਤਾਂ ਵੱਲੋਂ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਕਾਦੀਆਂ ਦੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ ਪਰ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕਾਦੀਆਂ ਪੁਲਿਸ ਨੇ ਇੱਕ ਮਹਿਲਾ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਕਾਦੀਆਂ ਬਟਾਲਾ ਰੋਡ ਉਤੇ ਸਾਹਿਲ ਨਾਮ ਦੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲੀ ਸੀ ਕਾਦੀਆਂ ਦੇ ਪੁਲਿਸ ਨੇ ਇੱਸ ਕੇਸ ਵਿੱਚ ਮੁਸ਼ਤੈਦੀ ਦਿਖਾਉਂਦੇ ਹੋਏ 24 ਘੰਟਿਆਂ ਵਿੱਚ ਇਸ ਕਤਲ ਦੀ ਗੁੱਥੀ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਇੱਕ ਔਰਤ ਸਮੇਤ 8 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਤੇ ਤਿੰਨ ਮੁਲਜ਼ਮ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।

ਨੌਜਵਾਨ ਦੀ ਲਾਸ਼ ਨੂੰ ਦੋਸ਼ੀਆਂ ਵੱਲੋਂ ਰੇੜੀ ਉੱਤੇ ਲੱਦ ਕੇ ਸੁੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਮਾਮਲੇ ਬਾਰੇ ਪ੍ਰੈਸ ਮੀਟਿੰਗ ਦੌਰਾਨ  ਜਾਣਕਾਰੀ ਦਿੰਦਿਆਂ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇ ਦਾ ਆਦੀ ਸੀ ਮ੍ਰਿਤਕ ਸਾਹਿਲ ਨੇ ਸਾਥੀਆਂ ਨਾਲ ਕਿਸੇ ਘਰ ਵਿੱਚ ਬੈਠ ਕੇ  ਨਸ਼ਾ ਕੀਤਾ ਜੋ ਕਿ ਨਸ਼ਾ ਜਿਆਦਾ ਹੋਣ ਕਾਰਨ ਇਸਦੀ ਮੌਤ ਹੋ ਗਈ ਤੇ ਇਸਦੀ ਲਾਸ਼ ਨੂੰ ਖੁਰਦ ਬੁਰਦ  ਕਰਨ ਲਈ ਇਸਦੇ ਸਾਥੀਆਂ ਵੱਲੋਂ ਰੇੜੀ ਉੱਤੇ ਇਸਦੀ ਲਾਸ਼ ਨੂੰ ਲੱਦ ਕੇ ਬਟਾਲਾ ਰੋਡ ਸੜਕ ਦੇ ਉੱਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ

ਐਸਐਚਓ ਬਲਵਿੰਦਰ ਸਿੰਘ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ ਇਸ ਕੇਸ ਵਿੱਚ ਅੱਠ ਲੋਕਾਂ ਨੂੰ ਨਾਮਜਦ ਕੀਤਾ ਗਿਆ ਜਿਨਾਂ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤਿੰਨ ਅਜੇ ਫਰਾਰ ਹਨ ਦੋਸ਼ੀਆਂ ਉੱਪਰ 302 ਅਤੇ ਹੋਰ ਧਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਗਿਆ ਹੈ  ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਉਨ੍ਹਾਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਜਾ ਰਹੀ।

 

Exit mobile version