ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਪੁਰਾਣੇ ਸਾਥੀ ਰਹੇ ਅਕਾਲੀ ਆਗੂ ਨੇ ਜਥੇਦਾਰ ਸਾਹਿਬ ਨੂੰ ਵੱਡੀ ਅਪੀਲ ਕੀਤੀ ਹੈ । ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਨੇ ਕਿਰਨਬੀਰ ਸਿੰਘ ਕੰਗ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਸਰਕਾਰ ਵੇਲੇ ਹੋਈ ਹੈ,ਪੰਥ ਦੋਖੀਆਂ ਵੱਲੋਂ ਚੈਲੇਂਜ ਕਰ ਕੇ ਕੀਤੀਆਂ ਗਈਆਂ ਜੋ ਆਪਣੇ ਆਪ ਨੂੰ ਸਿੱਖ ਪੰਥ ਦੇ ਕਸਟੋਡੀਅਨ ਮੰਨਦੇ ਹਨ ।
ਕੰਗ ਨੇ ਕਿਹਾ ਇਹ ਅਕਾਲੀ ਲੀਡਰ ਹੁਣ ਆਪਣੇ ਕੁਕਰਮਾਂ ਦੀ ਭੁਲ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਸ਼ਾਮਲ ਕਰਨ ਆ ਰਹੇ ਹਨ । ਇੰਨਾਂ ਨੂੰ ਗੁਰੂ ਘਰ ਦੇ ਭਾਂਡੇ,ਲੰਗਰ,ਛੋਟੀ ਸਜ਼ਾ ਵਰਗੀ ਤਨਖਾਹ ਲਗਾ ਕੇ ਇੰਨਾਂ ਦੀ ਭੁਲ ਬਖਸ਼ਣਾ,ਸਿੱਖ ਸੰਗਤ ਵੱਲੋਂ ਸਮੇਂ ਸਮੇਂ ਜਾਹਰ ਕੀਤੇ ਜਾ ਰਹੇ ਗੁੱਸੇ ਨੂੰ ਠੰਡਾ ਨਹੀਂ ਕਰ ਸਕਦੀ ਹੈ । ਇਹ ਗੁਰ ਮਰਿਆਦਾ ਦੀ ਘੋਰ ਉਲੰਘਣਾਂ ਹੋਵੇਗੀ ਕਿਉਂਕਿ ਸਿਰਸੇ ਵਾਲੇ ਸਾਧ ਦੀ ਮੁਆਫ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ,ਜੋ ਇਕ ਕਤਲ ਨਾਲੋਂ ਵੀ ਵੱਡੀ ਗੁਨਾਹ ਹੈ ।
ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਨੇ ਕਿਰਨਬੀਰ ਸਿੰਘ ਕੰਗ ਨੇ ਕਿਹਾ ਜਿਹੜੇ ਇੰਨਾਂ ਕੁਕਰਮਾ ਵਿੱਚ ਭਾਈਵਾਲ ਆਗੂ ਖੋਟੇ ਸਿੱਕੇ ਸਾਬਿਤ ਹੋ ਚੁੱਕੇ ਹਨ ਉਹ ਤਨਖਾਹਾਂ ਲਗਾ ਕੇ ਹਰਗਿਜ਼ ਵੀ ਖਰੇ ਨਹੀਂ ਹੋ ਸਕਦੇ ਹਨ,ਇਹ ਕਿਸੇ ਤਰ੍ਹਾਂ ਦੀ ਮੁਆਫ਼ੀ ਦੇ ਹੱਕਦਾਰ ਨਹੀਂ ਹਨ । ਇਸ ਲਈ ਇੰਨਾਂ ਨੂੰ ਰਹਿੰਦੀ ਉਮਰ ਲਈ ਸਿੱਖ ਕੌਮ ਦੀ ਅਗਵਾਈ ਦੀ ਕਿਸੇ ਵੀ ਧਾਰਮਿਕ ਅਤੇ ਸਿਆਸੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਜਾਣ ਦਾ ਹੁਕਮ ਦੇਣਾ ਹੀ ਗੁਰੂ ਆਸ਼ੇ ਤੇ ਗੁਰਮਰਯਾਦਾ ਦੇ ਮੁਤਾਬਿਕ ਅਤੇ ਸੰਗਤ ਦੇ ਮੰਨਣ ਯੋਗ ਹੋਵੇਗਾ ।
ਪੰਜ ਸਿੰਘ ਸਾਹਿਬਾਨ ਇਤਿਹਾਸਕ ਫੈਸਲਾ ਲੈ ਕੇ ਇਸ ਸੰਸਥਾ ਦੇ ਜਰਨੈਲ ਅਕਾਲੀ ਫੂਲਾ ਸਿੰਘ ਦਾ ਇਤਿਹਾਸ ਦੁਹਰਾ ਕੇ ਸਿੱਖ ਕੌਮ ਦੇ ਮਾਣ ਮੱਤੇ ਇਤਿਹਾਸ ਵਿੱਚ ਇਕ ਸਤਿਕਾਰ ਯੋਗ ਸਥਾਣ ਬਣਾ ਜਾਉ । ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਹਾਨੂੰ ਇਤਿਹਾਸ ਵਿੱਚ ਦਰਜ ਹੋਣ ਦਾ ਸੁਨਹਿਰਾ ਮੌਕਾ ਮਿਲਿਆ ਹੈ । ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਸ ਸਾਹਿਬ ਅਜਿਹਾ ਫੈਸਲਾ ਲੈਣ ਲਈ ਆਪ ਸਹਾਈ ਹੋਣ,ਤੁਹਾਨੂੰ ਹਿੰਮਤ ‘ਤੇ ਹੌਸਲਾ ਬਖਸ਼ਣ ।